ਅੰਮ੍ਰਿਤਸਰ: ਭਾਰਤ ਸਰਕਾਰ ਨੇ ਦਰਿਆਦਿਲੀ ਦਿਖਾਉਦੇ ਇੱਕ ਪਾਕਿਸਤਾਨੀ ਕੈਦੀ ਨੂੰ 16 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਰਿਹਾ ਕਰ ਦਿੱਤਾ ਹੈ। ਇਹ ਕੈਦੀ ਨੇਪਾਲ ਰਾਹੀ ਭਾਰਤ ਦੀ ਸਰਹੱਦ ਅੰਦਰ ਦਾਖ਼ਲ ਹੋ ਰਿਹਾ ਸੀ। ਇਸ ਕੈਦੀ ਦਾ ਨਾਮ ਅਜ਼ੀਮ ਹੈ ਜੋ ਪਾਕਿਸਤਾਨ ਦੇ ਕਰਾਚੀ ਦਾ ਰਹਿਣ ਵਾਲਾ ਹੈ। ਇਸ ਨੂੰ ਜਾਸ਼ੂਸੀ ਦੇ ਦੋਸ਼ 'ਚ ਲਖਨਾਊ ਜੇਲ੍ਹ 'ਚ ਰੱਖਿਆ ਗਿਆ ਸੀ।
ਜਾਣਕਾਰੀ ਦਿੰਦੇ ਹੋਏ ਅਟਾਰੀ ਵਾਹਗਾ ਸਰਹੱਦ ਤੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤ ਸਰਕਾਰ ਨੂੰ ਦਰਿਆਦਿਲੀ ਦਿਖਾਉਂਦੇ ਹੋਏ ਇੱਕ ਪਾਕਿਸਤਾਨੀ ਕੈਦੀ ਨੂੰ ਰਿਹਾਅ ਕੀਤਾ ਹੈ। ਜਿਹੜਾ ਕਿ ਆਪਣੀ 16 ਸਾਲ ਦੀ ਸਜ਼ਾ ਕੱਟ ਕੇ ਅੱਜ ਆਪਣੇ ਵਤਨ ਪਾਕਿਸਤਾਨ ਲਈ ਰਵਾਨਾ ਹੋਇਆ ਹੈ।
ਜਾਣਕਾਰੀ ਦਿੰਦੇ ਹੋਏ ਪ੍ਰੋਟੋਕੋਲ ਅਧਿਕਾਰੀ ਨੇ ਦੱਸਿਆ ਕਿ ਇਹ ਕੈਦੀ ਦਾ ਨਾਂ ਤਾਸੀਨ ਅਜ਼ੀਮ ਹੈ, ਇਹ ਪਾਕਿਸਤਾਨ ਦੇ ਕਰਾਚੀ ਸ਼ਹਿਰ ਦਾ ਰਹਿਣ ਵਾਲਾ ਹੈ ਇਹ ਨੇਪਾਲ ਦੇ ਰਾਹੀ ਭਾਰਤ ਸਰਹੱਦ ਵਿੱਚ ਦਾਖ਼ਲ ਹੋਇਆ ਸੀ ਜਿਸਦੇ ਚਲਦੇ ਲਖਨਊ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ ਤੇ ਇਸ ਨੂੰ 8 ਸਾਲ ਦੀ ਸਜ਼ਾ ਹੋਈ ਸਜ਼ਾ ਦੇ ਚੱਲਦੇ ਇਹ ਕੈਦੀ ਨੇ ਪੁਲਿਸ ਦੀ ਡਿਊਟੀ 'ਚ ਵਿਘਨ ਪਾਉਂਦੇ ਹੋਏ ਉਨ੍ਹਾਂ ਨਾਲ ਲੜਾਈ ਝਗੜਾ ਕੀਤਾ। ਇਸ ਨੂੰ ਫਿਰ ਸਾਢੇ 4 ਸਾਲ ਦੀ ਸਜ਼ਾ ਹੋਈ ਹੁਣ ਆਪਣੀ ਸਜ਼ਾ ਪੂਰੀ ਕਰਕੇ ਅੱਜ ਲਖਨਊ ਪੁਲਿਸ ਨਾਲ ਅਟਾਰੀ ਵਾਹਗਾ ਸਰਹੱਦ 'ਤੇ ਪੁੱਜਾ ਹੈ। ਇਸ ਦੇ ਇੰਮੀਗਰੇਸ਼ਨ ਦੇ ਕਾਗਜ਼ ਚੈੱਕ ਕਰਾ ਕੇ ਇਸਨੂੰ BSF ਰੇਂਜਰਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ।
ਉੱਥੇ ਹੀ ਪਾਕਿਸਤਾਨੀ ਨਾਗਰਿਕ ਤਾਸੀਨ ਅਜ਼ੀਮ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੈਂ ਨੇਪਾਲ ਦੇ ਰਸਤੇ ਭਾਰਤੀ ਸਰਹੱਦ 'ਚ ਦਾਖਲ ਹੋਇਆ ਸੀ। ਜਸੂਸੀ ਦੇ ਦੋਸ਼ 'ਚ ਮੈਨੂੰ ਲਖਨਊ ਪੁਲਿਸ ਨੇ ਕਾਬੂ ਕੀਤਾ। ਪਹਿਲਾਂ ਮੈਨੂੰ 8 ਸਾਲ ਦੀ ਸਜ਼ਾ ਹੋਈ ਉਸ ਤੋਂ ਬਾਅਦ ਕੁਝ ਕਾਗਜ਼ਾਂ ਦੇ ਚੱਲਦੇ ਫਿਰ ਮੈਨੂੰ ਸਾਢੇ ਚਾਰ ਸਾਲ ਦੀ ਸਜ਼ਾ ਹੋਈ ਹੁਣ ਮੈਂ ਸੋਲ਼ਾਂ ਸਾਲ ਦੀ ਸਜ਼ਾ ਪੂਰੀ ਕਰਕੇ ਅੱਜ ਆਪਣੇ ਵਤਨ ਪਾਕਿਸਤਾਨ ਜਾ ਰਿਹਾ ਹਾਂ ਮੈਨੂੰ ਬਹੁਤ ਖੁਸ਼ੀ ਹੈ। ਕਿ ਅੱਜ ਮੈਨੂੰ ਭਾਰਤ ਸਰਕਾਰ ਵੱਲੋਂ ਰਿਹਾਅ ਕੀਤਾ ਜਾ ਰਿਹਾ ਹੈ ਤਾਸੀਰ ਅਜ਼ੀਮ ਨੇ ਦੱਸਿਆ ਕਿ ਉਹ ਪਾਕਿਸਤਾਨ ਦੇ ਕਰਾਚੀ ਸ਼ਹਿਰ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ:- ਸੀਐੱਮ ਮਾਨ ਦੀ ਇੰਜ਼ਰਾਈਲੀ ਕੰਪਨੀ ਦੇ ਨੁਮਾਇੰਦਿਆਂ ਨਾਲ ਮੁਲਾਕਾਤ, ਕੀਤਾ ਇਹ ਵੱਡਾ ਦਾਅਵਾ