ਅੰਮ੍ਰਿਤਸਰ: ਸੋਸ਼ਲ ਮੀਡੀਆ ਉਤੇ ਇਕ ਵੀਡੀਓ ਬੜੀ ਤੇਜੀ ਨਾਲ ਵਾਇਰਲ (Viral) ਹੋ ਰਹੀ ਹੈ। ਵੀਡੀਓ ਵਿਚ ਗੈਰ ਕਾਨੂੰਨੀ ਮਾਇਨਿੰਗ ਕਰਨ ਵਾਲੇ ਟਿੱਪਰਾਂ ਦਾ ਸਾਥ ਦੇਣ ਦਾ ਇਲਜ਼ਾਮ ਲੱਗੇ ਹਨ, ਪਰ ਐਸਐਚਓ (SHO) ਨੇ ਆਪਣੇ ਉਤੇ ਲੱਗੇ ਇਲਜ਼ਾਮਾਂ ਖਾਰਜ ਕੀਤਾ ਹੈ।
ਹਰਜੀਤ ਸਿੰਘ ਨੇ ਕਿਹਾ ਕਿ ਉਹ ਟਿੱਪਰ ਚਾਲਕਾਂ ਨੂੰ ਲੰਘਵਾਉਣ ਨਹੀਂ ਬਲਕਿ ਕੁਝ ਲੋਕਾਂ ਵੱਲੋਂ ਉਨ੍ਹਾਂ ਨੂੰ ਦਰਖਾਸਤਾਂ ਆਈਆਂ ਸਨ ਕਿ ਸੜਕ ਤੇ ਬੈਠੇ ਕੁਝ ਲੋਕਾਂ ਵੱਲੋਂ ਰਾਹੀਗਰਾਂ ਨੂੰ ਤੰਗ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਹਾਲ ਰੱਖਣਾ ਪੁਲਿਸ ਦਾ ਫਰਜ ਹੈ ਅਤੇ ਟਿੱਪਰਾਂ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ। ਜੇਕਰ ਕੁਝ ਹੋਵੇਗਾ ਤਾਂ ਜੋ ਮਾਈਨਿੰਗ ਵਿਭਾਗ ਕਾਰਵਾਈ ਲਈ ਲਿਖ ਕੇ ਦੇਵੇਗਾ। ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਦ ਧਰਨਾਕਾਰੀਆਂ ਨੂੰ ਪੁੱਛਿਆ ਕਿ ਉਹ ਕਿਉਂ ਰਾਹੀਗਰਾਂ ਨੂੰ ਤੰਗ ਕਰਦੇ ਹਨ ਤਾਂ ਸੁਭਾਵਿਕ ਹੈ ਕਿ ਉਹ ਲੋਕ ਪੁਲਿਸ ਤੇ ਇਲਜ਼ਾਮ ਲਗਾਉਣਗੇ।
ਜਿਕਰਯੋਗ ਹੈ ਕਿ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡਿਓ ਵਿੱਚ ਪੁਲਿਸ ਤੇ ਨਜਾਇਜ ਧੱਕੇਸ਼ਾਹੀ ਦੇ ਇਲਜ਼ਾਮ ਲੱਗੇ ਹਨ।ਕਥਿਤ ਮਾਈਨਿੰਗ ਕਰਦੇ ਟਿੱਪਰ ਚਾਲਕਾਂ ਦਾ ਸਾਥ ਦੇਣ ਦੇ ਇਲਜ਼ਾਮ ਹਨ।ਬੀਤੇ ਕੁਝ ਦਿਨ੍ਹਾਂ ਤੋਂ ਥਾਣਾ ਬਿਆਸ ਅਧੀਨ ਪੈਂਦੇ ਢਾਹੇ ਕੰਢੇ ਨੂੰ ਜਾਂਦੇ ਪਿੰਡ ਜੋਧੇ, ਸੇਰੋਂ, ਖਾਨਪੁਰ ਰਸਤੇ ਤੇ ਕਾਫੀ ਟਿੱਪਰਾਂ ਦਾ ਆਉਣ ਜਾਣ ਲੱਗਾ ਹੋਇਆ ਹੋਣ ਕਾਰਣ ਛੋਟੀ ਸੜਕ ਦੇ ਚੱਲਦਿਆਂ ਆਮ ਲੋਕਾਂ ਦਾ ਜੀਣਾ ਮੁਸ਼ਕਿਲ ਕੀਤਾ ਸੀ ਅਤੇ ਇਸ ਮਸਲੇ ਨੂੰ ਲੈ ਕੇ ਕੁਝ ਲੋਕਾਂ ਵਲੋਂ ਇਸ ਦਾ ਵਿਰੋਧ ਕਰਦੇ ਹੋਏ ਪਿੰਡ ਜੋਧੇ ਦੀ ਸੰਪਰਕ ਸੜਕ ਨੇੜੇ ਧਰਨਾ ਲਗਾ ਭਾਰੀ ਟਿੱਪਰਾਂ ਦੇ ਇਸ ਰਸਤੇ ਆਉਣ ਦਾ ਵਿਰੋਧ ਕੀਤਾ ਜਾ ਰਿਹਾ ਹੈ।