ਅੰਮ੍ਰਿਤਸਰ: ਸੂਬੇ ਚ ਕੋਰੋਨਾ ਵਾਇਰਸ ਮੁੜ ਤੋਂ ਆਪਣੇ ਪੈਰ ਪਸਾਰ ਰਿਹਾ ਹੈ। ਹਰ ਰੋਜ਼ ਸਾਹਮਣੇ ਆ ਰਹੇ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆ ਨੇ ਸਰਕਾਰ ਅਤੇ ਪ੍ਰਸ਼ਾਸਨ ਦੀ ਚਿੰਤਾ ਨੂੰ ਵਧਾ ਦਿੱਤਾ ਹੈ। ਅੰਮ੍ਰਿਤਸਰ ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਜ਼ਿਲ੍ਹੇ ਚੋਂ ਕੋਰੋਨਾ ਵਾਇਰਸ ਕਾਰਨ 9 ਮੌਤਾਂ ਹੋ ਗਈਆਂ ਹਨ ਜਦਕਿ 329 ਨਵੇਂ ਮਾਮਲੇ ਸਾਹਮਣੇ ਆਏ ਹਨ।
329 ਹੋਰ ਨਵੇ ਮਰੀਜ ਆਏ ਸਾਹਮਣੇ
ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਮੁਤਾਬਿਕ ਕੋਰੋਨਾ ਦੇ 329 ਨਵੇਂ ਮਰੀਜ਼ਾਂ ਚੋਂ 231 ਨਵੇਂ ਕੇਸ ਆਏ ਹਨ ਜਦਕਿ 98 ਪਹਿਲਾਂ ਤੋਂ ਕੋਰੋਨਾ ਮਰੀਜ਼ਾਂ ਦੇ ਸਪੰਰਕ ਚ ਆਉਣ ਵਾਲੇ ਹਨ। ਜਿਸ ਕਾਰਨ ਇਸ ਸਮੇਂ ਕੋਰੋਨਾ ਮਰੀਜ਼ਾਂ ਦੀ ਗਿਣਤੀ 23634 ਹੋ ਗਈ ਹੈ। ਜਿਨ੍ਹਾਂ ਚੋਂ 19768 ਮਰੀਜਾ ਦੇ ਠੀਕ ਹੋ ਜਾਣ ਨਾਲ ਇਸ ਸਮੇ ਇਥੇ 3119 ਸਰਗਰਮ ਮਾਮਲੇ ਹਨ। ਦੱਸ ਦਈਏ ਕਿ ਅੰਮ੍ਰਿਤਸਰ ਜ਼ਿਲ੍ਹੇ ਚ 30 ਲੱਖ ਦੇ ਕਰੀਬ ਦੀ ਆਬਾਦੀ ਹੈ। ਕੋਰੋਨਾ ਕਾਰਨ ਇੱਥੇ ਮਰਨ ਵਾਲਿਆ ਦਾ ਅੰਕੜਾ ਵੱਧ ਕੇ 747 ਹੋ ਗਿਆ ਹੈ।
ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਪ੍ਰਸ਼ਾਸਨ ਸਖਤ
ਕਾਬਿਲੇਗੌਰ ਹੈ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ ਅਤੇ ਸਮੇਂ ਸਮੇਂ ਉਨ੍ਹਾਂ ਵੱਲੋਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਕੋਰੋਨਾ ਵਾਇਰਸ ਦੇ ਵਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਰਾਤ 9 ਵਜੇ ਤੋਂ ਲੈ ਕੇ ਸਵੇਰ 5 ਵਜੇ ਤੱਕ ਦਾ ਕਰਫਿਊ ਲਗਾਇਆ ਗਿਆ ਹੈ। ਇਨ੍ਹਾਂ ਹੀ ਨਹੀਂ ਜੇਕਰ ਕੋਈ ਵਿਅਕਤੀ ਬਿਨਾਂ ਮਾਸਕ ਤੋਂ ਘਰੋਂ ਬਾਹਰ ਨਿਕਲਦਾ ਹੈ ਜਾਂ ਫਿਰ ਕੋਰੋਨਾ ਗਾਈਡਲਾਈਨਜ਼ ਦੀ ਉਲੰਘਣਾ ਕਰਦਾ ਹੈ ਤਾਂ ਪੁਲਿਸ ਵੱਲੋਂ ਉਸਦਾ ਚਾਲਾਨ ਵੀ ਕੱਟਿਆ ਜਾ ਰਿਹਾ ਹੈ।
ਆਓ ਇੱਕ ਝਾਂਤ ਮਾਰਦੇ ਹਾਂ ਜ਼ਿਲ੍ਹੇ ਅੰਮ੍ਰਿਤਸਰ ਚ ਪ੍ਰਸ਼ਾਸਨ ਵੱਲੋਂ ਕੀਤੇ ਗਏ ਇੰਤਜ਼ਾਮਾਂ ’ਤੇ
1. ਅੰਮ੍ਰਿਤਸਰ ਜ਼ਿਲ੍ਹੇ ਵਿੱਚ 8 ਘੰਟੇ ਰਾਤ ਦਾ ਕਰਫਿਊ ਹੈ
2. ਜ਼ਿਲ੍ਹੇ ਵਿੱਚ ਕੋਰੋਨਾ ਦੇ ਮਾਮਲਿਆਂ ਚ ਲਗਾਤਾਰ ਵਾਧਾ ਹੋ ਰਿਹਾ ਹੈ
3. ਕੋਰੋਨਾ ਤੋਂ ਕੁੱਲ 9 ਮੌਤਾਂ ਹੋਈਆਂ ਹਨ ਜਦਕਿ ਸਰਗਰਮ ਕੋਰੋਨਾ ਮਾਮਲੇ 3119 ਹਨ
4. ਅੰਮ੍ਰਿਤਸਰ ਜ਼ਿਲ੍ਹੇ ਦੀ ਆਬਾਦੀ ਤਕਰੀਬਨ 30 ਲੱਖ ਹੈ
5. ਜ਼ਿਲ੍ਹੇ ਦੇ ਕੋਵਿਡ ਹਸਪਤਾਲਾਂ ਵਿੱਚ ਬਿਸਤਰਿਆ ਦੀ ਸਥਿਤੀ ਠੀਕ ਹੈ, ਆਈਸੀਯੂ ਵਿੱਚ ਬਿਸਤਰੇ ਅਤੇ ਆਕਸੀਜਨ ਵੀ ਕਾਫ਼ੀ ਮਾਤਰਾ ਵਿੱਚ ਹਨ।
6. ਫਿਲਹਾਲ ਜ਼ਿਲ੍ਹੇ ਵਿੱਚ ਕੋਰੋਨਾ ਨਾਲ ਪ੍ਰਭਾਵਿਤ ਕਾਲੋਨੀਆਂ ਅਤੇ ਜ਼ੋਨ ਕੋਈ ਨਹੀਂ ਹੈ।
7.ਕਰਫਿਉ ਦੇ ਦੌਰਾਨ ਹਸਪਤਾਲਾਂ ਨਾਲ ਸਬੰਧਿਤ ਐਮਰਜੈਂਸੀ ਸੇਵਾਵਾਂ ਅਤੇ ਦੁੱਧ, ਕਰਿਆਨੇ ਦੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ।
8. ਅੰਮ੍ਰਿਤਸਰ ਜ਼ਿਲੇ ਵਿਚ ਦਵਾਈਆਂ ਦੀ ਸਥਿਤੀ ਵੀ ਪੂਰੀ ਹੈ।
9. ਸ਼ਮਸ਼ਾਨ ਘਾਟ ਦੀ ਸਥਿਤੀ ਵੀਠੀਕ ਹੈ।
ਇਹ ਵੀ ਪੜੋ: ਸਿੱਧੀ ਅਦਾਇਗੀ ਦੇ ਰੇੜਕੇ ਦਰਮਿਆਨ, ਪੰਜਾਬ 'ਚ ਅੱਜ ਤੋਂ ਕਣਕ ਦੀ ਖ਼ਰੀਦ ਸ਼ੁਰੂ