ਬੀਜਿੰਗ : ਬ੍ਰਿਟੇਨ ਦੇ ਚੋਟੀ ਦੇ ਖਿਡਾਰੀ ਐਂਡੀ ਮੱਰੇ ਨੇ ਕਮਰ ਦੇ ਆਪ੍ਰੇਸ਼ਨ ਤੋਂ ਬਾਅਦ ਸਭ ਤੋਂ ਵੱਡੀ ਜਿੱਤ ਦਰਜ ਕਰਦੇ ਹੋਏ ਚੀਨ ਓਪਨ ਵਿੱਚ ਮੰਗਲਵਾਰ ਨੂੰ ਇਥੇ 13ਵੀਂ ਰੈਕਿੰਗ ਦੇ ਖਿਡਾਰੀ ਮਾਟੇਤੋ ਬੇਰੇਟਿਨੀ ਨੂੰ ਹਰਾਇਆ ਹੈ। 32 ਸਾਲ ਦੇ ਇਸ ਖਿਡਾਰੀ ਨੇ ਯੂਐੱਸ ਓਪਨ ਵਿੱਚ ਸੈਮੀਫ਼ਾਈਨਲ ਵਿੱਚ ਪਹੁੰਚਣ ਵਾਲੇ ਬੇਰੇਟਿਨੀ ਨੂੰ 2 ਘੰਟਿਆਂ ਤੱਕ ਚੱਲੇ ਪਹਿਲੇ ਦੌਰ ਦੇ ਕਰੀਬੀ ਮੁਕਾਬਲੇ ਵਿੱਚ 7-6, 6-7 ਨਾਲ ਹਰਾਇਆ।

ਜਾਣਕਾਰੀ ਮੁਤਾਬਕ ਇਸ ਸਾਲ ਜਨਵਰੀ ਵਿੱਚ 32 ਸਾਲ ਦੇ ਇਸ ਖਿਡਾਰੀ ਦਾ ਦੂਸਰੀ ਵਾਰ ਕਮਰ ਦਾ ਆਪ੍ਰਸ਼ੇਨ ਹੋਇਆ ਸੀ। ਤਿੰਨ ਵਾਰ ਦੇ ਗ੍ਰੈਂਡਸਲੈਮ ਜੇਤੂ ਖਿਡਾਰੀ ਦੀ ਮੌਜੂਦਾ ਵਿਸ਼ਵ ਰੈਕਿੰਗ 503 ਹੈ। ਆਪ੍ਰੇਸ਼ਨ ਤੋਂ ਬਾਅਦ ਉਨ੍ਹਾਂ ਨੇ ਪਿਛਲੇ ਹਫ਼ਤੇ ਜੁਹਾਈ ਚੈਂਪੀਅਨਸ਼ਿਪ ਵਿੱਚ ਸਿੰਗਲ ਵਰਗ ਵਿੱਚ ਟੇਨੱਸ ਸੈਂਡਗ੍ਰੇਨ ਵਿਰੁੱਧ ਪਹਿਲੀ ਜਿੱਤ ਦਰਜ ਕੀਤੀ ਸੀ।