ਅੰਮ੍ਰਿਤਸਰ : ਦਿਹਾਤੀ ਅਧੀਂਨ ਪੈਂਦੇ ਥਾਣਾ ਜੰਡਿਆਲਾ ਦੀ ਪੁਲਿਸ ਵਲੋਂ ਨਾਕੇਬੰਦੀ ਦੌਰਾਨ ਇੱਕ ਕਥਿਤ ਦੋਸ਼ੀ ਕੋਲੋਂ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤੇ ਜਾਣ ਦੀ ਖਬਰ ਹੈ।
ਥਾਣਾ ਜੰਡਿਅਲਾ ਦੇ ਸਹਾਇਕ ਸਬ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਪੁੱਲ ਨਹਿਰ ਧਾਰੜ ਮੌਜੂਦ ਸਨ ਕਿ ਇਸ ਦੌਰਾਨ ਮੁਖਬਰ ਵਲੋਂ ਇਤਲਾਹ ਮਿਲੀ ਕਿ ਕਥਿਤ ਦੋਸ਼ੀ ਮੋਟਰਸਾਇਕਲ ਚੋਰੀ ਕਰਦਾ ਹੈ ਅਤੇ ਅੱਜ ਵੀ ਚੋਰੀ ਦੇ ਮੋਟਰਸਾਇਕਲ ਤੇ ਸਵਾਰ ਹੋ ਕੇ ਪਿੰਡ ਧਾਰੜ ਦੀ ਤਰਫੋ ਅੰਮ੍ਰਿਤਸਰ ਨੂੰ ਜਾ ਰਿਹਾ ਹੈ।
ਸੂਚਨਾ ਦੇ ਅਧਾਰ ਤੇ ਪਿੰਡ ਧਾਰੜ ਵਿਖੇ ਸਪੈਸ਼ਲ ਨਾਕਾਬੰਦੀ ਕਰਕੇ ਚੈਕਿੰਗ ਕਰਨੀ ਸ਼ੁਰੂ ਕੀਤੀ ਤਾਂ ਕਥਿਤ ਦੋਸ਼ੀ ਬਿਨਾਂ ਨੰਬਰੀ ਮੋਟਰਸਾਇਕਲ ਤੇ ਪਿੰਡ ਧਾਰੜ ਦੀ ਤਰਫੋਂ ਆਉਂਦਾ ਦਿਖਾਈ ਦਿੱਤਾ। ਜਿਸ ਨੂੰ ਸ਼ੱਕ ਦੇ ਅਧਾਰ ਤੇ ਕਾਬੂ ਕਰਕੇ ਉਸ ਨੂੰ ਮੋਟਰਸਾਇਕਲ ਦੇ ਕਾਗਜਾਤ ਦਿਖਾਉਣ ਬਾਰੇ ਕਿਹਾ ਤਾਂ ਉਹ ਕੋਈ ਵੀ ਕਾਗਜਾਤ ਪੁਲਿਸ ਨੂੰ ਪੇਸ਼ ਨਹੀਂ ਕਰ ਸਕਿਆ। ਸਖ਼ਤੀ ਨਾਲ ਪੁੱਛਣ ਤੇ ਉਸ ਨੇ ਦੱਸਿਆ ਕੇ ਇਹ ਮੋਟਰ ਸਾਇਕਲ ਉਸਨੇ ਦਾਣਾ ਮੰਡੀ ਜੰਡਿਆਲਾ ਤੋਂ ਚੋਰੀ ਕੀਤਾ ਸੀ।
ਪੁਲਿਸ ਅਧਿਕਾਰੀ ਨੇ ਕਾਬੂ ਕੀਤੇ ਕਥਿਤ ਮੁਲਜਮ ਦੀ ਪਛਾਣ ਪ੍ਰਭਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਹਸਨਪੁਰ ਜਿਲ੍ਹਾ ਅੰਮ੍ਰਿਤਸਰ ਵਜੋਂ ਦੱਸੀ ਹੈ, ਜਿਸ ਖਿਲਾਫ ਥਾਣਾ ਜੰਡਿਆਲਾ ਵਲੋਂ ਮੁਕੱਦਮਾ ਨੰ 99 ਜੁਰਮ 379,411 ਭ:ਦ ਦੇ ਤਹਿਤ ਦਰਜ ਕਰ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।