ਅੰਮ੍ਰਿਤਸਰ: ਪਾਕਿਸਤਾਨ ਵੱਲੋਂ ਪੰਜਾਬ ਅਤੇ ਭਾਰਤ ਦੀ ਸ਼ਾਂਤੀ ਨੂੰ ਭੰਗ ਕਰਨ ਅਤੇ ਜਵਾਨੀ ਨੂੰ ਕੁਰਾਹੇ ਪਾਉਣ ਲਈ ਹਮੇਸ਼ਾ ਹੀ ਨਾਪਾਕ ਹਰਕਤਾਂ ਕੀਤੀਆਂ ਜਾਂਦੀਆਂ ਨੇ ਅਤੇ ਹੁਣ ਬਦਲੇ ਜ਼ਮਾਨੇ ਵਿੱਚ ਨਾਪਾਕ ਹਰਕਤਾਂ ਨੂੰ ਅੰਜਾਮ ਦੇਣ ਲਈ ਹਾਈਟੈੱਕ ਤਕਨੀਕ ਡਰੋਨ ਦਾ ਇਸਤੇਮਾਲ ਦੇਸ਼ ਦੇ ਦੁਸ਼ਮਣ ਕਰਨ ਰਹੇ ਨੇ। ਹੁਣ ਤਾਜ਼ਾ ਘਟਨਾ ਅੰਮ੍ਰਿਤਸਰ ਦੇ ਅਟਾਰੀ ਸੀਮਾ ਅਧੀਨ ਪੈਂਦੇ ਬੀਓਪੀ ਮੁੱਲਾਕੋਟ ਦੀ ਹੈ। ਦੱਸ ਦਈਏ ਬੀਐੱਸਐੱਫ ਬਟਾਲੀਅਨ 22 ਦੇ ਜਵਾਨ ਗਸ਼ਤ 'ਤੇ ਸਨ ਇਸ ਦੌਰਾਨ ਉਨ੍ਹਾਂ ਨੇ ਅਚਾਨਕ ਡਰੋਨ ਦੀ ਆਵਾਜ਼ ਸੁਣੀ। ਆਵਾਜ਼ ਸੁਣ ਕੇ ਜਵਾਨਾਂ ਨੇ ਡਰੋਨ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਡਰੋਨ ਵਾਪਸ ਪਰਤਿਆ ਅਤੇ ਜਵਾਨਾਂ ਨੇ ਇਲਾਕੇ ਨੂੰ ਸੀਲ ਕਰਕੇ ਸਰਚ ਅਭਿਆ ਚਲਾਇਆ।
ਹੈਰੋਇਨ ਬਰਾਮਦ: ਫਾਇਰਿੰਗ ਮਗਰੋਂ ਨਾਪਾਕ ਡਰੋਨ ਤਾਂ ਬਚ ਕੇ ਮੁੜ ਆਪਣੇ ਵਤਨ ਵੱਲ ਪਰਤ ਗਿਆ, ਪਰ ਇਸ ਤੋਂ ਮਗਰੋਂ ਬੀਐੱਸਐੱਫ ਦੀ 22 ਬਟਾਲੀਅਨ ਨੇ ਸਰਚ ਆਪ੍ਰੇਸ਼ਨ ਚਲਾਇਆ ਅਤੇ ਹੈਰੋਇਨ ਦੇ 3 ਪੈਕੇਟ ਬਰਾਮਦ ਕਰਕੇ ਆਪਣੇ ਕਬਜ਼ੇ ਵਿੱਚ ਲਏ। ਅਧਿਕਾਰੀਆਂ ਵੱਲੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ 3 ਕਿੱਲੋ ਦੇ ਕਰੀਬ ਹੈਰੋਇਨ ਹੋ ਸਕਦੀ ਹੈ ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 20 ਕਰੋੜ ਤੋਂ ਵੀ ਜ਼ਿਆਦਾ ਹੈ। ਪਿਛਲੇ ਪੰਜ ਦਿਨਾਂ ਦੀ ਗੱਲ ਕਰੀਏ ਤਾਂ ਬੀਐੱਸਐੱਫ ਨੇ ਇਹ 5ਵੀਂ ਖੇਪ ਜ਼ਬਤ ਕੀਤੀ ਹੈ। ਬੀਤੇ ਸੋਮਵਾਰ ਬੀਐੱਸਐੱਫ ਜਵਾਨਾਂ ਨੇ ਇੱਕ ਕਾਲੇ ਰੰਗ ਦਾ ਬੈਗ ਜ਼ਬਤ ਕੀਤਾ, ਜਿਸ ਵਿੱਚੋਂ ਕਰੀਬ 6 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ। ਇਸ ਬੈਗ ਨੂੰ ਚੁੱਕਣ ਆਏ ਤਸਕਰ ਨੂੰ ਵੀ ਬੀਐੱਸਐੱਫ ਦੀ ਚੌਕਸੀ ਕਾਰਨ ਵਾਪਸ ਪਰਤਣਾ ਪਿਆ, ਪਰ ਜਵਾਨਾਂ ਨੇ ਉਸ ਦਾ ਮੋਟਰਸਾਈਕਲ ਜ਼ਬਤ ਕਰ ਲਿਆ ਸੀ।
ਪਹਿਲਾਂ ਵੀ ਡਰੋਨ ਦੀ ਆਮਦ: ਇਹ ਵੀ ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਦੀਨਾਨਗਰ ਦੇ ਇਲਾਕੇ ਵਿੱਚ ਡਰੋਨ ਦੀ ਆਵਾਜ਼ ਸੁਣੀ ਗਈ ਸੀ ਅਤੇ ਮੌਕੇ ਉੱਤੇ ਆਰਮੀ ਦੇ ਜਵਾਨਾਂ ਵਲੋਂ ਫਾਇਰਿੰਗ ਕੀਤੀ ਗਈ ਸੀ। ਜਵਾਨਾਂ ਵੱਲੋਂ ਇਸ ਦੌਰਾਨ 19 ਦੇ ਕਰੀ ਰਾਊਂਡ ਫਾਇਰ ਕੀਤੇ ਗਏ ਸਨ। ਇਹ ਵੀ ਯਾਦ ਰਹੇ ਕਿ ਜਦੋਂ ਫਾਇਰ ਕੀਤੇ ਗਏ ਤਾਂ ਇਹ ਡਰੋਨ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ ਸੀ। ਦੂਜੇ ਪਾਸੇ ਬੀਐੱਸਐੱਫ ਵੱਲੋਂ ਪੂਰੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਵੀ ਚਲਾਈ ਗਈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਜਦੋਂ ਬੀਐੱਸਐੱਫ ਨੇ ਫਾਇਰਿੰਗ ਕੀਤੀ ਤਾਂ ਡਰੋਨ ਕਰੈਸ਼ ਹੋਇਆ ਜਾਂ ਫਿਰ ਵਾਪਸ ਮੁੜ ਗਿਆ ਸੀ। ਇਹ ਵੀ ਦੱਸ ਦਈਏ ਕਿ ਪਾਕਿਸਤਾਨ ਵਾਲੇ ਪਾਸਿਓਂ ਸਰਹੱਦ 'ਤੇ ਰੋਜ਼ਾਨਾ ਹੀ ਕੋਈ ਨਾ ਕੋਈ ਗਤੀਵਿਧੀ ਕੀਤੀ ਜਾ ਰਹੀ ਹੈ ਅਤੇ ਉਸ ਪਾਸਿਓਂ ਡਰੋਨ ਭੇਜੇ ਜਾਂਦੇ ਰਹੇ ਹਨ।
ਇਹ ਵੀ ਪੜ੍ਹੋ: Manisha Gulati petition rejected: ਮਨੀਸ਼ਾ ਗੁਲਾਟੀ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਦਿੱਤਾ ਝਟਕਾ, ਪਟੀਸ਼ਨ ਕੀਤੀ ਰੱਦ