ਅੰਮ੍ਰਿਤਸਰ: ਜ਼ਿਲ੍ਹਾ ਸਮਾਜ ਸੇਵੀ ਸੰਸਥਾਵਾਂ ਵੱਲੋਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ 15000 ਮਾਸਕ ਦੇ ਕੇ ਇਹ ਅਪੀਲ ਕੀਤੀ ਹੈ ਕਿ ਕੋਰੋਨਾ ਦੇ ਚਲਦੇ ਲੋਕਾਂ ਦੇ ਮਾਸਕ ਦਾ ਚਲਾਣ ਨਾ ਕੱਟਣ ਤੇ ਉਨ੍ਹਾਂ ਨੂੰ ਕੋਰੋਨਾ ਪ੍ਰਤੀ ਸੁਚੇਤ ਕਰਦਿਆਂ ਉਨ੍ਹਾਂ ਨੂੰ ਮਾਸਕ ਵੰਡੇ ਜਾਣੇ ਚਾਹੀਦੇ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਸਮਾਜ ਸੇਵੀ ਮਨਦੀਪ ਸਿੰਘ ਮੰਨਾ ਅਤੇ ਸੋਸਲ ਵਰਕਰ ਸੁਖ ਅਮ੍ਰਿਤ ਨੇ ਦੱਸਿਆ ਕਿ ਉਨ੍ਹਾਂ ਦੇ ਸਾਥਿਆ ਨੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਡਾ. ਸੁਖਚੈਨ ਸਿੰਘ ਗਿੱਲ ਨੂੰ 15000 ਦੇ ਕਰੀਬ ਮਾਸਕ ਦਿੰਦਿਆਂ ਇਹ ਬੇਨਤੀ ਕੀਤੀ ਹੈ ਕਿ ਉਹ ਲੋਕਾਂ ਦਾ ਮਾਸਕ ਦੇ ਚਲਾਣ ਦਾ ਹਜ਼ਾਰ ਰੁਪਏ ਦਾ ਚਲਾਣ ਨਾ ਕੱਟਣ ਸਗੋਂ ਲੋਕਾਂ ਨੂੰ ਕੋਰੋਨਾ ਪ੍ਰਤੀ ਸੁਚੇਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਾਸਕ ਵੰਡਣ ਤਾਂ ਜੋ ਕੋਰੋਨਾ ਦੀ ਆਰਥਿਕ ਮੰਦੀ ਤੋਂ ਸ਼ਿਕਾਰ ਹੋਏ ਲੋਕ ਹਜ਼ਾਰ ਰੁਪਏ ਦਾ ਚਲਾਣ ਕਿਥੋਂ ਭੁਗਤੇਗਾ।
ਪੁਲਿਸ ਦੀ ਸਖ਼ਤੀ ਦਾ ਸ਼ਿਕਾਰ ਹਮੇਸ਼ਾ ਆਮ ਗਰੀਬ ਇਨਸਾਨ ਹੀ ਹੁੰਦਾ ਹੈ। ਇਸ ਦੇ ਚਲਦੇ ਪੁਲਿਸ ਸਖ਼ਤੀ ਦੀ ਜਗ੍ਹਾ ਲੋਕਾਂ ਨੂੰ ਇਸ ਪ੍ਰਤੀ ਸੁਚੇਤ ਕਰੇ ਤਾਂ ਜੋ ਲੋਕ ਕੋਰੋਨਾ ਦੇ ਨਾਲ-ਨਾਲ ਮਾਸਕ ਦੇ ਚਲਾਣਾਂ ਦੇ ਬੋਝ ਤੋਂ ਬਚਣ ਸਕਣ। ਉਨ੍ਹਾਂ ਕਿਹਾ ਕਿ ਅਸੀ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਮਾਸਕ ਪੁਲਿਸ ਪ੍ਰਸ਼ਾਸ਼ਨ ਨੂੰ ਮੁਹਈਆ ਕਰਵਾਉਂਦੇ ਰਹਾਂਗਾ।
ਇਹ ਵੀ ਪੜ੍ਹੋ: ਵਿਧਾਨ ਸਭਾ ਦੇ ਬਾਹਰ ਅਕਾਲੀ ਦਲ ਨੇ ਸਰਕਾਰ ਖਿਲਾਫ਼ ਕੀਤਾ ਪ੍ਰਦਰਸ਼ਨ
ਇਸ ਸਬੰਧੀ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਕੋਰੋਨਾ ਦੁਬਾਰਾ ਤੋਂ ਆਪਣੇ ਪੈਰ ਪਸਾਰ ਰਿਹਾ ਹੈ। ਇਸ ਦੇ ਚਲਦੇ ਸ਼ਹਿਰ ਵਾਸੀਆਂ ਨੂੰ ਸੁਚੇਤ ਕਰਦਿਆਂ ਪੁਲਿਸ ਪ੍ਰਸ਼ਾਸ਼ਨ ਵੱਲੋ ਥੋੜ੍ਹੀ ਸਖ਼ਤੀ ਵਰਤੀ ਜਾ ਰਹੀ ਹੈ ਅਤੇ ਅਸੀ ਕੁੱਝ ਮੰਤਰੀ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਮਾਸਕ ਸਬੰਧੀ ਬੇਨਤੀ ਕੀਤੀ ਸੀ। ਇਸ ਦੇ ਚਲਦਿਆਂ ਮਨਦੀਪ ਸਿੰਘ ਮੰਨਾ ਅਤੇ ਸੁਖ ਅਮ੍ਰਿਤ ਨੇ 15,000 ਦੇ ਕਰੀਬ ਮਾਸਕ ਭੇਜੇ ਹਨ ਜੋ ਲੋਕਾਂ ਵਿੱਚ ਵੰਡੇ ਜਾਣਗੇ। ਉਨ੍ਹਾਂ ਸ਼ਹਿਰ ਵਾਸੀਆ ਨੂੰ ਇਹ ਅਪੀਲ ਵੀ ਕੀਤੀ ਹੈ ਕਿ ਉਹ ਸੋਸਲ ਡਿਸਟੈਂਸਿੰਗ ਅਤੇ ਮਾਸਕ ਦੀ ਪਾਲਣਾ ਕਰਨ।