ਅੰਮ੍ਰਿਤਸਰ: ਕੁੱਤੇ ਰੱਖਣ ਦੇ ਸ਼ੌਕੀਨਾਂ ਲਈ ਬਹੁਤ ਵਧੀਆ ਉਪਰਾਲਾ ਡੋਗ ਸ਼ੋਅ ਹੈ। ਜਿਸ 'ਚ ਵੱਖ-ਵੱਖ ਨਸਲਾਂ ਦੇ ਕੱਤਿਆਂ ਵੱਲੋਂ ਹਿੱਸਾ ਲਿਆ ਜਾਂਦਾ ਹੈ। ਇਸੇ ਦੌਰਾਨ ਜਿਹੜੇ ਲੋਕ ਕੁੱਤਿਆਂ ਦਾ ਵਪਾਰ ਕਰਨਾ ਚਾਹੁੰਦੇ ਨੇ ਅਤੇ ਖੁਦ ਘਰ 'ਚ ਕੁੱਤੇ ਰੱਖਦੇ ਉਨ੍ਹਾਂ ਨੂੰ ਬਹੁਤ ਅਹਿਮ ਜਾਣਕਾਰੀ ਇਸ ਡੋਗ ਸ਼ੋਅ ਜ਼ਰੀਏ ਮਿਲਦੀ ਹੈ। ਅਜਿਹਾ ਹੀ ਸ਼ੋਅ ਕੈੇਨਲ ਕਲੱਬ ਆਫ ਇੰਡੀਆ ਵੱਲੋਂ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਇਸ ਡੋਗ ਸ਼ੋਅ ਵਿੱਚ ਪੰਜਾਬ ਤੋਂ ਇਲਾਵਾ ਹੋਰ ਸਟੇਟਾਂ ਤੋਂ 50 ਦੇ ਕਰੀਬ ਨਸਲਾਂ ਦੇ ਲਗਭਗ 250 ਕੁੱਤੇ ਆਪਣੇ ਮਾਲਕਾਂ ਨਾਲ ਪਹੁੰਚੇ।
ਵੱਡੇ ਪੱਧਰ ਦਾ ਡੋਗ ਸ਼ੋਅ: ਡੋਗ ਸ਼ੋਅ ਸਬੰਧੀ ਜਾਣਕਾਰੀ ਦਿੰਦਿਆ ਕਲੱਬ ਦੇ ਚੇਅਰਮੈਨ ਅਮਰ ਇਕਬਾਲ ਸਿੰਘ ਭਿੰਡਰ,ਪ੍ਰਧਾਨ ਡਾ. ਪੀ ਐਸ ਸੰਧੂ ਅਤੇ ਸੈਕਟਰੀ ਆਗਮਜੀਤ ਸਿੰਘ ਨੇ ਸਾਂਝੇ ਤੌਰ ਉੱਤੇ ਦੱਸਿਆ ਕਿ ਹਰਕ੍ਰਿਸ਼ਨ ਸਕੂਲ ਦੀ ਗਰਾਊਂਡ ਵਿਖੇ ਹਰ ਸਾਲ ਵੱਡੇ ਪੱਧਰ 'ਤੇ ਡੋਗ ਸ਼ੋਅ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਕੁੱਤਿਆਂ ਦੀ ਨਸਲ ਅਤੇ ਗੁਣ ਦੀ ਜੱਜਮੈਂਟ ਕਰਨ ਲਈ ਜੱਜ ਨਵਾਬ ਮੁਨੀਰ ਬਿਨ ਅਤੇ ਉਟੀ ਤੋਂ ਡੀ ਕ੍ਰਿਸ਼ਨਾ ਮੂਰਤੀ ਪਹੁੰਚੇ। ਜੱਜਾਂ ਨੇ ਕੁੱਤਿਆਂ ਦੀ ਕੁਆਲਿਟੀ ਨੂੰ ਦੇਖਦੇ ਹੋਏ ਪਹਿਲੇ, ਦੂਸਰੇ, ਤੀਸਰੇ, ਚੌਥੇ, ਪੰਜਵੇਂ, ਛੇਵੇਂ, ਸੱਤਵੇਂ, ਅੱਠਵੇਂ ,ਨੌਵੇਂ ਅਤੇ ਦਸਵੇਂ ਸਥਾਨ ਤੱਕ ਇਨਾਮ ਦਿੱਤੇ।
- ਮੰਤਰੀ ਹਰਜੋਤ ਬੈਂਸ ਨੇ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਅਧੀਨ ਸ਼ਰਧਾਲੂਆਂ ਦੀ ਬੱਸ ਕੀਤੀ ਰਵਾਨਾ, ਮੰਤਰੀ ਦੇ ਜੱਦੀ ਪਿੰਡ ਗੰਭੀਰਪੁਰ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਲਈ ਗਈ ਬੱਸ
- ਲੋਕ ਸਭਾ 'ਚ ਗੂੰਜਿਆ ਐੱਮਐੱਸਪੀ ਅਤੇ ਕਿਸਾਨ-ਮਜ਼ਦੂਰਾਂ ਦੀ ਮੌਤ ਦਾ ਮਾਮਲਾ, ਸੰਤ ਸੀਚੇਵਾਲ ਨੇ ਚੁੱਕੀ ਆਵਾਜ਼
- 18 ਕਿਸਾਨ ਜਥੇਬੰਦੀਆਂ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਣ ਲਈ ਤਿਆਰ, ਕਿਹਾ- ਮਾਝੇ 'ਚ 2 ਦਸੰਬਰ ਨੂੰ ਹੋਵੇਗਾ ਵੱਡਾ ਇਕੱਠ, ਫਿਰ ਦਿੱਲੀ ਵੱਲ ਹੋਵੇਗੀ ਕੂਚ
ਕਿਸ-ਕਿਸ ਕਿਸਮ ਦੇ ਕੁੱਤਿਆਂ ਨੇ ਸ਼ੋਅ 'ਚ ਲਿਆ ਹਿੱਸਾ: ਇਸ ਡੋਗ ਸ਼ੋਅ ਵਿੱਚ ਜਰਮਨ ਸ਼ੈਫਰਡ, ਲਿਬਰਾਡੋਰ, ਗੋਲਡਨ ਰਟੀਵਰ, ਗਰੇਡੀਅਨ, ਬਿਗਲ, ਸੇਂਟ ਬਰਨਾਰਡ, ਡੋਬਰਮੈਨ ਮਾਲਟੀਸ, ਕੋਕਰ ਸਪੇਨੀਅਲ, ਸ਼ਿਟਜੂ, ਪੱਗ, ਟੋਆਏ ਪੋਮ ਤੋਂ ਇਲਾਵਾ ਰੋਟਵਿਲਰ, ਇੰਗਲਿਸ਼ ਬੁਲ ਡੋਗ, ਬੁੱਲ ਮਾਸਟਿਵ, ਫਰੈਂਚ ਬੁਲਡੋਗ, ਡੈਸ਼ ਹਾਡ, ਕੈਨ ਕੋਰਸੋ, ਬਾਕਸਰ, ਤਿੱਬਤ ਮਾਸਟਰ, ਚੋਵਾਵਾ , ਚੋਅ ਚੋਅ, ਪੂਡਲ, ਲਾਸਾ ਐਪਸੋ ਵਰਗੀਆਂ ਹੋਰ ਵੀ ਬਰੀਡਾਂ ਨੇ ਹਿੱਸਾ ਲਿਆ। ਇਨ੍ਹਾਂ ਕੁੱਤਿਆਂ ਦੇ ਮਾਲਕਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਇਹਨਾਂ ਨੂੰ ਸ਼ੋਅ ਵਿੱਚ ਲਿਆਉਣ ਲਈ ਕਾਫੀ ਟ੍ਰੇਨਿੰਗ ਦੇਣੀ ਪੈਂਦੀ ਹੈ ਅਤੇ ਇਹ ਕੁੱਤੇ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਬਣ ਕੇ ਰਹਿੰਦੇ ਹਨ।
ਮਾਲਕਾਂ ਨੂੰ ਵਧਾਈ: ਡੋਗ ਸ਼ੋਅ ਦੇ ਅੰਤ ਵਿੱਚ ਸਾਰੀਆਂ ਬਰੀਡਾਂ ਨੂੰ ਪਿੱਛੇ ਛੱਡਦੇ ਹੋਏ ਜੱਜ ਨਵਾਬ ਮੁਨੀਰ ਬਿਨ ਜੰਗ ਵੱਲੋਂ ਪਹਿਲੇ ਨੰਬਰ 'ਤੇ ਜਰਮਨ ਸ਼ੈਫਰਡ,ਲੈਬਰਾ ਡੋਰ ਦੂਸਰੇ ਅਤੇ ਚੋਅ ਚੋਅ ਨਸਲ ਦੇ ਕੁੱਤੇ ਨੂੰ ਤੀਸਰੇ ਨੰਬਰ ਦਾ ਖਿਤਾਬ ਦਿੱਤਾ ਗਿਆ। ਇਸ ਤਰ੍ਹਾਂ ਦੂਸਰੇ ਰਿੰਗ ਵਿੱਚੋਂ ਜੱਜ ਡੀ ਕ੍ਰਿਸ਼ਨਾ ਮੂਰਤੀ ਨੇ ਪਹਿਲੇ ਨੰਬਰ 'ਤੇ ਜਰਮਨ ਸ਼ੈਫਰਡ, ਦੂਸਰੇ 'ਤੇ ਡਾਬਰਮੈਨ ਅਤੇ ਤੀਸਰੇ 'ਤੇ ਫਿਰ ਸ਼ੈਫਰਡ ਨੂੰ ਜਿੱਤ ਦਾ ਖਿਤਾਬ ਦਿੰਦੇ ਹੋਏ ਉਨਾਂ ਦੇ ਮਾਲਕਾਂ ਨੂੰ ਵਧਾਈ ਦਿੱਤੀ।