ETV Bharat / state

ਅੰਮ੍ਰਿਤਸਰ ਅਤੇ ਜੈਪੁਰ ਦੇ ਹਵਾਈ ਅੱਡੇ ਤੋਂ ਇੱਕੋ ਸਮੇਂ ਫੜ੍ਹੀ ਗਈ ਕਰੋੜਾਂ ਰੁਪਏ ਦੀ ਵਿਦੇਸ਼ੀ ਕਰੰਸੀ, ਮੁਖ ਮੁਲਜ਼ਮ ਸਮੇਤ 4 ਗ੍ਰਿਫ਼ਤਾਰ - ਮੁਖ ਮੁਲਜ਼ਮ ਸਮੇਤ 4 ਗ੍ਰਿਫ਼ਤਾਰ

ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ ਵਿਭਾਗ (Revenue Intelligence Department) ਨੇ ਅੱਜ ਇੱਕੋ ਸਮੇਂ ਗੁਪਤ ਸੂਚਨਾ ਦੇ ਅਧਾਰ ਉੱਤੇ ਅੰਮ੍ਰਿਤਸਰ ਅਤੇ ਜੈਪੁਰ ਦੇ ਹਵਾਈ ਅੱਡੇ ਉੱਤੇ ਐਕਸ਼ਨ ਕਰਦਿਆਂ ਵਿਦੇਸ਼ ਕਰੰਸੀ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

4 accused arrested with foreign currency from Amritsar and Jaipur airports
ਅੰਮ੍ਰਿਤਸਰ ਅਤੇ ਜੈਪੁਰ ਦੇ ਹਵਾਈ ਅੱਡੇ ਤੋਂ ਇੱਕੋ ਸਮੇਂ ਫੜ੍ਹੀ ਗਈ ਕਰੋੜਾਂ ਰੁਪਏ ਦੀ ਵਿਦੇਸ਼ੀ ਕਰੰਸੀ,ਮੁਖ ਮੁਲਜ਼ਮ ਸਮੇਤ 4 ਗ੍ਰਿਫ਼ਤਾਰ
author img

By ETV Bharat Punjabi Team

Published : Nov 25, 2023, 12:04 PM IST

Updated : Nov 25, 2023, 5:22 PM IST

ਮੁਖ ਮੁਲਜ਼ਮ ਸਮੇਤ 4 ਗ੍ਰਿਫ਼ਤਾਰ

ਅੰਮ੍ਰਿਤਸਰ: ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (Directorate of Revenue Intelligence) ਨੇ ਅੰਮ੍ਰਿਤਸਰ ਅਤੇ ਜੈਪੁਰ ਹਵਾਈ ਅੱਡਿਆਂ 'ਤੇ ਇੱਕੋ ਸਮੇਂ ਛਾਪੇਮਾਰੀ ਕਰਕੇ ਵਿਦੇਸ਼ੀ ਕਰੰਸੀ ਦੀ ਤਸਕਰੀ ਕਰਨ ਵਾਲੇ ਇੱਕ ਗਿਰੋਹ ਨੂੰ ਫੜਿਆ ਹੈ। ਇਨ੍ਹਾਂ ਕੋਲੋਂ 3.55 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ (Foreign currency worth crores of rupees recovered) ਹੋਈ ਹੈ। ਇਸ ਮਾਮਲੇ 'ਚ ਮਾਸਟਰ ਮਾਈਂਡ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫਿਲਹਾਲ ਡੀਆਰਆਈ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ

ਵਿਦੇਸ਼ੀ ਕਰੰਸੀ ਦੁਬਈ ਭੇਜੇ ਜਾਣ ਦੀ ਸੂਚਨਾ ਉੱਤੇ ਕਾਰਵਾਈ: ਡੀਆਰਆਈ ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਵਿਦੇਸ਼ੀ ਕਰੰਸੀ ਦੁਬਈ ਭੇਜੇ ( remittance of foreign currency to Dubai) ਜਾਣ ਦੀ ਸੂਚਨਾ ਮਿਲੀ ਸੀ। ਜਾਣਕਾਰੀ ਮਿਲੀ ਸੀ ਕਿ ਇਹ ਪੈਸਾ ਅੰਮ੍ਰਿਤਸਰ ਅਤੇ ਜੈਪੁਰ ਹਵਾਈ ਅੱਡਿਆਂ ਰਾਹੀਂ ਬਾਹਰ ਭੇਜਿਆ ਜਾ ਰਿਹਾ ਸੀ। ਇਸ ਉੱਤੇ ਡੀਆਰਆਈ ਨੇ ਤੁਰੰਤ ਹਰਕਤ ਵਿੱਚ ਆ ਕੇ ਜੈਪੁਰ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ 'ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਤਿੰਨ ਮੁਲਜ਼ਮਾਂ ਨੂੰ ਤਿੰਨ ਬਰੀਫਕੇਸਾਂ ਸਮੇਤ ਤੁਰੰਤ ਗ੍ਰਿਫ਼ਤਾਰ ਕਰ ਲਿਆ ਗਿਆ। (Smuggling through Amritsar and Jaipur airports)

ਅਮਰੀਕੀ ਡਾਲਰ ਅਤੇ ਯੂਰੋ ਸ਼ਾਮਲ: ਜਦੋਂ ਮੁਲਜ਼ਮਾਂ ਦੇ ਸਾਮਾਨ ਦੀ ਜਾਂਚ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਇਹ ਮੁਲਜ਼ਮ ਵਿਦੇਸ਼ੀ ਕਰੰਸੀ ਨੂੰ ਬ੍ਰੀਫਕੇਸ ਵਿੱਚ ਇੱਕ ਵੱਖਰੀ ਪਰਤ ਵਿੱਚ ਛੁਪਾ ਕੇ ਦੁਬਈ ਲੈ ਜਾ ਰਹੇ ਸਨ। ਜਦੋਂ ਬ੍ਰੀਫਕੇਸ ਖੋਲ੍ਹਿਆ ਗਿਆ ਤਾਂ ਉਸ ਵਿੱਚ 3.55 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਮਿਲੀ ਇਸ ਵਿੱਚ ਅਮਰੀਕੀ ਡਾਲਰ ਅਤੇ ਯੂਰੋ (US Dollar and Euro) ਸ਼ਾਮਲ ਸਨ। ਇਨ੍ਹਾਂ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਗਿਰੋਹ ਦੇ ਮਾਸਟਰ ਮਾਈਂਡ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

Last Updated : Nov 25, 2023, 5:22 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.