ETV Bharat / state

ਅਮਨ ਸ਼ਰਮਾ ਬਣੇ ਨਗਰ ਪੰਚਾਇਤ ਰਈਆ ਦੇ ਪ੍ਰਧਾਨ - ਵਿਧਾਇਕ ਭਲਾਈਪੁਰ ਦੀ ਰਹਿਨੁਮਾਈ ਅਤੇ ਸੀਨੀਅਰ ਕਾਂਗਰਸੀ ਆਗੂ ਕੇ.ਕੇ. ਸ਼ਰਮਾ ਦੀ ਅਗਵਾਈ ਵਿੱਚ

ਸਰਬਜੀਤ ਕੌਰ ਸੀ: ਮੀਤ ਪ੍ਰਧਾਨ ਤੇ ਅਮਰਜੀਤ ਕੌਰ ਮੀਤ ਪ੍ਰਧਾਨ ਬਣੀਆਂ ਲੰਘੇ ਫਰਵਰੀ ਮਹੀਨੇ ਵਿੱਚ ਵਿਧਾਇਕ ਭਲਾਈਪੁਰ ਦੀ ਰਹਿਨੁਮਾਈ ਅਤੇ ਸੀਨੀਅਰ ਕਾਂਗਰਸੀ ਆਗੂ ਕੇ.ਕੇ. ਸ਼ਰਮਾ ਦੀ ਅਗਵਾਈ ਵਿੱਚ ਨਗਰ ਪੰਚਾਇਤ ਰਈਆ ਹੋਈਆਂ। ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ ਭਾਰੀ ਬਹੁਮਤ ਪ੍ਰਾਪਤ ਕਰਕੇ 13 ਵਾਰਡਾਂ ਵਿੱਚੋਂ 12 ਸੀਟਾਂ ਤੇ ਕਬਜਾ ਕਰ ਲਿਆ ਸੀ।

ਅਮਨ ਸ਼ਰਮਾ ਬਣੇ ਨਗਰ ਪੰਚਾਇਤ ਰਈਆ ਦੀ ਪ੍ਰਧਾਨ
ਅਮਨ ਸ਼ਰਮਾ ਬਣੇ ਨਗਰ ਪੰਚਾਇਤ ਰਈਆ ਦੀ ਪ੍ਰਧਾਨ
author img

By

Published : Apr 15, 2021, 9:01 PM IST

ਅੰਮ੍ਰਿਤਸਰ: ਅੱਜ ਨਗਰ ਪੰਚਾਇਤ ਰਈਆ ਦੇ ਦਫਤਰ ਵਿਖੇ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਲਈ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਤੇ ਹਲਕਾ ਅਟਾਰੀ ਤੋਂ ਵਿਧਾਇਕ ਤਰਸੇਮ ਸਿੰਘ ਡੀ.ਸੀ ਤੋਂ ਇਲਾਵਾ ਤਹਿਸੀਲਦਾਰ ਲਛਮਣ ਸਿੰਘ, ਨਾਇਬ ਤਹਿਸੀਲਦਾਰ ਸੁਖਦੇਵ ਬੰਗੜ, ਕਾਰਜ ਸਾਧਕ ਅਫਸਰ ਰਜੇਸ਼ ਖੋਸਲਾ, ਅਮਨ ਸ਼ਰਮਾ, ਜਤਿੰਦਰ ਸਿੰਘ ਸੋਨੂ, ਰਜਿੰਦਰ ਕਾਲੀਆ, ਰੌਬਿਨ ਮਾਨ, ਰਜਿੰਦਰ ਸਿੰਘ ਬਿੱਟਾ, ਹਰਪ੍ਰੀਤ ਸਿੰਘ ਹੈਪੀ, ਸੁਦੇਸ਼ ਰਾਣੀ, ਸਰਬਜੀਤ ਕੌਰ, ਜਗਦੀਪ ਕੌਰ, ਦਲਬੀਰ ਕੌਰ ਮਾਨ, ਅਮਰਜੀਤ ਕੌਰ, ਜਸਬੀਰ ਕੌਰ, ਕਰਮਜੀਤ ਕੌਰ (ਇਹ ਤੇਰਾਂ ਕੌਸਲਰ) ਹਾਜਰ ਸਨ। ਇਸ ਤੋਂ ਬਾਅਦ ਚੋਣ ਅਧਿਕਾਰੀ ਲਛਮਣ ਸਿੰਘ ਨੇ ਕਾਰਵਾਈ ਸ਼ੁਰੂ ਕਰਦੇ ਹੋਏ ਪ੍ਰਧਾਨਗੀ ਲਈ ਨਾਮ ਮੰਗੇ ਜਾਣ ਤੇ ਜਤਿੰਦਰ ਸਿੰਘ ਸੋਨੂੰ ਨੇ ਕੇ.ਕੇ ਸ਼ਰਮਾ ਦੀ ਨੂੰਹ ਅਮਨ ਸ਼ਰਮਾਂ ਦਾ ਨਾਮ ਪ੍ਰਧਾਨਗੀ ਲਈ ਪੇਸ਼ ਕੀਤਾ ਅਤੇ ਰਜਿੰਦਰ ਸਿੰਘ ਬਿੱਟਾ ਨੇ ਇਸ ਦੀ ਤਾਈਦ ਕੀਤੀ ਹੋਰ ਕੋਈ ਨਾਮ ਸਾਹਮਣੇ ਨਾ ਆਉਣ ਤੇ ਅਮਨ ਸ਼ਰਮਾ ਨੂੰ ਨਗਰ ਪੰਚਾਇਤ ਰਈਆ ਦਾ ਪ੍ਰਧਾਨ ਐਲਾਨਿਆ ਗਿਆ। ਇਸ ਤੋਂ ਬਾਅਦ ਸਰਬਜੀਤ ਕੌਰ ਤੇ ਅਮਰਜੀਤ ਕੌਰ ਕਰਮਵਾਰ ਸੀ: ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਚੁਣੀਆਂ ਗਈਆਂ।ਇਸ ਦੌਰਾਨ ਵਿਰੋਧੀ ਧਿਰ ਨੇ ਸੰਵਿਧਾਨ ਵਿੱਚ ਸੀ: ਮੀਤ ਪ੍ਰਧਾਨ ਦੀ ਵਿਵਸਥਾ ਨਾ ਹੋਣ ਤੇ ਇਸ ਲਈ ਆਪਣਾ ਇਤਰਾਜ ਦਰਜ ਕਰਾਇਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.