ਅੰਮ੍ਰਿਤਸਰ :ਸੂਬੇ ਚ ਅੱਗ ਲੱਗਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਲਗਾਤਾਰ ਕਿਸਾਨਾਂ ਦੇ ਖੇਤਾਂ ਤੇ ਫੈਕਟਰੀਆਂ ਚ ਅੱਗ ਲੱਗਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ।ਅੰਮ੍ਰਿਤਸਰ ਦੇ ਪ੍ਰੀਤ ਵਿਹਾਰ ਦੇ ਅੰਦਰ ਇਕ ਧਾਗੇ ਦੀ ਫੈਕਟਰੀ ਜੋ ਕਾਫੀ ਲੰਬੇ ਸਮੇਂ ਤੋਂ ਬੰਦ ਸੀ ਉਸ ਫੈਕਟਰੀ ਵਿਚ ਅਚਾਨਕ ਅੱਗ ਲੱਗ ਗਈ ।ਅੱਗ ਲੱਗਣ ਦੇ ਕਾਰਨ ਆਲੇ ਦੁਆਲੇ ਹੜਕੰਪ ਮੱਚ ਗਿਆ। ਇਸ ਘਟਨਾ ਦੀ ਸੁੂਚਨਾ ਫਾਇਰ ਬ੍ਰਿਗੇਡ ਵੀ ਦਿੱਤੀ ਗਈ।
ਫਾਇਰ ਬ੍ਰਿਗੇਡ ਨੇ ਅੱਗ ਤੇ ਪਾਇਆ ਕਾਬੂ
ਵੀਕੈਂਡ ਲੌਕਡਾਊਨ ਦੌਰਾਨ ਫੈਕਟਰੀ ਚ ਅੱਗ ਲੱਗੀ ਹੈ। ਇਸ ਦੌਰਾਨ ਪੁਲਿਸ ਵੀ ਮੌਕੇ ਤੇ ਪਹੁੰਚ ਗਈ।ਫਾਇਰ ਬ੍ਰਿਗੇਡ ਨੇ ਲੋਕਾਂ ਦੀ ਮੱਦਦ ਦੇ ਨਾਲ ਮੁਸ਼ੱਕਤ ਬਾਅਦ ਅੱਗ ਤੇ ਕਾਬੂ ਪਾਇਆ।
ਵੀਕੈਂਡ ਦੌਰਾਨ ਲੱਗੀ ਅੱਗ
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਮਕਲ ਵਿਭਾਗ ਦੇ ਅਧਿਕਾਰੀਆਂ ਤੇ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਫੈਕਟਰੀ ਲੰਬੇ ਸਮੇਂ ਤੋਂ ਬੰਦ ਸੀ । ਸ਼ਾਰਟ ਸਰਕਟ ਦੇ ਕਾਰਨ ਹੀ ਅੰਦਰ ਅੱਗ ਲੱਗੀ ਹੈ ਜਿਸ ਨੂੰ ਮੌਕੇ ਤੇ ਆ ਕੇ ਕਾਬੂ ਪਾ ਲਿਆ ਗਿਆ ਹਾਲਾਂਕਿ ਗਨੀਮਤ ਇਹ ਰਹੀ ਕਿ ਇਸ ਅੱਗ ਲੱਗਣ ਦੇ ਦੌਰਾਨ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਉਥੇ ਹੀ ਅਧਿਕਾਰੀਆਂ ਨੇ ਦੱਸਿਆ ਕਿ ਫੈਕਟਰੀ ਦੇ ਅੰਦਰ ਕਿੰਨਾ ਕੁ ਮਾਲੀ ਨੁਕਸਾਨ ਹੋਇਆ ਇਸ ਬਾਰੇ ਅਜੇ ਕੁਝ ਪਤਾ ਨਹੀਂ ਚੱਲ ਸਕਿਆ ਤੇ ਫੈਕਟਰੀ ਮਾਲਕਾਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜੋ:ਦਰਦਨਾਕ ਹਾਦਸੇ 'ਚ 2 ਮੌਤਾਂ