ਕੈਨਬਰਾ : ਨਿੱਕ ਕੀਰਜੀਓਸ ਨੇ ਡਿਪ੍ਰੈਸ਼ਨ ਦੇ ਨਾਲ ਆਪਣੇ ਸੰਘਰਸ਼ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਡਿਪ੍ਰੈਸ਼ਨ ਦੇ ਦੌਰਾਨ ਉਹ "ਇਕਲੇ ਹੀ ਹਨੇਰੀ ਥਾਂ" ਉੱਤੇ ਚਲੇ ਗਏ ਸੀ।
25 ਸਾਲ ਦੇ ਆਸਟ੍ਰੇਲੀਆਈ ਖਿਡਾਰੀ ਨੇ 2018 'ਚ "ਆਪਣੀ ਮਾਨਸਿਕ ਸਿਹਤ ਨੂੰ ਸਹੀ ਕਰਨ ਲਈ" ਇੱਕ ਮਨੋਵਿਗਿਆਨੀ ਦੀ ਭਾਲ ਸ਼ੁਰੂ ਕੀਤੀ ਸੀ, ਉਸ ਸਮੇਂ ਉਨ੍ਹਾਂ ਨੇ ਆਪਣੀ ਸ਼ੈਡਯੂਲ ਘੱਟ ਕਰਨ ਬਾਰੇ ਵੀ ਸੋਚਿਆ ਸੀ।
ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਕੀਰਜੀਓਸ ਨੇ ਆਪਣੇ ਸ਼ੈਡਯੂਲ ਨੂੰ ਘੱਟ ਕਰਨ ਮਗਰੋਂ ਫਰਵਰੀ ਤੋਂ ਟੈਨਿਸ ਨਹੀਂ ਖੇਡੀਆ। ਇਸ ਕਾਰਨ ਏਟੀਪੀ ਵਰਲਡ ਟੂਰ ਰੈਂਕਿੰਗ 'ਚ ਉਨ੍ਹਾਂ ਦਾ ਰੈਂਕ 45 ਤੋਂ ਵੀ ਹੇਠਾਂ ਆ ਗਿਆ।
ਨਿੱਕ ਕੀਰਜੀਓਸ ਨੇ ਆਸਟ੍ਰੇਲੀਆਈ ਮੀਡੀਆ ਆਓਟਲੇਟ ਨੂੰ ਕਿਹਾ, "ਜਦ ਮੈਂ ਸੰਘਰਸ਼ ਕਰ ਰਿਹਾ ਸੀ ਅਤੇ ਇਹ ਮਹਿਜ਼ ਟੈਨਿਸ ਦੇ ਬਾਰੇ ਹੀ ਨਹੀਂ ਸੀ। ਉਸ ਸਮੇਂ ਅਜਿਹੇ ਕਈ ਪਲ ਆਏ, ਜਦ ਮੈਂ ਸੁੱਚਮੁਚ ਡਿਪ੍ਰੈਸ਼ਨ ਵਿੱਚ ਸੀ। "
ਉਨ੍ਹਾਂ ਨੇ ਕਿਹਾ," ਮੈਨੂੰ ਯਾਦ ਹੈ ਇੱਕ ਵਾਰ ਮੈਂ ਸ਼ੰਘਾਈ 'ਚ ਸ਼ਾਮ 4 ਵਜੇ ਉੱਠਿਆ ਸੀ ਤੇ ਮੈਂ ਹੁਣ ਵੀ ਬਿਸਤਰ 'ਚ ਸੀ, ਪਰਦੇ ਬੰਦ ਸਨ। ਮੈਂ ਦਿਨ ਦੀ ਰੋਸ਼ਨੀ ਨਹੀਂ ਵੇਖਣਾ ਚਾਹੁੰਦਾ ਸੀ। ਮੈਨੂੰ ਲਗਦਾ ਸੀ ਕਿ ਮੈਂ ਕਿਸੇ 'ਤੇ ਵੀ ਭਰੋਸਾ ਕਰ ਸਕਦਾ ਹਾਂ। ਮੈਂ ਬਿਲਕੁੱਲ ਇਕਲਾ ਸੀ ਤੇ ਉਹ ਹਨੇਰੀ ਥਾਂ ਸੀ। ਮੈਨੂੰ ਇਸ ਖੇਡ ਨੂੰ ਖੇਡਣ 'ਚ ਜੋ ਖੁਸ਼ੀ ਮਿਲਦੀ ਸੀ ਉਹ ਵੀ ਮੈਂ ਖੋ ਚੁੱਕਾ ਸੀ ਅਤੇ ਮੈਂ ਕੰਟਰੋਲ ਤੋਂ ਬਾਹਰ ਹੋ ਰਿਹਾ ਸੀ। "
ਕੀਰਜੀਓਸ ਦੀ ਉਨ੍ਹਾਂ ਦੇ ਕੋਰਟ 'ਤੇ ਕੀਤੇ ਜਾਣ ਵਾਲੇ ਵਿਵਹਾਰ ਨੂੰ ਲੈ ਕੇ ਨਿਯਮਤ ਤੌਰ 'ਤੇ ਨਿਖੇਧੀ ਕੀਤੀ ਜਾਂਦੀ ਸੀ। ਜਿਸ ਕਾਰਨ ਉਨ੍ਹਾਂ ਨੂੰ ਟੈਨਿਸ ਦੇ "ਬੈਡ ਬੁਆਏ" ਦੇ ਤੌਰ 'ਚ ਜਾਣਿਆ ਜਾਂਦਾ ਸੀ।