ਅੰਮ੍ਰਿਤਸਰ: ਪੰਜਾਬ ਸਰਕਾਰ ਸੁਦਾਮ ਹੂਸੈਨ ਅਤੇ ਗੱਦਾਫ਼ੀ ਵਾਂਗ ਤਾਨਾਸ਼ਾਹੀ ਉੱਤੇ ਉਤਰੀ ਹੋਈ ਹੈ ਅਤੇ ਜੇਕਰ ਕੋਈ ਇਨਸਾਫ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਫੜ੍ਹ ਕੇ ਜੇਲ੍ਹ ਅੰਦਰ ਸੁੱਟਿਆ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਅੱਜ ਅਜਨਾਲਾ ਵਿੱਚ ਪੱਤਰਕਾਰਾਂ ਸਾਹਮਣੇ ਕੀਤਾ ਗਿਆ। ਦੱਸ ਦਈਏ ਮਜੀਠੀਆ ਨਗਰ ਪੰਚਾਇਤ (Ajnala Nagar Panchayat) ਅਜਨਾਲਾ ਦੇ ਸਬਾਕਾ ਪ੍ਰਧਾਨ ਮਨਜੀਤ ਸਿੰਘ ਨਿੱਜਰ ਦੀ ਪਤਨੀ ਦੀ ਮੌਤ ਉੱਤੇ ਅਫਸੋਸ ਕਰਨ ਪਹੁੰਚੇ ਸਨ।
ਡਰਾਮਾ ਕਰ ਰਹੀ ਹੈ ਸਰਕਾਰ: ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ (Punjab Govt) ਨੂੰ ਨਿਸ਼ਾਨੇ ਉੱਤੇ ਲੈਂਦਿਆਂ ਕਿਹਾ ਕਿ ਆਸਥਾ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਸ਼ੇ ਦੇ ਖਾਤਮੇ ਲਈ ਬੱਚਿਆਂ ਨੂੰ ਜੋ ਸਹੁੰ ਖਵਾਈ ਜਾ ਰਹੀ ਹੈ ਉਹ ਸਿਆਸਤ ਤੋਂ ਪ੍ਰੇਰਿਤ ਇੱਕ ਸਮਾਗਮ ਹੈ। ਉਨ੍ਹਾਂ ਕਿ ਮੁੱਖ ਮੰਤਰੀ ਛੋਟੇ-ਛੋਟੇ ਬੱਚਿਆਂ ਨੂੰ ਸਹੁੰ ਖਵਾ ਰਹੇ ਹਨ ਜਦ ਕਿ ਸੀਐੱਮ ਮਾਨ ਖੁੱਦ ਸ਼ਰਾਬ ਛੱਡਣ ਨੂੰ ਲੈਕੇ ਆਪਣੀ ਮਾਂ ਦੀ ਝੂਠੀ ਸਹੁੰ ਖਾ ਚੁੱਕੇ ਹਨ। ਮਜੀਠੀਆ ਮੁਤਾਬਿਕ ਪੰਜਾਬ ਦੇ ਪਿੰਡਾਂ ਅਤੇ ਗਲੀਆਂ ਵਿੱਚ ਚਿੱਟਾ ਜਵਾਨੀ ਦੀਆਂ ਨਸਾਂ ਅੰਦਰ ਘੁਲਦਾ ਜਾ ਰਿਹਾ ਹੈ ਅਤੇ ਸੂਬੇ ਦੇ ਮੁੱਖ ਮੰਤਰੀ ਮਹਾਨ ਧਾਰਮਿਕ ਸਥਾਨ ਨੂੰ ਸਿਆਸਤ ਲਈ ਵਰਤ ਕੇ ਨਸ਼ੇ ਦੇ ਖਾਤਮਾ ਦਾ ਡਰਾਮਾ ਕਰ ਰਹੇ ਹਨ।
- Gangster Arrested In AGTF From Mohali: ਮੁਹਾਲੀ 'ਚ AGTF ਨੇ ਗੈਂਗਸਟਰ ਕੀਤਾ ਕਾਬੂ, ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਲਈ ਕਰਦਾ ਸੀ ਕੰਮ, ਵਾਰਦਾਤ ਨੂੰ ਅੰਜ਼ਾਮ ਦੇਣ ਦੀ ਤਾਕ 'ਚ ਸੀ ਮੁਲਜ਼ਮ
- Gurpreet Kanga on BJP: ਵਿਜੀਲੈਂਸ ਅੱਗੇ ਪੇਸ਼ ਹੋਣ ਤੋਂ ਬਾਅਦ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ ਦਾ ਬਿਆਨ, ਕਿਹਾ-ਭਾਜਪਾ 'ਚ ਸ਼ਾਮਿਲ ਹੋਣਾ ਸੀ ਵੱਡੀ ਗਲਤੀ
- Moga Dairy Robbery Incident : ਮੋਗਾ ਵਿੱਚ ਨਕਾਬਪੋਸ਼ਾਂ ਨੇ ਪਿਸਤੌਲ ਦਿਖਾ ਕੇ ਕੀਤੀ ਲੁੱਟਮਾਰ, ਸੀਸੀਟੀਵੀ ਵਾਇਰਲ
ਐੱਸਵਾਈਐੱਲ ਉੱਤੇ ਡਿਬੇਟ ਧਿਆਨ ਭਟਕਾਉਣ ਲਈ: ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ (Punjab Govt) ਪਹਿਲਾਂ ਹੀ ਆਪਣੀ ਕਾਰਗੁਜ਼ਾਰੀ ਲਈ ਲੋਕਾਂ ਦੀਆਂ ਨਜ਼ਰਾਂ ਵਿੱਚ ਫੇਲ੍ਹ ਹੋ ਚੁੱਕੀ ਹੈ ਅਤੇ ਹੁਣ ਸੁਪਰੀਮ ਕੋਰਟ ਵਿੱਚ ਐੱਸਵਾਈਐੱਲ (SYL) ਦੇ ਮੁੱਦੇ ਉੱਤੇ ਫਟਕਾਰ ਪੈਣ ਤੋਂ ਬਾਅਦ ਸੀਐੱਮ ਮਾਨ ਦੇ ਪੈਰ ਹਿੱਲ ਗਏ ਹਨ। ਅਸਲ ਮੁੱਦੇ ਤੋਂ ਧਿਆਨ ਪਰੇ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਡਿਬੇਟ ਕਰਵਾਉਣ ਦਾ ਢੋਂਗ ਰਚ ਰਹੇ ਨੇ। ਮਜੀਠੀਆ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਤਲੁਜ ਯਮੁਨਾ ਬਿਆਸ ਲਿੰਕ ਨਹਿਰ ਉੱਤੇ ਸੰਜੀਦਗੀ ਨਾਲ ਇੱਕ ਨਵੰਬਰ ਨੂੰ ਸਚਮੁੱਚ ਬਹਿਸ ਕਰਵਾਉਣੀ ਹੈ ਤਾਂ ਉਹ ਯੋਗ ਪੈਨਲ ਨਿਯੁਕਤ ਕਰੇ ਜਿਸ ਦੀ ਅਗਵਾਈ ਵਿੱਚ ਬਹਿਸ ਕਿਸੇ ਸਾਰਥਕ ਮੁੱਦੇ ਉੱਤੇ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਸੀਐੱਮ ਮਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਇਸ ਬਹਿਸ ਵਿੱਚ ਸ਼ਾਮਿਲ ਕਰਨ ਕਿਉਂਕਿ ਇਸ ਸਾਰੀ ਕਾਰਗੁਜਾਰੀ ਪਿੱਛੇ 'ਆਪ' ਸੁਪਰੀਮੋ ਦ ਵੱਡਾ ਹੱਥ ਹੈ।