ਅੰਮ੍ਰਿਤਸਰ : ਪਾਕਿਸਤਾਨ ਤੋਂ ਅੱਜ ਹਿੰਦੂ ਰਾਧਾ ਸੁਆਮੀ ਤੀਰਥ ਯਾਤਰੀਆਂ ਦਾ ਜੱਥਾ ਅਟਾਰੀ ਵਾਘਾ ਸਰਹੱਦ ਦੇ ਰਾਹੀਂ ਭਾਰਤ ਵਿੱਚ ਦਾਖਲ ਹੋਇਆ। ਇਹ ਜੱਥਾ ਭਾਰਤ ਵਿੱਚ ਆਪਣੇ ਗੁਰੂ ਧਾਮਾਂ ਦੇ ਦਰਸ਼ਨ ਕਰਨ ਲਈ ਆਇਆ ਹੈ। 14 ਦਿਨ ਦੇ ਵੀਜੇ ਤੇ ਇਹ ਜੱਥਾ ਭਾਰਤ ਪੁੱਜਾ ਹੈ 279 ਦੇ ਕਰੀਬ ਰਾਧਾ ਸੁਆਮੀ ਸ਼ਰਧਾਲੂ ਅਟਾਰੀ ਵਾਘਾ ਸਰਹੱਦ ਰਾਹੀ ਭਾਰਤ ਵਿੱਚ ਦਾਖਲ ਹੋਏ ਹਨ।
ਡੇਰਾ ਬਿਆਸ ਰੁਕੇਗਾ ਜਥਾ : ਅਟਾਰੀ ਵਾਘਾ ਸਰਹੱਦ ਉੱਤੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਤੋਂ 279 ਦੇ ਕਰੀਬ ਹਿੰਦੂ ਰਾਧਾ ਸੁਆਮੀ ਯਾਤਰੀਆਂ ਦਾ ਜੱਥਾ ਅਟਾਰੀ ਵਾਘਾ ਸਰਹੱਦ ਰਾਹੀਂ ਭਾਰਤ ਵਿੱਚ ਦਾਖਿਲ ਹੋਇਆ ਹੈ। ਇਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਛੇ ਬੱਸਾਂ ਦੇ ਵਿੱਚ ਤੇ ਪੰਜਾਬ ਪੁਲਿਸ ਸੁਰੱਖਿਆ ਅਧਿਕਾਰੀਆਂ ਦੀ ਨਿਗਰਾਨੀ ਹੇਠ ਅੰਮ੍ਰਿਤਸਰ ਦੇ ਡੇਰਾ ਸਤਿਸੰਗ ਬਿਆਸ ਘਰ ਵਿੱਚ ਠਹਿਰਾਇਆ ਜਾਵੇਗਾ। ਇਹ ਜੱਥਾ 14 ਨਵੰਬਰ ਨੂੰ ਮੁੜ ਅਟਾਰੀ ਵਾਘਾ ਸਰਹੱਦ ਦੇ ਰਾਹੀਂ ਆਪਣੇ ਵਤਨ ਪਾਕਿਸਤਾਨ ਦੇ ਲਈ ਰਵਾਨਾ ਹੋਏਗਾ। ਉਨ੍ਹਾਂ ਨੇ ਦੱਸਿਆ ਕਿ ਇਹ ਜੱਥਾ 14 ਦਿਨ ਦੇ ਵੀਜੇ ਤੇ ਭਾਰਤ ਯਾਤਰਾ ਤੇ ਆਈਆ ਹੈ ਤੇ ਸਤਿਸੰਗ ਡੇਰਾ ਬਿਆਸ ਵਿੱਚ ਹੀ ਆਪਣਾ ਸਤਸੰਗ ਕਰੇਗਾ।
- Vigilance Case Against AIG & two Accomplices: ਵਿਜੀਲੈਂਸ ਵੱਲੋਂ AIG ਮਾਲਵਿੰਦਰ ਸਿੰਘ ਸਿੱਧੂ ਤੇ ਉਸਦੇ ਦੋ ਸਾਥੀਆਂ ਖਿਲਾਫ ਜਬਰੀ ਵਸੂਲੀ, ਸਾਜਿਸ਼ੀ ਧੋਖਾਧੜੀ ਤੇ ਰਿਸ਼ਵਤ ਦੇ ਦੋਸ਼ ਹੇਠ ਮੁਕੱਦਮਾ ਦਰਜ
- Australia Cricket Fan: ਅੰਗ੍ਰੇਜ਼ ਨੇ ਲਗਾਇਆ 'ਜੈ ਸ਼੍ਰੀ ਰਾਮ' ਦਾ ਨਾਅਰਾ ਤਾਂ ਭਾਰਤੀ ਦਰਸ਼ਕਾਂ ਨੇ ਵੀ ਦੇ ਦਿੱਤਾ ਸ਼ਾਨਦਾਰ ਮੋੜਵਾਂ ਜਵਾਬ...
- Suspect Arrested with Weapons : ਮੋਗਾ ਪੁਲਿਸ ਨੇ ਹਥਿਆਰਾਂ ਅਤੇ ਗੋਲੀ-ਸਿੱਕਾ ਸਣੇ ਤਿੰਨ ਮੁਲਜ਼ਮ ਕੀਤੇ ਕਾਬੂ
ਇਹ ਵੀ ਯਾਦ ਰਹੇ ਕਿ ਸਤੰਬਰ ਮਹੀਨੇ ਵੀ ਪਾਕਿਸਤਾਨ ਤੋਂ ਮੁਸਲਿਮ ਭਾਈਚਾਰੇ ਦਾ ਇੱਕ ਜਥਾ ਆਪਣੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਪਹੁੰਚਿਆ ਸੀ। ਇਸ ਗਰੁੱਪ ਵਿੱਚ ਮੁਸਲਿਮ ਭਾਈਚਾਰੇ ਦੇ ਕਰੀਬ 107 ਲੋਕ ਆਪਣੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਭਾਰਤ ਆਏ ਸਨ।