ਆਬੂਧਾਬੀ: ਮੁਹੰਮਦ ਰਿਜ਼ਵਾਨ (Mohammad Rizwan) ਅਤੇ ਕਪਤਾਨ ਬਾਬਰ ਆਜ਼ਮ (Captain Babar Azam) ਦੇ ਅਰਧ ਸੈਂਕੜਿਆਂ ਅਤੇ ਦੋਹਾਂ ਵਿਚਾਲੇ ਸ਼ਤਕੀ ਭਾਈਵਾਲੀ ਨਾਲ ਪਾਕਿਸਤਾਨ (Pakistan) ਨੇ ਆਈ.ਸੀ.ਸੀ. ਟੀ 20 ਵਿਸ਼ਵ ਕੱਪ (ICC T20 World Cup) ਦੇ ਸੁਪਰ 12 ਪੜਾਅ ਦੇ ਗਰੁੱਪ ਦੋ ਮੈਚ ਵਿਚ ਨਾਮੀਬੀਆ (Namibia) ਨੂੰ 45 ਦੌੜਾਂ ਨਾਲ ਹਰਾ ਕੇ ਲਗਾਤਾਰ ਚੌਥੀ ਜਿੱਤ ਦੇ ਨਾਲ ਸੈਮੀਫਾਈਨਲ (Semifinals) ਵਿਚ ਆਪਣੀ ਥਾਂ ਪੱਕੀ ਕੀਤੀ।
ਪਾਕਿਸਤਾਨ ਦੇ 190 ਦੌਖਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਨਾਮੀਬੀਆ ਦੀ ਟੀਮ ਡੇਵਿਡ ਵਾਇਸੀ (David Wisey) (31 ਗੇਂਦ ਵਿਚ ਅਜੇਤੂ 43, 2 ਛੱਕੇ 3 ਚੌਕੇ), ਕ੍ਰੇਗ ਵਿਲੀਅਮਸ (Craig Williams) (40) ਅਤੇ ਸਲਾਮੀ ਬੱਲੇਬਾਜ਼ ਸਟੀਫਨ ਬਾਰਡ (Batsman Stephen Bard) (29) ਦੀਆਂ ਪਾਰੀਆਂ ਦੇ ਬਾਵਜੂਦ ਪੰਜ ਵਿਕਟ 'ਤੇ 144 ਦੌਖਾਂ ਹਗੀ ਬਣਾ ਸਕੀ।
ਪਾਕਿਸਤਾਨ ਵਲੋਂ ਖੱਬੇ ਹੱਥ ਦੇ ਸਪਿਨਰ ਇਮਾਦ ਵਸੀਮ ਨੇ ਕਿਫਾਇਤੀ ਗੇਂਦਬਾਜ਼ੀ ਕਰਦੇ ਹੋਏ ਤਿੰਨ ਓਵਰ ਵਿਚ 13 ਦੌੜਾਂ ਦੇ ਇਕ ਵਿਕਟ ਹਾਸਲ ਕੀਤੀ। ਹਸਨ ਅਲੀ (22 ਦੌੜਾਂ 'ਤੇ ਇਕ ਵਿਕਟ), ਹਾਰਿਸ ਰਾਊਫ (25 ਦੌੜਾਂ 'ਤੇ ਇਕ ਵਿਕਟ) ਅਤੇ ਸ਼ਾਦਾਬ ਖਾਨ (35 ਦੌੜਾਂ 'ਤੇ ਇਕ ਵਿਕਟ) ਨੇ ਵੀ ਇਕ-ਇਕ ਵਿਕਟ ਹਾਸਲ ਕੀਤੀ।
ਪਾਕਿਸਤਾਨ ਨੇ ਰਿਜ਼ਵਾਨ (ਅਜੇਤੂ 79) ਅਤੇ ਬਾਬਰ (70) ਦੇ ਵਿਚਾਲੇ ਪਹਿਲੀ ਵਿਕਟ ਕਲਈ 113 ਦੌੜਾਂ ਭਾਈਵਾਲੀ ਨਾਲ ਦੋ ਵਿਕਟਾਂ 'ਤੇ 189 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਸੀ। ਰਿਜ਼ਵਾਨ ਨੇ ਮੁਹੰਮਦ ਹਫੀਜ਼ (ਅਜੇਤੂ 32) ਦੇ ਨਾਲ ਤੀਜੀ ਵਿਕਟ ਲਈ 4.2 ਓਵਰ ਵਿਚ 67 ਦੌੜਾਂ ਦੀ ਅਟੁੱਟ ਭਾਈਵਾਲੀ ਕੀਤੀ।
ਰਿਜ਼ਵਾਨ ਨੇ 50 ਗੇਂਦ ਦੀ ਆਪਣੀ ਪਾਰੀ ਵਿਚ 4 ਛੱਕੇ ਅਤੇ 8 ਚੌਕੇ ਲਗਾਏ ਜਦੋਂ ਕਿ ਬਾਬਰ ਨੇ 49 ਗੇਂਦਾਂ ਦਾ ਸਾਹਮਣਾ ਕਰਦੇ ਹੋਏ 7 ਚੌਕੇ ਮਾਰੇ। ਇਸ ਜਿੱਤ ਨਾਲ ਪਾਕਿਸਤਾਨ 4 ਮੈਚਾਂ ਵਿਚ 4 ਜਿੱਤ ਨਾਲ 8 ਅੰਕ ਦੇ ਨਾਲ ਚੋਟੀ 'ਤੇ ਬਰਕਰਾਰ ਹਨ।
ਟੀਚੇ ਦਾ ਪਿੱਛਾ ਕਰਨ ਉੱਤਰੇ ਨਾਮੀਬੀਆ ਦੀ ਸ਼ੁਰੂਆਤ ਖਰਾਬ ਰਹੀ। ਹਸਨ ਅਲੀ ਨੇ ਦੂਜੇ ਓਵਰ ਵਿਚ ਹੀ ਮਾਈਕਲ ਵਾਨ ਲਿਂਗੇਨ (04) ਨੂੰ ਬੋਲਡ ਕੀਤਾ। ਬੋਰਡ ਅਤੇ ਵਿਲੀਅਮਸ ਨੇ ਪਾਵਰ ਪਲੇਅ ਵਿਚ ਟੀਮ ਦਾ ਸਕੋਰ ਇਕਵਿਕਟ 34 ਦੌੜਾਂ ਤੱਕ ਪਹੁੰਚਿਆ। ਬੋਰਡ ਨੇ ਸ਼ਾਹੀਨ ਸ਼ਾਹ ਅਫਰੀਦੀ 'ਤੇ ਚੌਕਾ ਅਤੇ ਫਿਰ ਹਾਰਿਸ ਰਾਊਫ 'ਤੇ ਛੱਕਾ ਮਾਰਿਆ।
ਵਿਲੀਅਮਸ ਨੇ ਹਫੀਜ਼ ਦਾ ਸਵਾਗਤ ਛੱਕੇ ਦੇ ਨਾਲ ਕੀਤਾ ਪਰ ਇਸੇ ਓਵਰ ਵਿਚ ਬਾਰਡ ਰਨ ਆਊਟ ਹੋ ਗਏ। ਉਨ੍ਹਾਂ ਨੇ 29 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਇਕ ਚੌਕਾ ਅਤੇ ਇਕ ਛੱਕਾ ਮਾਰਿਆ।
ਕਪਤਾਨ ਗੇਰਹਾਰਡ ਇਰਾਸਮਸ (15) ਨੇ ਸ਼ਾਦਾਬ ਖਾਨ ਦੀ ਲਗਾਤਾਰ ਗੇਂਦਾਂ 'ਤੇ ਛੱਕਾ ਅਤੇ ਚੌਕਾ ਮਾਰਿਆ। ਉਹ 14 ਦੌੜਾਂ ਦੇ ਸਕੋਰ 'ਤੇ ਖੁਸ਼ਕਿਸਮਤ ਰਹੇ ਜਦੋਂ ਇਸ ਲੈੱਗ ਸਪਿਨਰ ਦੀ ਗੇਂਦ 'ਤੇ ਸ਼ਾਹੀਨ ਨੇ ਮਿਡ ਆਨ 'ਤੇ ਉਨ੍ਹਾਂ ਦਾ ਕੈਚ ਟਪਕਾ ਦਿੱਤਾ।
ਇਹ ਵੀ ਪੜ੍ਹੋ-ਕੈਪਟਨ ਦੇ ਅਸਤੀਫੇ 'ਤੇ ਰਾਜਾ ਵੜਿੰਗ ਦਾ ਟਵੀਟ ਵਾਰ, ਪਾਕਿ ਤਸਵੀਰਾਂ...
ਇਰਾਸਮਸ ਹਾਲਾਂਕਿ ਜੀਵਨਦਾਨ ਦਾ ਫਾਇਦਾ ਨਹੀਂ ਚੁੱਕ ਸਕੇ ਅਤੇ ਇਮਾਦ ਵਸੀਮ ਦੀ ਗੇਂਦ 'ਤੇ ਸ਼ਾਦਾਬ ਨੂੰ ਕੈਚ ਦੇ ਬੈਠੇ। ਸ਼ਾਦਾਬ ਨੇ ਇਸ ਤੋਂ ਬਾਅਦ ਵਿਲੀਅਮਸ ਨੂੰ ਹਸਨ ਅਲੀ ਹੱਥੋਂ ਕੈਚ ਕਰਵਾਇਆ। ਉਨ੍ਹਾਂ ਨੇ 37 ਗੇਂਦ ਦੀ ਆਪਣੀ ਪਾਰੀ ਵਿਚ ਪੰਜ ਚੌਕੇ ਅਤੇ ਇਕ ਛੱਕਾ ਲਗਾਇਆ।
ਨਾਮੀਬੀਆ ਨੇ ਦੌੜਾਂ ਦਾ ਸੈਂਕੜਾ 15ਵੇਂ ਓਵਰ ਵਿਚ ਪੂਰਾ ਹੋਇਆ। ਟੀਮ ਨੂੰ ਅੰਤਿਮ ਪੰਜ ਓਵਰਾਂ ਵਿਚ ਜਿੱਤ ਲਈ 89 ਦੌੜਾਂ ਦੀ ਦਰਕਾਰ ਸੀ ਅਤੇ ਟੀਮ ਇਸ ਸਕੋਰ ਦੇ ਨੇੜੇ-ਤੇੜੇ ਵੀ ਨਹੀਂ ਪਹੁੰਚ ਸਕੀ।
ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਜਿਸ ਤੋਂ ਬਾਅਦ ਬਾਬਰ ਅਤੇ ਰਿਜ਼ਵਾਨ ਦੀ ਸਲਾਮੀ ਜੋੜੀ ਨੇ ਟੀਮ ਨੂੰ ਧੀਮੀ ਸ਼ੁਰੂਆਤ ਦਿਵਾਈ। ਨਾਮੀਬੀਆ ਦੀ ਸਟੀਕ ਗੇਂਦਬਾਜ਼ੀ ਸਾਹਮਣੇ ਪਾਕਿਸਤਾਨ ਦੇ ਬੱਲੇਬਾਜ਼ ਤਿੰਨ ਓਵਰ ਵਿਚ 6 ਦੌੜਾਂ ਹੀ ਬਣਾ ਸਕੇ।
ਬਾਬਰ ਨੇ ਚੌਥੇ ਓਵਰ ਵਿਚ ਡੇਵਿਡ ਵਾਇਸੀ (30 ਦੌੜਾਂ 'ਤੇ ਇਕ ਵਿਕਟ) 'ਤੇ ਪਾਰੀ ਦਾ ਪਹਿਲਾ ਚੌਕਾ ਜੜਿਆ ਅਤੇ ਫਿਰ ਜੇਜੇ ਸਮਿਟ ਦੀ ਗੇਂਦ ਨੂੰ ਵੀ ਬਾਊਂਡਰੀ ਦੇ ਦਰਸ਼ਨ ਕਰਵਾਏ। ਪਾਕਿਸਤਾਨ ਨੇ ਪਾਵਰ ਪਲੇਅ ਵਿਚ ਬਿਨਾਂ ਵਿਕਟ ਗੁਆਏ 29 ਦੌੜਾਂ ਬਣਾਈਆਂ।
ਨਾਮੀਬੀਆ ਦੇ ਗੇਂਦਬਾਜ਼ਾਂ ਨੇ ਬਾਬਰ ਅਤੇ ਰਿਜ਼ਵਾਨ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ । ਗੇਂਦ ਨੇ ਕਈ ਵਾਰ ਬੱਲੇ ਦਾ ਬਾਹਰੀ ਅਤੇ ਅੰਦਰੂਨੀ ਕਿਨਾਰਾ ਲਿਆ ਪਰ ਨਾਮੀਬੀਆ ਨੂੰ ਵਿਕਟ ਨਹੀਂ ਮਿਲੀ। ਪਾਕਿਸਤਾਨ ਦੇ ਦੌੜਾਂ ਦਾ ਅਰਧ ਸੈਂਕੜੇ 9ਵੇਂ ਓਵਰ ਵਿਚ ਪੂਰਾ ਹੋਇਆ।
ਰਿਜ਼ਵਾਨ ਨੇ ਰੂਬੇਨ ਟਰੰਪਲਮੈਨ 'ਤੇ ਪਾਰੀ ਦਾ ਪਹਿਲਾ ਛੱਕਾ ਜੜਿਆ। ਬਾਬਰ ਨੇ ਇਸੇ ਤੇਜ਼ ਗੇਂਦਬਾਜ਼ 'ਤੇ ਦੋ ਦੌੜਾਂ ਦੇ ਨਾਲ 40 ਗੇਂਦਾਂ ਵਿਚ ਅਰਧ ਸੈਕੜਾ ਪੂਰਾ ਕੀਤਾ।
ਰਿਜ਼ਵਾਨ ਨੇ ਜੇਨ ਨਿਕੋਲ ਲਾਫਟੀ ਈਟਨ ਦੀ ਗੇਂਦ ਨੂੰ ਵੀ ਦਰਸ਼ਕਾਂ ਵਿਚਾਲੇ ਪਹੁੰਚਿਆ। ਪਾਕਿਸਤਾਨ ਦੀ ਟੀਮ 13ਵੇਂ ਓਵਰ ਵਿਚ 100 ਦੌੜਾਂ ਦੇ ਸਕੋਰ ਨੂੰ ਪਾਰ ਕਰਨ ਵਿਚ ਸਫਲ ਰਹੀ। ਬਾਬਰ ਅਤੇ ਰਿਜ਼ਵਾਨ ਟੀ-20 ਕੌਮਾਂਤਰੀ ਮੈਚਾਂ ਵਿਚ ਪੰਜ ਸ਼ਕਤੀ ਭਾਈਵਾਲੀ ਕਰਨ ਵਾਲੀ ਪਹਿਲੀ ਜੋੜੀ ਬਣੀ। ਇਸ ਜੋੜੀ ਨੇ ਭਾਰਤ ਦੇ ਖਿਲਾਫ ਪਹਿਲੇ ਮੈਚ ਵਿਚ ਵੀ ਅਟੁੱਟ ਸ਼ਤਕੀ ਭਾਈਵਾਲੀ ਕੀਤੀ ਸੀ।
ਵਾਈਸ ਦੀ ਗੇਂਦ 'ਤੇ ਵੱਡਾ ਸ਼ਾਰਟ ਖੇਡਣ ਦੀ ਕੋਸ਼ਿਸ਼ ਵਿਚ ਬਾਬਰ ਨੇ ਡੀਪ ਮਿਡਵਿਕਟ 'ਤੇ ਜੇਨ ਫ੍ਰਾਇਲਿੰਕ ਨੂੰ ਕੈਚ ਫੜਾਇਆ। ਉਨ੍ਹਾਂ ਨੇ 49 ਗੇਂਦਾਂ ਦਾ ਸਾਹਮਣਾ ਕਰਦੇ ਹੋਏ 7 ਚੌਕੇ ਲਗਾਏ।
ਫ੍ਰਾਈਲਿੰਕ (31 ਦੌੜਾਂ 'ਤੇ ਇਕ ਵਿਕਟ) ਨੇ ਇਸ ਤੋਂ ਬਾਅਦ ਫਖਰ ਜਮਾਂ ਨੂੰ ਪਵੇਲੀਅਨ ਭੇਜਿਆ ਉਨ੍ਹਾਂ ਨੇ ਪੰਜ ਦੌੜਾਂ ਬਣਾਈਆਂ। ਹਫੀਜ਼ ਨੇ ਆਉਂਦੇ ਹੀ ਸਮਿਟ 'ਤੇ ਲਗਾਤਾਰ ਦੋ ਚੌਕੇ ਮਾਰੇ ਅਤੇ ਫਿਰ ਟਰੰਪਲਮੈਨ 'ਤੇ ਵੀ ਲਗਾਤਾਰ ਦੋ ਚੌਕੇ ਜੜੇ। ਰਿਜ਼ਵਾਨ ਨੇ ਟਰੰਪਲਮੈਨ 'ਤੇ ਚੌਕੇ ਅਤੇ ਵਾਇਸੀ 'ਤੇ ਛੱਕੇ ਦੇ ਨਾਲ 42 ਗੇਂਦਾਂ ਵਿਚ ਅਰਧ ਸੈਂਕੜਾ ਪੂਰਾ ਕੀਤਾ।
ਰਿਜ਼ਵਾਨ ਨੇ ਅੰਤਿਮ ਓਵਰ ਵਿਚ ਸਮਿਟ ਨੂੰ ਲਗਾਤਾਰ ਚਾਰ ਚੌਕੇ ਅਤੇ ਇਕ ਛੱਕੇ ਨਾਲ 24 ਦੌੜਾਂ ਇਕੱਠੀਆਂ ਕੀਤੀਆਂ ਜਿਸ ਵਿਚ ਪਾਕਿਸਤਾਨ ਦੀ ਟੀਮ ਅੰਤਿਮ 11 ਓਵਰਾਂ ਵਿਚ 139 ਦੌੜਾਂ ਜੋੜਣ ਵਿਚ ਸਫਲ ਰਹੀ। ਸਮਿਟ ਨੇ ਚਾਰ ਓਵਰਾਂ ਵਿਚ 50 ਦੌੜਾਂ ਲੁਟਾਈਆਂ ਅਤੇ ਉਨ੍ਹਾਂ ਨੂੰ ਕੋਈ ਸਫਲਤਾ ਨਹੀਂ ਮਿਲੀ।
ਇਹ ਵੀ ਪੜ੍ਹੋ-ਸਿੱਧੂ ਦਾ ਮੂਡ ਹੋਇਆ ਠੀਕ, ਕਿਹਾ- ‘ਆਲ ਇਜ਼ ਵੈੱਲ’