ETV Bharat / state

Amritsar Blast Case: ਕੌਣ ਨੇ ਅੰਮ੍ਰਿਤਸਰ ਧਮਾਕੇ ਦੇ 5 ਮੁਲਜ਼ਮ, ਕੀ ਹੈ ਕ੍ਰਿਮੀਨਲ ਹਿਸਟਰੀ ? ਖ਼ਬਰ ਰਾਹੀਂ ਜਾਣੋ ਕੱਲੀ-ਕੱਲੀ ਗੱਲ - ਹਰਜੀਤ ਸਿੰਘ

ਬੀਤੇ ਦਿਨਾਂ ਵਿੱਚ ਅੰਮ੍ਰਿਤਸਰ ਦਰਬਾਰ ਸਾਹਿਬ ਨਜ਼ਦੀਕ ਹੋਏ ਤਿੰਨ ਧਮਾਕਿਆਂ ਦੇ ਮੁਲਜ਼ਮਾਂ ਨੂੰ ਅੱਜ ਪੁਲਿਸ ਨੇ ਇਨ੍ਹਾਂ ਪੰਜਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਹੈ। ਇਸ ਖਬਰ ਰਾਹੀਂ ਜਾਣੋ ਕੌਣ ਨੇ ਇਹ ਪੰਜੋ ਮੁਲਜ਼ਮ, ਕੀ ਹੈ ਅਪਰਾਧਕ ਪਿਛੋਕੜ।

Amritsar Blast Case : Complete information of 5 accused of Amritsar blast
ਕੌਣ ਨੇ ਅੰਮ੍ਰਿਤਸਰ ਧਮਾਕੇ ਦੇ 5 ਮੁਲਜ਼ਮ, ਕੀ ਹੈ ਕ੍ਰਿਮੀਨਲ ਹਿਸਟਰੀ
author img

By

Published : May 12, 2023, 8:03 PM IST

Updated : May 12, 2023, 8:17 PM IST

ਕੌਣ ਨੇ ਅੰਮ੍ਰਿਤਸਰ ਧਮਾਕੇ ਦੇ 5 ਮੁਲਜ਼ਮ, ਕੀ ਹੈ ਕ੍ਰਿਮੀਨਲ ਹਿਸਟਰੀ, ਖ਼ਬਰ ਰਾਹੀਂ ਜਾਣੋ ਕੱਲੀ-ਕੱਲੀ ਗੱਲ

ਚੰਡੀਗੜ੍ਹ ਡੈਸਕ : ਅੰਮ੍ਰਿਤਸਰ ਵਿਖੇ ਬੀਤੇ ਦਿਨਾਂ ਵਿੱਚ ਹੋਏ ਤਿੰਨ ਬੰਬ ਧਮਾਕਿਆਂ ਦੇ 5 ਮੁਲਜ਼ਮਾਂ ਨੂੰ ਪੁਲਿਸ ਨੇ ਐਸਜੀਪੀਸੀ ਟਾਸਕ ਫੋਰਸ ਦੀ ਮਦਦ ਨਾਲ ਕਾਬੂ ਕਰ ਲਿਆ ਸੀ। ਪੁਲਿਸ ਵੱਲੋਂ ਇਨ੍ਹਾਂ ਮੁਲਜ਼ਮਾਂ ਨੂੰ ਅੰਮ੍ਰਿਤਸਰ ਦੀ ਮਾਣਯੋਗ ਕੋਰਟ ਵਿਚ ਪੇਸ਼ ਕੀਤਾ ਗਿਆ, ਜਿਥੇ ਮਾਨਯੋਗ ਅਦਾਲਤ ਵੱਲੋਂ ਅੰਮ੍ਰਿਤਸਰ ਪੁਲਿਸ ਨੂੰ ਇਨ੍ਹਾਂ ਦਾ 18 ਮਈ ਤੱਕ ਦਾ ਰਿਮਾਂਡ ਦਿੱਤਾ ਗਿਆ। ਉਥੇ ਹੀ ਜਦੋਂ ਇਨ੍ਹਾਂ ਮੁਲਜ਼ਮਾਂ ਨੂੰ ਅੰਮ੍ਰਿਤਸਰ ਦੇ ਮਾਣਯੋਗ ਕੋਰਟ ਵਿੱਚ ਪੇਸ਼ ਕਰਨ ਵਾਸਤੇ ਪੰਜਾਬ ਪੁਲਿਸ ਦੀ ਟੀਮ ਪਹੁੰਚੀ ਤਾਂ ਉਨ੍ਹਾਂ ਵੱਲੋਂ ਪੱਤਰਕਾਰਾਂ ਤੋਂ ਬਚਾਅ ਕਰ ਕੇ ਇਨ੍ਹਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ। ਹਾਲਾਂਕਿ ਜਦੋਂ ਪੁਲਿਸ ਨੂੰ ਇਨ੍ਹਾਂ ਦੇ ਰਿਮਾਂਡ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ ਅਤੇ ਉਨ੍ਹਾਂ ਵੱਲੋਂ ਚੁੱਪੀ ਧਾਰ ਕੇ ਉਥੋਂ ਜਾਂਦੇ ਬਣੇ।

ਦੱਸਣਯੋਗ ਹੈ ਕਿ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਨਜ਼ਦੀਕ ਹੋਏ ਧਮਾਕਿਆਂ ਦੇ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਮਾਮਲੇ ਦਰਜ ਹਨ। ਹਾਲਾਂਕਿ ਪਰਿਵਾਰਾਂ ਵੱਲੋਂ ਇਨ੍ਹਾਂ ਦੇ ਬੇਕਸੂਰ ਹੋਣ ਤੇ ਕਿਸੇ ਵੀ ਮਾਮਲੇ ਵਿੱਚ ਸ਼ਾਮਲ ਨਾ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਇਨ੍ਹਾਂ ਵਿਰੁੱਧ ਦਰਜ ਮਾਮਲੇ ਕੁਝ ਹੋਰ ਹੀ ਦੱਸਦੇ ਨੇ। ਆਓ ਜਾਣਦੇ ਹਾਂ ਇਨ੍ਹਾਂ ਦੇ ਅਪਰਾਧਕ ਪਿਛੋਕੜ ਬਾਰੇ।

ਕੌਣ ਨੇ ਅੰਮ੍ਰਿਤਸਰ ਬੰਬ ਧਮਾਕੇ ਦੇ ਮੁਲਜ਼ਮ, ਕੀ ਹੈ ਇਨ੍ਹਾਂ ਦਾ ਅਪਰਾਧਕ ਪਿਛੋਕੜ :

1 ਆਜ਼ਾਦਵੀਰ ਸਿੰਘ : ਅੰਮ੍ਰਿਤਸਰ ਬੰਬ ਧਮਾਕੇ ਦਾ ਪਹਿਲਾ ਮੁਲਜ਼ਮ ਜਿਸ ਨੇ ਸਾਥੀ ਨਾਲ ਮਿਲ ਕੇ ਅੰਮ੍ਰਿਤਸਰ ਵਿਖੇ ਪਹਿਲੀ ਆਈਈਡੀ ਗੁਰੂ ਰਾਮ ਦਾਸ ਸਰਾਂ ਵਿੱਚ ਅਸੈਂਬਲ ਕੀਤੀ ਗਈ। ਆਜ਼ਾਦਵੀਰ ਦੇ ਪਿਤਾ ਦਾ ਨਾਂ ਜਸਵੀਰ ਸਿੰਘ ਹੈ। ਆਜ਼ਾਦਵੀਰ ਜ਼ਿਲ੍ਹਾ ਅੰਮ੍ਰਿਤਸਰ ਦੇ ਬਾਬਾ ਬਕਾਲਾ ਵਿਖੇ ਪਿੰਡ ਵਡਾਲਾ ਕਲਾਂ ਵਿਖੇ ਰਹਿੰਦਾ ਹੈ। ਉਕਤ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਧਾਰਾ 295 ਏ, ਤਹਿਤ ਥਾਣਾ ਛੇਹਰਟਾ ਅੰਮ੍ਰਿਤਸਰ ਵਿਖੇ ਮਾਮਲਾ ਦਰਜ ਹੈ।

ਅਮਰੀਕ ਸਿੰਘ ਦਾ ਪਰਿਵਾਰ

2. ਅਮਰੀਕ ਸਿੰਘ : ਅਮਰੀਕ ਸਿੰਘ ਇਸ ਵਾਕੇ ਦਾ ਦੂਜਾ ਅਹਿਮ ਮੁਲਜ਼ਮ ਹੈ। ਇਸ ਨੇ ਆਜ਼ਾਦਵੀਰ ਸਿੰਘ ਨਾਲ ਮਿਲ ਕੇ ਤਿੰਨੇ ਧਮਾਕੇ ਕੀਤੇ। ਇਨ੍ਹਾਂ ਨੇ ਪਹਿਲਾ ਧਮਾਕਾ ਗੁਰੂ ਰਾਮ ਦਾਸ ਸਰਾਂ ਨਜ਼ਦੀਕ ਪਾਰਕਿੰਗ ਦੀ ਰੂਫ ਟੌਪ ਤੋਂ ਹੇਠਾਂ ਪਟਾਸ਼ ਸੁੱਟ ਕੇ ਕੀਤਾ। ਦਰਅਸਲ ਪਹਿਲਾਂ ਆਈਈਡੀ ਗੁਰੂ ਰਾਮ ਦਾਸ ਸਰਾਂ ਵਿੱਚ ਅਸੈਂਬਲ ਕੀਤੀ ਗਈ, ਜਿਨ੍ਹਾਂ ਨੂੰ ਤਿੰਨ ਕੰਟੇਨਰਾਂ (ਦੋ ਕੈਨ ਤੇ ਇਕ ਟਿਫਿਨ) ਵਿੱਚ 200 ਐਕਸਪਲੋਸਿਵ ਇਕ ਲਿਫਾਫੇ ਵਿੱਚ ਪਾ ਕੇ ਪਾਰਕਿੰਗ ਦੀ ਰੂਫ ਟੌਪ ਉਤੇ ਜਾ ਕੇ ਆਜ਼ਾਦਵੀਰ ਨੇ ਹੇਠਾਂ ਸੁੱਟੀ ਸੀ, ਜਿਸ ਨਾਲ 6 ਮਈ ਨੂੰ ਰਾਤ 11 ਵਜੇ ਧਮਾਕਾ ਹੋਇਆ ਸੀ। ਦੱਸ ਦਈਏ ਕਿ ਅਮਰੀਕ ਸਿੰਘ ਖ਼ਿਲਾਫ਼ ਧਾਰਾ 90/21, ਤਹਿਤ ਥਾਣਾ ਸਿਟੀ ਗੁਰਦਾਸਪੁਰ ਵਿਖੇ ਮਾਮਲਾ ਦਰਜ ਹੈ।

  1. Amritsar Blast Update: ਅੰਮ੍ਰਿਤਸਰ ਬੰਬ ਧਮਾਕੇ 'ਚ ਹੋਏ ਕਈ ਹੈਰਾਨੀਜਨਕ ਖ਼ੁਲਾਸੇ
  2. ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਚਾਰੇ ਦਰਵਾਜ਼ੇ ਲੱਗਣਗੇ ਮੈਟਲ ਡਿਟੈਕਟਰ, ਸੰਗਤ ਦੀ ਸੁਰੱਖਿਆ ਲਈ ਲਿਆ ਜਾ ਰਿਹਾ ਫੈਸਲਾ !
  3. Modified Tractor: ਮੌਡੀਫਾਈ ਕੀਤਾ ਟਰੈਕਟਰ ਚਲਾਉਣ ਵਾਲਾ ਸ਼ੌਂਕੀ ਨੌਜਵਾਨ ਚੜ੍ਹਿਆ ਪੁਲਿਸ ਦੇ ਧੱਕੇ, ਜਾਣੋ ਕੀ ਹੈ ਮਾਮਲਾ

3. ਧਰਮਿੰਦਰ ਸਿੰਘ : ਇਸ ਮਾਮਲੇ ਦਾ ਤੀਜਾ ਮੁਲਜ਼ਮ ਹੈ ਧਰਮਿੰਦਰ ਸਿੰਘ। ਧਰਮਿੰਦਰ ਸਿੰਘ 88 ਫੁੱਟ ਰੋਡ, ਅੰਮ੍ਰਿਤਸਰ ਵਿਖੇ ਰਹਿੰਦਾ ਹੈ। ਧਰਮਿੰਦਰ ਨੇ ਹੀ ਆਜ਼ਾਦਵੀਰ ਸਿੰਘ ਤੇ ਅਮਰੀਕ ਸਿੰਘ ਨੂੰ ਵਿਸਫੋਟਕ ਸਮੱਗਰੀ ਸੌਂਪੀ ਸੀ। ਧਰਮਿੰਦਰ ਸਿੰਘ ਤੇ ਇਸ ਮਾਮਲੇ ਦੀ ਚੌਥਾ ਮੁਲਜ਼ਮ ਹਰਜੀਤ ਸਿੰਘ ਆਪਸ ਵਿੱਚ ਰਿਸ਼ਤੇਦਾਰ ਹਨ। ਹਰਜੀਤ ਸਿੰਘ ਕੋਲੋਂ ਹੀ ਧਰਮਿੰਦਰ ਨੇ ਵਿਸਫੋਟ ਬਰਾਮਦ ਕੀਤਾ ਸੀ। ਧਰਮਿੰਦਰ ਖ਼ਿਲਾਫ਼ ਧਾਰਾ 348/22 ਸਮੇਤ ਨਾਰਕੋਟਿਕ ਐਕਟ ਥਾਣਾ ਸਦਰ ਵਿਖੇ ਮੁਕੱਦਮੇ ਦਰਜ ਹਨ। ਪਰਿਵਾਰ ਅਨੁਸਾਰ ਧਰਮਿੰਦਰ ਈ ਰਿਕਸ਼ਾ ਚਲਾਉਂਦਾ ਕੰਮ ਕਰਦਾ ਹੈ। ਉਸ ਦੀਆਂ ਦੋ ਛੋਟੀਆਂ ਕੁੜੀਆਂ ਹਨ।

4 ਹਰਜੀਤ ਸਿੰਘ : ਹਰਜੀਤ ਸਿੰਘ ਇਸ ਮਾਮਲੇ ਦਾ ਚੌਥਾ ਮੁਲਜ਼ਮ ਹੈ, ਜੋ ਕਿ 88 ਫੁੱਟ ਰੋਡ ਅੰਮ੍ਰਿਤਸਰ ਵਿਖੇ ਰਹਿੰਦਾ ਹੈ। ਹਰਜੀਤ ਨੇ ਧਰਮਿੰਦਰ ਸਿੰਘ ਨੂੰ ਵਿਸਫੋਟਕ ਸਮੱਗਰੀ ਸੌਂਪੀ ਸੀ। ਇਹ ਦੋਵੇਂ ਆਪਸ ਵਿੱਚ ਰਿਸ਼ਤੇਦਾਰ ਹਨ। ਹਰਜੀਤ ਸਿੰਘ ਖ਼ਿਲਾਫ਼ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ। ਹਾਲਾਂਕਿ ਹਰਜੀਤ ਦੀ ਮਾਤਾ ਨੇ ਦੱਸਿਆ ਕਿ ਹਰਜੀਤ ਸਿੰਘ ਪਤਨੀ ਦੀ ਮੌਤ ਤੋਂ ਬਾਅਦ ਉਹ ਸਾਰਾ ਸ਼ਰਾਬ ਪੀ ਕੇ ਘਰ ਰਹਿੰਦਾ ਹੈ। ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਨ੍ਹਾਂ (ਹਰਜੀਤ ਤੇ ਧਰਮਿੰਦਰ ਸਿੰਘ) ਦੀ ਰਿਹਾਈ ਦੀ ਮੰਗ ਕਰਦੇ ਹਾਂ, ਸਾਡੇ ਬੱਚੇ ਬੇਕਸੂਰ ਹਨ। ਇਨ੍ਹਾਂ ਨੂੰ ਰਿਹਾਅ ਕੀਤਾ ਜਾਵੇ।

5. ਸਾਹਿਬ ਸਿੰਘ : ਸਾਹਿਬ ਸਿੰਘ ਇਸ ਮਾਮਲੇ ਦਾ ਆਖਰੀ ਤੇ ਅਹਿਮ ਮੁਲਜ਼ਮ ਹੈ। ਅਹਿਮ ਇਸ ਲਈ ਕਿਉਂਕਿ ਸਾਹਿਬ ਸਿੰਘ ਕੋਲ ਵਿਸਫੋਟਕ ਦੀ ਅਲਗੜ੍ਹ ਵਿੱਚ ਲਾਇਸੈਂਸ ਏਜੰਸੀ ਹੈ। ਸਾਹਿਬ ਸਿੰਘ (ਸਾਭਾ) ਨੇ ਇਹ ਵਿਸਫੋਟਕ ਸਮੱਗਰੀ ਆਜ਼ਾਦਵੀਰ ਤੇ ਅਮਰੀਕ ਸਿੰਘ ਤਕ ਪਹੁੰਚਾਈ ਸੀ। ਹਾਲਾਂਕਿ ਇਹ ਵਿਸਫੋਟਕ ਸਮੱਗਰੀ ਪਟਾਕਿਆਂ ਵਿੱਚ ਵਰਤੀ ਜਾਣ ਵਾਲੀ ਪਟਾਸ਼ ਹੈ। ਪੁਲਿਸ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਇਹ ਵਿਸਫੋਟਕ ਮਾੜੇ ਦਰਜੇ ਦਾ ਹੈ, ਜਿਸ ਨੂੰ ਪਟਾਕਿਆਂ ਵਿੱਚ ਵਰਤਿਆ ਜਾਂਦਾ ਹੈ। ਸਾਹਿਬ ਸਿੰਘ ਖ਼ਿਲਾਫ਼ ਵੀ 94/29 ਐਕਸਪਲੋਸਿਵ ਐਕਟ ਥਾਣਾ ਗੇਟ ਹਕੀਮਾ ਵਿਖੇ ਮਾਮਲਾ ਦਰਜ ਹੈ।

Last Updated : May 12, 2023, 8:17 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.