ਅੰਮ੍ਰਿਤਸਰ: ਇੱਕ ਵਾਰ ਫਿਰ ਭਾਰਤ ਸਰਕਾਰ ਵੱਲੋਂ ਦਰਿਆਦਿਲੀ ਦਿਖਾਂਦੇ ਹੋਏ, ਪਾਕਿਸਤਾਨ ਦੇ ਚਾਰ ਕੈਦੀਆਂ ਨੂੰ ਰਿਹਾਅ ਕੀਤਾ। ਜਿਹੜੇ ਵੱਖ ਧਰਾਵਾਂ ਵਿੱਚ ਸਜਾ ਪੁਰੀ ਕਰਕੇ ਆਪਣੇ ਵਤਨ ਪਾਕਿਸਤਾਨ ਨੂੰ ਪਰਤਣਗੇ। ਇਹ ਗਲਤੀ ਨਾਲ਼ ਭਾਰਤ ਦੀ ਹੱਦ ਵਿੱਚ ਦਾਖਿਲ ਹੋ ਗਏ ਸਨ। ਜਿਨ੍ਹਾਂ ਨੂੰ ਪੁਲਿਸ ਵੱਲੋਂ ਕਾਬੂ ਕਰ ਅਦਾਲਤ ਪੇਸ਼ ਕੀਤਾ ਗਿਆ ਤੇ ਸਜਾਵਾਂ ਸੁਣਾਈਆਂ ਗਈਆਂ। ਅੱਜ ਸਜਾਵਾਂ ਪੂਰੀਆਂ ਹੋਣ ਤੋਂ ਬਾਅਦ ਆਪਣੇ ਵਤਨ ਪਾਕਿਸਤਾਨ ਪਰਤਣਗੇ।
ਇਹ ਵੀ ਪੜੋ: ਦਲਿਤ ਮੁੱਖ ਮੰਤਰੀ ਨੇ ਭਖਾਈ ਸਿਆਸਤ, ਦੇਖੋ ਭਾਜਪਾ ਦੀ ਖੇਡ...
ਇਸ ਮੌਕੇ ਵਾਹਘਾ ਸਰਹੱਦ ’ਤੇ ਮੌਜੂਦ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਅੱਲਾ ਬਖਸ਼ ਤੇ ਮੁਬਾਰਕ ਇਹ ਦੋਵੇਂ ਮਸ਼ਵਾਰੇ ਹਨ। ਜਿਹੜੇ ਗਲਤੀ ਨਾਲ ਮਛਲੀਆਂ ਫੜਦੇ ਭਾਰਤ ਦੀ ਸਰਹੱਦ ਵਿੱਚ ਦਾਖਲ ਹੋ ਗਏ ਸਨ, ਜਿਨ੍ਹਾਂ ਨੂੰ ਅਦਾਲਤ ਵੱਲੋਂ ਪੰਜ ਸਾਲ ਦੀ ਸਜਾ ਹੋ ਗਈ। ਪੰਜ ਸਾਲ ਦੀ ਸਜਾ ਪੂਰੀ ਹੋਣ ਤੋਂ ਬਾਅਦ ਅੱਜ ਭਾਰਤ ਸਰਕਾਰ ਵੱਲੋਂ ਇਨ੍ਹਾਂ ਨੂੰ ਰਿਹਾ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਮੁਹੰਮਦ ਹਸਨ ਇਹ ਜੇਹਲਮ ਪਾਕਿਸਤਾਨ ਦਾ ਰਹਿਣ ਵਾਲਾ ਹੈ ਇਹ ਨੇਪਾਲ ਦੇ ਰਸਤੇ ਦਿੱਲੀ ਪੁੱਜਾ ਜਿਥੇ ਇਸਨੂੰ ਬਿਨਾਂ ਪਾਸਪੋਰਟ ਤੋਂ ਗਿਰਫ਼ਤਾਰ ਕੀਤਾ ਗਿਆ। ਜਿੱਥੇ ਇਸ ਨੂੰ 15 ਸਾਲ ਦੀ ਸਜਾ ਹੋਈ ਅੱਜ ਸਜਾ ਪੂਰੀ ਹੋਣ ਤੋਂ ਬਾਅਦ ਇਸ ਨੂੰ ਰਿਹਾਅ ਕੀਤਾ ਗਿਆ। ਇਸ ਤੋਂ ਇਲਾਵਾ ਕੈਦੀ ਮੁਹੰਮਦ ਯੂਨੀਸ ਜੋ ਕਿ ਕਰਾਚੀ ਦਾ ਰਹਿਣ ਵਾਲਾ ਹੈ ਜਿਹੜਾ ਸ਼੍ਰੀਲੰਕਾ ਤੋਂ ਤਾਮਿਲਨਾਡੂ ਪੂਜਾ ਤੇ ਤਾਮਿਲਨਾਡੂ ਦੀ ਅਦਾਲਤ ਨੇ ਬਿਨਾਂ ਪਾਸਪੋਰਟ ਦੇ 3 ਸਾਲ ਦੀ ਸਜਾ ਕੀਤੀ ਜੋ ਅੱਜ ਸਜਾ ਪੂਰੀ ਹੋਣ ਤੋਂ ਬਾਅਦ ਤਾਮਿਲਨਾਡੂ ਦੀ ਪੁਲਿਸ ਇਸ ਨੂੰ ਲੈਕੇ ਇਥੇ ਪੁੱਜੀ।