ਅੰਮ੍ਰਿਤਸਰ: ਕੋਰੋਨਾ ਵਾਇਰਸ ਦੇ ਇੱਕ ਵਾਰ ਫਿਰ ਤੋਂ ਮਰੀਜ ਜ਼ਿਆਦਾ ਆਉਣ ਕਰਕੇ ਗੱਲਾਂ ਇਹ ਸਾਹਮਣੇ ਆ ਰਹੀਆਂ ਹਨ ਕਿ ਕੁਝ ਦਿਨਾਂ ਤੱਕ ਪੂਰੇ ਪੰਜਾਬ 'ਚ ਅਤੇ ਕੋਰੋਨਾ ਦੇ ਹੌਟਸਪੌਟ ਏਰੀਏ ਵਿੱਚ ਲੌਕਡਾਊਨ ਲੱਗ ਸਕਦਾ ਹੈ। ਜਿਸ ਦੇ ਚਲਦੇ ਅੰਮ੍ਰਿਤਸਰ ਕੰਪਨੀ ਬਾਗ ਵਿਖੇ ਸੈਰ ਕਰਨ ਆਉਣ ਵਾਲੇ ਲੋਕਾਂ ਦਾ ਇਹ ਕਹਿਣਾ ਹੈ ਕਿ ਅਗਰ ਲੌਕਡਾਊਨ ਲੱਗੇਗਾ ਤਾਂ ਉਨ੍ਹਾਂ ਨੂੰ ਸੈਰ ਕਰਨ 'ਚ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ।
ਉਨ੍ਹਾਂ ਦੱਸਿਆ ਕਿ ਜਦੋਂ ਪਿਛਲੀ ਵਾਰ ਲੌਕਡਾਊਨ ਲੱਗਾ ਸੀ ਤਾਂ ਉਨ੍ਹਾਂ ਨੂੰ ਕੰਪਨੀ ਬਾਗ ਵਿੱਚ ਸੈਰ ਕਰਨ ਨਹੀਂ ਸੀ ਜਾਣ ਦਿੱਤਾ ਜਾਂਦਾ ਤਾਂ ਜਿਸ ਕਰਕੇ ਉਹ ਸੈਰ ਨਹੀਂ ਸੀ ਕਰ ਪਾਉਂਦੇ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਇਸ ਲਈ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਉਹ ਇਸ ਵਾਰ ਲੌਕਡਾਊਨ ਨਾ ਲਾਉਣ ਅਤੇ ਲੋਕਾਂ ਨੂੰ ਮਾਸਕ ਪਾਉਣੇ ਲਾਜ਼ਮੀ ਬਣਾਉਣਾ ਚਾਹੀਦਾ ਹੈ।
ਇਹ ਵੀ ਪੜੋ: ਲੁਧਿਆਣਾ ’ਚ ਕੋਰੋਨਾ ਵੈਕਸੀਨ ਲਗਾਉਣ ਲਈ ਵਧਾਏ ਜਾਣਗੇ ਕੇਂਦਰ: ਸਿਵਲ ਸਰਜਨ