ਅੰਮ੍ਰਿਤਸਰ: 2017 ਵਿੱਚ ਵਰਲਡ ਬੂਕ ਆਫ਼ ਰਿਕਾਰਡ ਵੱਲੋਂ MOST VISITED PLACE OF WORLD ਦਾ ਖਿਤਾਬ ਜਿੱਤਣ ਵਾਲੇ ਸੱਚਖੰਡ ਸ੍ਰੀ ਹਰਿਮੰਦਰ ਸਹਿਬ ਵਿਖੇ ਕੋਰੋਨਾ ਵਾਇਰਸ ਕਾਰਨ ਸੈਲਾਨੀਆਂ ਦੀ ਆਮਦ ਘੱਟੀ ਹੈ, ਜਿਸ ਦਾ ਖਾਸਾ ਪ੍ਰਭਾਅ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਕੰਮ ਕਾਰਨ ਵਾਲਿਆਂ 'ਤੇ ਵੀ ਪਿਆ ਹੈ।
ਦਰਬਾਰ ਸਾਹਿਬ ਦੇ ਨੇੜਲੇ ਹੋਟਲ ਵਾਲਿਆਂ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਕੰਮ ਬਿਲਕੁਲ ਠੱਪ ਹੋ ਗਿਆ ਹੈ, ਜਿਥੇ ਪਹਿਲਾਂ ਹੋਟਲ ਵਿੱਚ 10 ਤੋਂ 15 ਲੋਕ ਕੰਮ ਕਰਦੇ ਸਨ, ਉੱਥੇ ਹੀ ਕੋਰੋਨਾ ਕਾਰਨ ਕੰਮ ਘੱਟਣ ਕਾਰਨ ਮਹਿਜ਼ 2-4 ਲੋਕ ਰਹਿ ਗਏ ਹਨ।
ਲੌਕਡਾਊਨ ਖੁਲ੍ਹਣ ਤੋਂ ਬਾਅਦ ਇੱਕ ਪਾਸੇ ਹੋਟਲਾਂ ਦਾ ਕੰਮ ਜਿਥੇ ਥੋੜਾ ਚੱਲਣਾ ਸੁਰੂ ਹੋਇਆ ਹੈ ਤੇ ਦੂਜੇ ਪਾਸੇ ਸਰਕਾਰ ਵੱਲੋਂ ਹੋਟਲ ਵਾਲਿਆਂ ਨੂੰ ਟੈਕਸ ਵਿੱਚ ਵੀ ਕੋਈ ਰਿਆਇਤ ਨਹੀਂ ਦਿੱਤੀ ਗਈ ਹੈ। ਸਰਕਾਰ ਦੇ ਇਸ ਫ਼ੈਸਲੇ ਦੀ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਨਿਖੇਧੀ ਕੀਤੀ ਗਈ ਹੈ।
ਮਹਾਂਮਾਰੀ ਕਾਰਨ ਫੈਲੀ ਮੰਦੀ ਨੇ ਲੋਕਾਂ ਦੇ ਘਰ ਦੀ ਰੋਜੀ ਰੋਟੀ ਤੱਕ ਚੱਲਣੀ ਔਖੀ ਕਰ ਦਿੱਤੀ ਹੈ। ਲੋਕ ਹੁਣ ਇਹੀਂ ਆਸ ਲਗਾ ਕੇ ਬੈਠੇ ਹਨ ਕਿ ਕਿਤੇ ਸਰਕਾਰ ਦੇ UNLOCK-5 ਦੇ ਨਾਲ ਨਾਲ ਉਨ੍ਹਾਂ ਦੀ ਕਿਸਮਤ ਦਾ ਵੀ ਤਾਲਾ ਖੁਲ੍ਹ ਜਾਵੇ ਤੇ ਕੰਮ ਕਾਰ ਮੁੜ ਤੋਂ ਲੀਹਾਂ 'ਤੇ ਆ ਜਾਵੇ।