ETV Bharat / state

ਛੋਟੀ ਉਮਰੇ ਵੱਡੇ-ਵੱਡੇ ਕਵੀਸ਼ਰਾਂ ਨੂੰ ਮਾਤ ਪਾਉਂਦੈ ਇਹ ਸਿੱਖ ਬੱਚਾ - sikh history

ਪਿਛਲੇ ਦਿਨੀਂ ਇੱਕ ਸਿੱਖ ਬੱਚੇ ਗਗਨਦੀਪ ਦੀ ਕਵਿਸ਼ਰੀ ਗਾਉਂਦੇ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ। 12 ਸਾਲ ਦਾ ਇਹ ਬੱਚਾ ਵੱਡੇ-ਵੱਡੇ ਕਵੀਸ਼ਰਾਂ ਨੂੰ ਮਾਤ ਪਾਉਂਦਾ ਹੈ। ਈਟੀਵੀ ਭਾਰਤ ਨੇ ਗਗਨਦੀਪ ਨਾਲ ਖ਼ਾਸ ਗੱਲਬਾਤ ਕੀਤੀ। ਪੜ੍ਹੋ ਪੂਰੀ ਖ਼ਬਰ...

ਛੋਟੀ ਉਮਰੇ ਵੱਡੇ-ਵੱਡੇ ਕਵੀਸ਼ਰਾਂ ਨੂੰ ਮਾਤ ਪਾਉਂਦੈ ਇਹ ਸਿੱਖ ਬੱਚਾ

author img

By

Published : Jul 16, 2020, 9:46 PM IST

ਅੰਮ੍ਰਿਤਸਰ: ਬਿਨਾਂ ਸਾਜ਼ਾਂ ਦੇ ਛੰਦ-ਬੱਧ ਕਵਿਤਾ ਗਾਉਣ ਦੇ ਢੰਗ ਨੂੰ ਕਵਿਸ਼ਰੀ ਆਖਿਆ ਜਾਂਦਾ ਹੈ, ਕਵਿਸ਼ਰੀ ਇੱਕ ਅਜਿਹਾ ਜੋਸ਼ੀਲਾ ਅੰਦਾਜ਼ ਹੈ, ਜਿਸ ਵਿੱਚ ਗਾਇਕ ਹੀ ਸਾਜ਼ਾਂ ਦੀ ਘਾਟ ਨੂੰ ਪੂਰਾ ਕਰਦਾ ਹੈ।

ਛੋਟੀ ਉਮਰੇ ਵੱਡੇ-ਵੱਡੇ ਕਵੀਸ਼ਰਾਂ ਨੂੰ ਮਾਤ ਪਾਉਂਦੈ ਇਹ ਸਿੱਖ ਬੱਚਾ

ਪਿੱਛੇ ਜਿਹੇ ਇੱਕ ਛੋਟੇ ਜਿਹੇ ਸਿੰਘ ਬੱਚੇ ਦੀ ਕਵਿਸ਼ਰੀ ਗਾਉਂਦੇ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਹ ਬੜੇ ਹੀ ਜੋਸ਼ੀਲੇ ਢੰਗ ਨਾਲ ਵਾਰਾਂ ਗਾ ਰਿਹਾ ਹੈ।

ਈਟੀਵੀ ਭਾਰਤ ਦੀ ਟੀਮ ਨੇ ਉਸ ਸਿੱਖ ਬੱਚੇ ਨਾਲ ਗੱਲਬਾਤ ਕੀਤੀ ਅਤੇ ਉਸ ਦੇ ਬਾਰੇ ਜਾਨਣਾ ਚਾਹਿਆ। ਉਸ ਬੱਚੇ ਨੇ ਦੱਸਿਆ ਕਿ ਉਸ ਦੇ ਪਿਤਾ ਜੀ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਸਿੰਘ ਹਨ।

ਕਵਿਸ਼ਰੀ ਬਾਰੇ ਉਸ ਨੇ ਦੱਸਿਆ ਕਿ ਬਚਪਨ ਵਿੱਚ ਉਸ ਦੇ ਦਾਦਾ-ਦਾਦੀ ਉਸ ਨੂੰ ਕਹਾਣੀਆਂ, ਲੋਰੀਆਂ ਦੀ ਬਜਾਏ ਗੁਰੂ ਇਤਿਹਾਸ ਬਾਰੇ ਹੀ ਦੱਸਦੇ ਸਨ ਅਤੇ ਉਸ ਨੇ ਆਪਣੇ ਦਾਦਾ ਜੀ ਨੂੰ ਗਾਉਂਦੇ ਹੋਏ ਦੇਖ ਕੇ ਕਵਿਸ਼ਰੀ ਗਾਉਣੀ ਸਿੱਖੀ ਹੈ।

ਪਰਿਵਾਰ ਬਾਰੇ ਦੱਸਦਿਆਂ ਉਸ ਨੇ ਕਿਹਾ ਕਿ ਘਰ ਵਿੱਚ ਉਸ ਦੇ ਮਾਤਾ-ਪਿਤਾ, 3 ਭੈਣਾਂ ਅਤੇ ਖ਼ੁਦ ਆਪ ਹੈ। ਉਸ ਨੇ ਅੱਜ ਦੇ ਬੱਚਿਆਂ ਨੂੰ ਸੁਨੇਹਾ ਦਿੱਤਾ ਕਿ ਉਹ ਮੋਬਾਈਲ ਤੋਂ ਬਾਹਰ ਨਿਕਲਣ ਕਿਉਂਕਿ ਇਹ ਦੁਨਿਆਵੀ ਚੀਜ਼ਾਂ ਹਨ ਅਤੇ ਸਮਾਂ ਹੀ ਬਰਬਾਦ ਕਰਦੀਆਂ ਹਨ। ਉਥੇ ਹੀ ਉਸ ਨੇ ਨਸ਼ੇ ਕਰ ਰਹੇ ਨੌਜਵਾਨਾਂ ਨੂੰ ਵੀ ਸੁਨੇਹਾ ਦਿੱਤਾ ਕਿ ਉਹ ਨਸ਼ੇ ਨਾ ਕਰਿਆ ਕਰਨ, ਕਿਉਂਕਿ ਨਸ਼ੇ ਸਰੀਰ ਨੂੰ ਗਾਲਦੇ ਹਨ।

ਤੁਹਾਨੂੰ ਦੱਸ ਦਈਏ ਕਿ ਇਹ ਸਿੱਖ ਬੱਚਾ ਅੰਮ੍ਰਿਤਸਰ ਤੋਂ 25 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਸੱਤ ਧਾਮ, ਸਚਖੰਡ ਸ੍ਰੀ ਰਵਾਲਸਰ ਸਾਹਿਬ, ਫ਼ਤਿਹਗੜ ਚੂੜੀਆਂ ਤੋਂ ਕਵਿਸ਼ਰੀ ਅਤੇ ਗੁਰਮਿਤ ਦੀ ਵਿੱਦਿਆ ਲੈ ਰਿਹਾ ਹੈ।

ਸੰਸਥਾ ਦੇ ਅਧਿਆਪਕ ਕੁਲਦੀਪ ਸਿੰਘ ਨੂਰ ਨੇ ਦੱਸਿਆ ਕਿ ਜਦੋਂ ਅਸੀਂ ਇਸ ਬੱਚੇ ਨੂੰ ਸੁਣਿਆ ਸੀ ਤਾਂ ਸਾਨੂੰ ਲੱਗਿਆ ਕਿ ਇਸ ਬੱਚੇ ਵਿੱਚ ਕੁੱਝ ਹੈ ਅਤੇ ਇਸ ਨੂੰ ਹੋਰ ਨਿਖਾਰਣ ਦੀ ਲੋੜ ਹੈ। ਅਸੀਂ ਇਸ ਨੂੰ ਇਥੇ ਆਪਣੇ ਕੋਲ ਰੱਖਿਆ ਅਤੇ ਗੁਰਮਤਿ ਦੇ ਨਾਲ-ਨਾਲ ਧਾਰਮਿਕ ਵਿੱਦਿਆ ਦੀ ਸਿਖਲਾਈ ਦੇ ਰਹੇ ਹਾਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.