ਅੰਮ੍ਰਿਤਸਰ: ਆਪ੍ਰੇਸ਼ਨ ਬਲੂ ਸਟਾਰ ਦੀ 39 ਵੀਂ ਵਰ੍ਹੇਗੰਢ ਤੋਂ ਪਹਿਲਾਂ ਦਲ ਖ਼ਾਲਸਾ ਅਤੇ ਹੋਰ ਸਿੱਖ ਸੰਗਠਨਾਂ ਵੱਲੋਂ ਬਹੁਤ ਵੱਡੀ ਤਦਾਦ ਵਿੱਚ ਇੱਕ ਆਜ਼ਾਦੀ ਮਾਰਚ ਕੱਢਿਆ ਗਿਆ। ਇਸ ਮਾਰਚ ਵਿੱਚ ਸਿੱਖ ਸੰਗਠਨ ਜਥੇਬੰਦੀਆਂ ਨੇ ਹਿੱਸਾ ਲਿਆ। ਅੰਮ੍ਰਿਤਸਰ ਦੇ ਗੁਰਦਵਾਰਾ ਅਕਾਲੀ ਫੂਲਾ ਸਿੰਘ ਬੁਰਜ ਤੋਂ ਅਰਦਾਸ ਕਰ ਇਹ ਮਾਰਚ ਅਰੰਭ ਹੋਇਆ। ਇਸ ਮਾਰਚ ਵਿੱਚ ਭਾਰੀ ਗਿਣਤੀ ਵਿੱਚ ਸਿੱਖ ਸੰਗਠਨਾਂ ਤੇ ਗਰਮ ਖਿਆਲੀ ਜਥੇਬੰਦੀਆਂ ਨੇ ਹਿੱਸਾ ਲਿਆ। ਇਹ ਮਾਰਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਹੁੰਦਾ ਹੋਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੋਲ ਜਾ ਕੇ ਸਮਾਪਤ ਹੋਇਆ।
ਘੱਲੂਘਾਰਾ ਯਾਦਗਾਰੀ ਮਾਰਚ: ਇਸ ਮੌਕੇ ਸਿੱਖ ਆਗੂਆਂ ਨੇ ਕਿਹਾ ਕਿ ਇਸ ਮਾਰਚ ਨੂੰ ਕੱਢਣ ਦਾ ਮੁੱਖ ਮਕਸਦ ਇਹ ਸੀ ਕਿ 1984 ਦੇ ਬਾਅਦ ਪੈਦਾ ਹੋਏ ਹਾਲਾਤਾਂ ਨੂੰ ਲੈ ਕੇ ਨੌਜਵਾਨ ਪੀੜ੍ਹੀ ਨੂੰ ਆਪ੍ਰੇਸ਼ਨ ਬਲੂ ਸਟਾਰ ਦੀ ਅਸਲੀ ਜਾਣਕਾਰੀ ਦੇਣਾ ਹੈ ਤਾਂ ਕਿ ਉਨ੍ਹਾਂ ਨੂੰ ਪਤਾ ਚੱਲ ਸਕੇ ਆਖਿਰ ਆਪ੍ਰੇਸ਼ਨ ਬਲੂ ਸਟਾਰ ਕਿਉਂ ਹੋਇਆ ਸੀ ਤੇ ਇਸਦੇ ਕੀ ਨਤੀਜੇ ਨਿਕਲੇ ਸਨ। ਇਸ ਮਾਰਚ ਵਿੱਚ ਸੈਂਕੜੇ ਨੌਜਵਾਨ ਵੀ ਸ਼ਾਮਲ ਸਨ, ਜਿਨ੍ਹਾਂ ਨੇ ਹੱਥ ਵਿੱਚ ਖ਼ਾਲਸਾਈ ਝੰਡੇ ਫੜੇ ਹੋਏ ਸਨ ਅਤੇ ਹੱਥਾਂ ਵਿੱਚ ਸ਼ਹੀਦਾਂ ਦੀਆਂ ਤਸਵੀਰਾਂ ਫੜੀਆਂ ਹੋਈਆਂ ਸਨ।
ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਾ: ਇਸ ਮੌਕੇ ਆਗੂਆਂ ਨੇ ਕਿਹਾ ਕਿ ਇਸ ਮਾਰਚ ਦਾ ਮੁੱਖ ਮਕਸਦ ਆਪਰੇਸ਼ਨ ਬਲੂ ਸਟਾਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇਹ ਮਾਰਚ ਕੱਢਿਆ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਸਾਡੀ ਕੋਈ ਮੰਗ ਨਹੀਂ ਸਾਡਾ ਹੱਕ ਹੈ ਆਜ਼ਾਦੀ ਅਤੇ ਸਿੰਘ ਆਪਣਾ ਹੱਕ ਆਜ਼ਾਦੀ ਲੈ ਕੇ ਰਹਿਣਗੇ ਤੇ ਜਿਹੜੀ ਆਜ਼ਾਦੀ ਉਹਨਾਂ ਨੂੰ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਕੇਂਦਰ ਸਰਕਾਰ ਤੇ ਦਿੱਲੀ ਸਰਕਾਰ ਵੱਲੋਂ 20-20 ਮੈਚ ਖੇਡਿਆ ਜਾ ਰਿਹਾ ਹੈ ਜੋ ਬਹੁਤ ਹੀ ਮੰਦਭਾਗੀ ਗੱਲ ਹੈ ਕੀ ਸਰਕਾਰਾਂ ਇਨ੍ਹਾਂ ਵੱਲ ਧਿਆਨ ਨਹੀਂ ਦੇ ਰਹੀਆਂ ।ਜਿਸ ਦੇ ਚਲਦੇ ਸਾਨੂੰ ਇਹ ਮਾਰਚ ਕਰਨਾ ਪਿਆ ਹੈ।2
ਸਿੱਖਾਂ ਨੂੰ ਦਬਾ ਕੇ ਰੱਖਣ ਦੀ ਕੋਸ਼ਿਸ਼ : ਉਨ੍ਹਾਂ ਕਿਹਾ ਕਿ ਅਸੀਂ ਆਪਣੇ ਦੇਸ਼ ਵਿੱਚ ਹੋ ਕੇ ਵੀ ਆਜ਼ਾਦ ਨਹੀਂ ਹਾਂ। ਭਾਰਤ ਵਿੱਚ ਸਿੱਖਾਂ ਨੂੰ ਦਬਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਜ਼ਾਦੀ ਚਾਹੀਦੀ ਹੈ ਅਸੀਂ ਖ਼ਾਲਿਸਤਾਨ ਦੀ ਮੰਗ ਕਰਦੇ ਹਾਂ ਅਤੇ ਉਹ ਲੈ ਕੇ ਰਹਾਂਗੇ। ਉਨ੍ਹਾਂ ਕਿਹਾ ਕਿ ਦਲ ਖ਼ਾਲਸਾ ਵੱਲੋਂ ਇਕ ਬਹੁਤ ਹੀ ਵਧੀਆ ਇਹ ਉਪਰਾਲਾ ਕੀਤਾ ਗਿਆ ਹਰ ਸਾਲ ਦਲ ਖ਼ਾਲਸਾ ਜਥੇਬੰਦੀ ਵੱਲੋਂ ਸਾਰੀ ਸੰਗਤ ਸਿੱਖ ਸੰਗਠਨ ਜਥੇਬੰਦੀਆਂ ਨੂੰ ਨਾਲ ਲੈ ਕੇ ਸਿੱਖ ਕੌਮ 'ਤੇ ਜਿਹੜੀ ਭੀੜ ਆਈ ਉਸ ਨੂੰ ਲੈ ਕੇ ਇਹ ਮਾਰਚ ਕੱਢਿਆ ਜਾਂਦਾ ਹੈ।