ਅੰਮ੍ਰਿਤਸਰ: ਟੋਕੀਓ ਓਲੰਪਿਕ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਪੰਜਾਬ ਦੀ ਇਕਲੌਤੀ ਮਹਿਲਾ ਹਾਕੀ ਖਿਡਾਰਨ ਗੁਰਜੀਤ ਕੌਰ ਨੂੰ ਅੱਜ ਉਸ ਦੇ ਜੱਦੀ ਪਿੰਡ ਮਿਆਦੀਆਂ ਕਲਾਂ ਵਿਖੇ ਹਲਕਾ ਰਾਜਾਸਾਂਸੀ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਮਿਲਣ ਪਹੁੰਚੇ, ਜਿੱਥੇ ਸੁੱਖ ਸਰਕਾਰੀਆ ਨੇ ਗੁਰਜੀਤ ਕੌਰ ਨੂੰ ਅਤੇ ਉਸ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਅਤੇ ਉੱਥੇ ਹੀ ਸਨਮਾਨਿਤ ਕਰਦੇ ਹੋਏ ਦੱਸ ਲੱਖ ਦਾ ਚੈੱਕ ਭੇਟ ਕੀਤਾ।
ਇਸ ਮੌਕੇ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਨੇ ਕਿਹਾ ਕਿ ਗੁਰਜੀਤ ਕੌਰ ਨੇ ਇਲਾਕੇ ਦਾ ਨਾਮ ਪੂਰੇ ਵਿਸ਼ਵ ਵਿੱਚ ਰੌਸ਼ਨ ਕੀਤਾ ਹੈ। ਇਸ ਲਈ ਉਹ ਗੁਰਜੀਤ ਕੌਰ ਨੂੰ ਮਿਲਣ ਪਹੁੰਚੇ ਹਨ। ਉੱਥੇ ਹੀ ਉਨ੍ਹਾਂ ਕਿਹਾ ਕਿ ਗੁਰਜੀਤ ਕੌਰ ਦੀ ਪੰਜਾਬ ਵਿੱਚ ਨੌਕਰੀ ਲਈ ਉਹ ਸੀ.ਐਮ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਗੱਲ ਕਰਨਗੇ।
ਇਸ ਮੌਕੇ ਗੁਰਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ। ਕਿ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ ਉਨ੍ਹਾਂ ਨੂੰ ਮਿਲਣ ਪਹੁੰਚੇ ਹਨ ਅਤੇ ਉਹ ਧੰਨਵਾਦ ਕਰਦੇ ਹਨ। ਜੋ ਸਰਕਾਰੀਆ ਨੇ ਉਨ੍ਹਾਂ ਦਾ ਮਾਣ ਸਨਮਾਨ ਕੀਤਾ ਹੈ।
ਇਹ ਵੀ ਪੜ੍ਹੋ:- ਪੰਜਾਬ ’ਚ ਐਂਟਰੀ ਸਮੇਂ ਦੇਖੋ ਕਿਵੇਂ ਹੋ ਰਹੀ ਹੈ ਚੈਕਿੰਗ