ਅੰਮ੍ਰਿਤਸਰ: ਪੰਜਾਬ ਚ ਵਿਧਾਨ ਸਭਾ ਚੋਣਾਂ 'ਚ 2 ਦਿਨ ਹੀ ਬਾਕੀ ਰਹਿ ਗਏ ਹਨ। ਉਦਾਂ ਹੀ ਹੁਣ ਪੰਜਾਬ ਦੇ ਵੋਟਰਾਂ ਨੂੰ ਭਰਮਾਉਣ ਲਈ ਹੁਣ ਸ਼ਰਾਬ ਦਾ ਸਹਾਰਾ ਵੀ ਉਮੀਦਵਾਰਾਂ ਵੱਲੋਂ ਲਿਆ ਜਾ ਰਿਹਾ ਹੈ। ਉੱਥੇ ਹੀ ਬੀਤੇ ਦਿਨ ਅੰਮ੍ਰਿਤਸਰ ਦੇ ਵਿਚੋਂ ਇਕ ਕੌਂਸਲਰ ਦੇ ਘਰ ਚੋਂ ਭਾਰੀ ਮਾਤਰਾ 'ਚ ਸ਼ਰਾਬ ਬਰਾਮਦ ਕੀਤੀ ਗਈ ਸੀ। ਜਿਸ ਤੋਂ ਬਾਅਦ ਅੱਜ ਇਕ ਵਾਰ ਫਿਰ ਤੋਂ ਕਾਂਗਰਸ ਦੇ ਕੁਝ ਨੁਮਾਇੰਦਿਆਂ ਵੱਲੋਂ ਸ਼ਰਾਬ ਵੰਡਣ ਲਈ ਹੀ ਠੇਕੇ ਤੇ ਪਹੁੰਚੇ।
ਆਮ ਆਦਮੀ ਪਾਰਟੀ ਵੱਲੋਂ ਅਤੇ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਵੱਲੋਂ ਉਨ੍ਹਾਂ ਨੂੰ ਮੌਕੇ ਤੇ ਹੀ ਦਬੋਚ ਲਿਆ ਗਿਆ। ਉਥੇ ਹੀ ਜਦੋਂ ਜ਼ਿਆਦਾ ਵਿਅਕਤੀ ਦੇਖਣ ਤੋਂ ਬਾਅਦ ਕਾਂਗਰਸ ਗੱਡੀਆਂ ਦੇ ਵਿੱਚੋਂ ਭੱਜਦੀ ਨਜ਼ਰ ਆਈ।
ਇੱਥੇ ਜ਼ਿਕਰਯੋਗ ਹੈ ਕਿ ਹੁਣ ਜਿੱਦਾਂ ਹੀ ਚੋਣਾਂ ਦੀ ਤਾਰੀਕ ਨੇੜੇ ਆ ਰਹੀ ਹੈ। ਲੋਕਾਂ ਨੂੰ ਭਰਮਾਉਣ ਲਈ ਹਰੇਕ ਰਾਜਨੀਤਿਕ ਪਾਰਟੀ ਵੱਲੋਂ ਆਪਣੇ ਆਪਣੇ ਹੀਲੇ ਵਸੀਲੇ ਵਰਤੇ ਜਾ ਰਹੇ ਹਨ। ਇਸੇ ਨਾਲ ਹੀ ਪੰਜਾਬ ਵਿੱਚ 2022 ਦੀਆਂ ਚੋਣਾਂ ਨੂੰ ਹੁਣ ਕੁਝ ਹੀ ਘੰਟੇ ਬਚੇ ਹਨ। ਲੇਕਿਨ ਉਨ੍ਹਾਂ ਵੋਟਾਂ ਵਿਚ ਲੋਕਾਂ ਨੂੰ ਭਰਮਾਉਣ ਲਈ ਹੁਣ ਰਾਜਨੀਤਿਕ ਪਾਰਟੀਆਂ ਵੱਲੋਂ ਸ਼ਰਾਬ ਅਤੇ ਪੈਸੇ ਦੀ ਵਰਤੋਂ ਕੀਤੀ ਜਾ ਰਹੀ ਹੈ।
ਉੱਥੇ ਹੀ ਅੱਜ ਅੰਮ੍ਰਿਤਸਰ ਦੇ ਭਗਤਾਂ ਮੰਡੀ ਅਤੇ ਖਜ਼ਾਨਾ ਗੇਟ ਦੇ ਲਾਗੇ ਕੁਝ ਨੇਤਾਵਾਂ ਵੱਲੋਂ ਸ਼ਰਾਬ ਵੰਡੀ ਜਾ ਰਹੀ ਸੀ। ਆਮ ਆਦਮੀ ਪਾਰਟੀ ਦੇ ਨੇਤਾਵਾਂ ਵੱਲੋਂ ਮੌਕੇ ਤੇ ਪਹੁੰਚ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਵਾਇਆ ਗਿਆ। ਉਥੇ ਹੀ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਅਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਕਹਿ ਰਹੀ ਹੈ।
ਉਥੇ ਹੀ ਗੱਲ ਕੀਤੀ ਜਾਵੇ ਭੁਪਿੰਦਰ ਸਿੰਘ ਸੋਨੂੰ ਦੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਹੁਣ 20 ਰੁਪਏ ਦਾ ਨੋਟ ਵਿਖਾ ਕੇ ਲੋਕ ਸ਼ਰਾਬ ਲੈ ਕੇ ਘਰ ਜਾ ਰਹੇ ਹਨ ਅਤੇ ਰਾਜਨੀਤਿਕ ਪਾਰਟੀਆਂ ਸਿਰਫ ਹੁਣ ਪੈਸਾ ਅਤੇ ਸ਼ਰਾਬ ਦੇ ਕੇ ਵੋਟ ਖ਼ਰੀਦਣ ਦੀ ਕੋਸ਼ਿਸ਼ ਕਰ ਰਹਿਆਂ ਹਨ। ਉਥੇ ਉਨ੍ਹਾਂ ਨੇ ਕਿਹਾ ਕਿ ਅਸੀਂ ਕਿਸੇ ਵੀ ਸੂਰਤ ਵਿੱਚ ਆਪਣੇ ਹਲਕੇ 'ਚ ਸ਼ਰਾਬ ਅਤੇ ਨਾ ਹੀ ਪੈਸੇ ਵੰਡਣ ਦਿੱਤੇ ਜਾਣਗੇ।
ਉੱਥੇ ਹੀ ਜਿਸ ਨੌਜਵਾਨ ਵੱਲੋਂ ਇਸ ਜਗ੍ਹਾ ਤੇ ਵੀਡੀਓ ਬਣਾਈ ਜਾ ਰਹੀ ਸੀ ਉਸ ਨਾਲ ਕੁੱਟਮਾਰ ਵੀ ਕੀਤੀ ਗਈ। ਉਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਨੂੰ ਸੂਚਨਾ ਮਿਲੀ ਸੀ। ਕਿ ਉਸ ਭਗਤਾਂਵਾਲਾ ਮੰਡੀ ਦੇ ਲਾਗੇ ਲੋਕ ਧੜਾ ਧੜ ਸ਼ਰਾਬ ਲੈ ਕੇ ਜਾ ਰਹੇ ਹਨ। ਉਨ੍ਹਾਂ ਨੂੰ ਵੇਖ ਕੇ ਕੁਝ ਲੋਕਾਂ ਵੱਲੋਂ ਉਨ੍ਹਾਂ ਤੇ ਜਾਨਲੇਵਾ ਹਮਲਾ ਤੱਕ ਕਰ ਦਿੱਤਾ। ਉਨ੍ਹਾਂ ਦਾ ਮੋਬਾਇਲ ਖੋਹ ਕੇ ਉਸ ਵਿਚੋਂ ਬਣਾਈ ਗਈ ਵੀਡੀਓ ਵੀ ਡਿਲੀਟ ਕੀਤੀਆਂ ਗਈਆਂ।
ਉਥੇ ਹੀ ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪ੍ਰਸ਼ਾਸਨ ਹਰਕਤ 'ਚ ਆਇਆ ਅਤੇ ਪੁਲੀਸ ਅਧਿਕਾਰੀਆਂ ਵੱਲੋਂ ਉੱਥੇ ਪਹੁੰਚ ਕੇ ਇਸ ਠੇਕੇ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਕਹੀ ਗਈ। ਉੱਥੇ ਹੀ ਫਲੈਗ ਦੇ ਵਰਕਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇਸ ਜਗ੍ਹਾ ਦੇ ਉੱਤੇ ਸ਼ਰਾਬ ਲੋਕਾਂ ਨੂੰ ਵੰਡੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਜੋ ਵੀ ਇਨ੍ਹਾਂ ਵੱਲੋਂ ਸ਼ਿਕਾਇਤ ਹੈ ਓਗਰ ਲਿਖਤ ਰੂਪ 'ਚ ਦੇਣਗੇ ਤਾਂ ਜਲਦ ਹੀ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੇ ਮੁਤਾਬਕ ਇਨ੍ਹਾਂ ਦੇ ਮੋਬਾਇਲ ਦੀਆਂ ਵੀਡੀਓ ਤੱਕ ਡਿਲੀਟ ਕਰ ਦਿੱਤੀਆਂ।
ਇਹ ਵੀ ਪੜ੍ਹੋ: ਚੋਣ ਪ੍ਰਚਾਰ ਦੇ ਆਖਿਰੀ ਦਿਨ ਕਾਂਗਰਸ ਵੱਲੋਂ ਚੋਣ ਮੈਨੀਫੈਸਟੋ ਜਾਰੀ