ETV Bharat / sports

ਮਹਿਲਾ ਹਾਕੀ 'ਚ ਟੁੱਟਿਆ ਗੋਲਡ ਦਾ ਸੁਪਨਾ, ਹੁਣ ਕਾਂਸੀ ਦੇ ਤਮਗੇ ਲਈ ਹੋਵੇਗੀ ਚੁਣੌਤੀ - ਦੂਜੇ ਕੁਆਰਟਰ ਦੀ ਸ਼ੁਰੂਆਤ

ਭਾਰਤੀ ਮਹਿਲਾ ਹਾਕੀ ਟੀਮ ਅਤੇ ਅਰਜਨਟੀਨਾ ਵਿਚਾਲੇ ਖੇਡੇ ਗਏ ਸੈਮੀਫਾਈਨਲ ਮੈਚ 'ਚ ਟੀਮ ਇੰਡੀਆ 1-2 ਨਾਲ ਹਾਰ ਗਈ ਹੈ।

ਮਹਿਲਾ ਹਾਕੀ 'ਚ ਟੁੱਟਿਆ ਗੋਲਡ ਦਾ ਸੁਪਨਾ, ਹੁਣ ਕਾਂਸੀ ਦੇ ਤਮਗੇ ਲਈ ਹੋਵੇਗੀ ਚੁਣੌਤੀ

author img

By

Published : Aug 4, 2021, 6:27 PM IST

ਟੋਕੀਓ: ਭਾਰਤੀ ਮਹਿਲਾ ਹਾਕੀ ਟੀਮ ਟੋਕੀਓ ਓਲੰਪਿਕ ਦੇ ਸੈਮੀਫਾਈਨਲ ਵਿੱਚ ਅਰਜਨਟੀਨਾ ਤੋਂ ਹਾਰ ਗਈ ਹੈ। ਟੀਮ ਇੰਡੀਆ ਨੇ ਚੌਥੇ ਕੁਆਰਟਰ ਵਿੱਚ ਗੋਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਭਾਰਤੀ ਟੀਮ ਨੇ ਪੈਨਲਟੀ ਕਾਰਨਰ ਗੁਆ ਦਿੱਤਾ ਅਤੇ ਅਰਜਨਟੀਨਾ ਨੇ ਮੈਚ 2-1 ਨਾਲ ਜਿੱਤ ਲਿਆ।

ਟੀਮ ਇੰਡੀਆ ਨੇ ਮੈਚ ਦੀ ਚੰਗੀ ਸ਼ੁਰੂਆਤ ਕੀਤੀ ਅਤੇ ਭਾਰਤ ਦੀ ਗੁਰਜੀਤ ਕੌਰ ਨੇ ਸ਼ੁਰੂਆਤੀ ਮਿੰਟਾਂ ਵਿੱਚ ਹੀ ਗੋਲ ਕਰ ਦਿੱਤਾ। ਗੋਲ ਤੋਂ ਬਾਅਦ ਅਰਜਨਟੀਨਾ ਨੇ ਬਹੁਤ ਹਮਲਾਵਰ ਖੇਡ ਦਿਖਾਈ, ਪਰ ਭਾਰਤੀ ਟੀਮ ਸ਼ਾਨਦਾਰ ਬਚਾਅ ਕਰਦੀ ਰਹੀ ਅਤੇ ਅਰਜਨਟੀਨਾ ਨੂੰ ਕੋਈ ਮੌਕਾ ਨਹੀਂ ਦਿੱਤਾ। ਅਰਜਨਟੀਨਾ ਦੂਜੇ ਕੁਆਰਟਰ ਦੀ ਸ਼ੁਰੂਆਤ ਤੋਂ ਹੀ ਹਮਲੇ ਵਿੱਚ ਸੀ ਅਤੇ ਇੱਕ ਮੌਕਾ ਗੁਆਉਣ ਤੋਂ ਬਾਅਦ ਉਨ੍ਹਾਂ ਨੇ ਪਹਿਲਾ ਗੋਲ ਕੀਤਾ ਅਤੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ।

ਤੀਜੇ ਕੁਆਰਟਰ ਵਿੱਚ ਅਰਜਨਟੀਨਾ ਨੇ ਸ਼ਾਨਦਾਰ ਖੇਡ ਦਿਖਾਈ, ਪੈਨਲਟੀ ਕਾਰਨਰ ਦਾ ਲਾਭ ਚੁੱਕਿਆ ਅਤੇ ਗੋਲ ਦਾਗ ਦਿੱਤਾ। ਟੀਮ ਇੰਡੀਆ ਲਗਾਤਾਰ ਗੋਲ ਕਰਨ ਦੇ ਮੌਕੇ ਦੀ ਤਲਾਸ਼ ਵਿੱਚ ਸੀ, ਪਰ ਅਰਜਨਟੀਨਾ ਨੇ ਵਧੀਆ ਡਿਫੈਂਸ ਕੀਤਾ। ਟੀਮ ਇੰਡੀਆ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ, ਪਰ ਅੰਤ ਵਿੱਚ ਅਰਜਨਟੀਨਾ ਨੇ ਮੈਚ 2-1 ਨਾਲ ਜਿੱਤ ਲਿਆ।

  • You win some, you lose some!
    But the performance was nonetheless awesome! 🇮🇳

    Though India lost to Argentina 1-2 in the semi-finals of Women's #Hockey, they will fight for #Bronze on 6th August, against Great Britain! 👏

    Let's cheer for them, let's #Cheer4India 🥳 pic.twitter.com/H6rCOu5ty2

    — MyGovIndia (@mygovindia) August 4, 2021 " class="align-text-top noRightClick twitterSection" data=" ">

ਓਲੰਪਿਕ ਦਾ ਸਫ਼ਰ...

ਕਪਤਾਨ ਰਾਣੀ ਰਾਮਪਾਲ ਦੀ ਅਗਵਾਈ ਵਾਲੀ ਮਹਿਲਾ ਟੀਮ ਨੂੰ ਗਰੁੱਪ ਪੜਾਅ ਵਿੱਚ ਵਿਸ਼ਵ ਦੀ ਨੰਬਰ 1 ਟੀਮ ਨੀਦਰਲੈਂਡਜ਼ ਦੇ ਖਿਲਾਫ 1-5 ਤੋਂ, ਜਰਮਨੀ ਦੇ ਖਿਲਾਫ 0-2 ਅਤੇ ਗ੍ਰੇਟ ਬ੍ਰਿਟੇਨ ਦੇ ਖਿਲਾਫ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਹਾਲਾਂਕਿ ਉਨ੍ਹਾਂ ਨੇ ਆਇਰਲੈਂਡ ਦੇ ਖਿਲਾਫ਼ 1-0 ਨਾਲ ਜਿੱਤ ਪ੍ਰਾਪਤ ਕੀਤੀ ਅਤੇ ਫਿਰ ਦੱਖਣੀ ਅਫਰੀਕਾ ਨੂੰ 4-3 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਦੀਆਂ ਉਨ੍ਹਾਂ ਦੀਆਂ ਉਮੀਦਾਂ ਨੂੰ ਕਾਇਮ ਰੱਖਿਆ। ਫਿਰ ਗ੍ਰੇਟ ਬ੍ਰਿਟੇਨ ਨੇ ਆਇਰਲੈਂਡ ਨੂੰ ਹਰਾਇਆ ਅਤੇ ਭਾਰਤੀ ਟੀਮ ਨੇ ਕੁਆਰਟਰ ਫਾਈਨਲ ਲਈ ਕੁਆਲੀਫਾਈ ਕੀਤਾ, ਜਿਸ ਤੋਂ ਬਾਅਦ ਉਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਵਿਸ਼ਵ ਰੈਂਕਿੰਗ 'ਚ ਨੌਵੇਂ ਸਥਾਨ 'ਤੇ ਰਹੀ ਭਾਰਤੀ ਮਹਿਲਾ ਟੀਮ ਨੇ ਕੁਆਰਟਰ ਫਾਈਨਲ 'ਚ ਵਿਸ਼ਵ ਦੀ ਨੰਬਰ 2 ਆਸਟਰੇਲੀਆ ਨੂੰ 1-0 ਨਾਲ ਹਰਾ ਕੇ ਇਤਿਹਾਸ ਰਚ ਦਿੱਤਾ।

ਇਹ ਵੀ ਪੜ੍ਹੋ:ਟੋਕੀਓ ਓਲੰਪਿਕ 2020 : ਮੁੱਕੇਬਾਜ਼ ਲਵਲੀਨਾ ਨੇ ਕਾਂਸੀ ਦਾ ਤਗਮਾ ਜਿੱਤਿਆ

ETV Bharat Logo

Copyright © 2025 Ushodaya Enterprises Pvt. Ltd., All Rights Reserved.