ਨਵੀ ਦਿੱਲੀ : ਸਾਉਥ ਅਫਰੀਕਾ ਵਿੱਚ ਖੇਡੇ ਜਾ ਰਹੇ ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਰੋਮਾਂਚਕ ਮੁਕਾਬਲਾ ਦੇਖਣ ਨੂੰ ਮਿਲਿਆ। ਅਸਟ੍ਰੇਲੀਆ ਨੇ 11 ਫਰਵਰੀ ਨੂੰ ਖੇਡੇ ਗਏ ਆਪਣੇ ਪਹਿਲੇ ਮੁਕਾਬਲੇ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ। ਪਾਰਲ ਦੇ ਬੋਲੈਂਡ ਪਾਰਕ ਵਿੱਚ ਅਸਟ੍ਰੇਲੀਆ ਅਤੇ ਨਿਊਜੀਲੈਂਡ ਦੇ ਵਿੱਚ ਟੂਰਨਾਮੈਂਟ ਦਾ ਤੀਸਰਾ ਮੈਂਚ ਖੇਡਿਆ ਗਿਆ ਸੀ। ਇਸ ਮੁਕਾਬਲੇ ਵਿੱਚ ਪੰਜ ਵਾਰ ਚੈਪੀਅਨ ਅਸਟ੍ਰੇਲੀਆ ਟੀਮ ਨੇ ਕੀਬੀ ਟੀਮ ਨੂੰ ਹਰਾਇਆ। ਮੇਗ ਲੈਨਿੰਨ ਦੀ ਕਪਤਾਨੀ ਵਿੱਚ ਅਸਟ੍ਰੇਲੀਆ ਟੀਮ ਨੇ ਨਿਊਜੀਲੈਂਡ ਨੂੰ 97 ਰਨਾਂ ਤੋਂ ਹਰਾ ਦਿੱਤਾ। ਮਹਿਲਾ ਟੀ-20 ਦੇ ਇਤਿਹਾਸ ਵਿੱਚ ਅਸਟ੍ਰੇਲੀਆ ਦੀ ਨਿਊਜੀਲੈਂਡ ਖਿਲਾਫ ਸਭ ਤੋਂ ਵੱਡੀ ਜਿੱਤ ਹੈ।
ਮਹਿਲਾ ਟੀ-20 ਵਿਸ਼ਵ ਕੱਪ ਦਾ ਇਹ ਅੱਠਵਾਂ ਸੰਸਕਰਨ ਹੈ। ਅੱਜ ਅਸੀ ਦੱਸਾਂਗੇ ਕਿ ਪਿਛਲੇ ਸੱਤ ਸੰਸਕਰਨ ਵਿੱਚ ਸਭ ਤੋਂ ਜਿਆਦਾ ਵਿਕੇਟ ਲੈਣ ਵਾਲੀ ਖਿਡਾਰੀ ਕੌਣ ਹੈ। ਸਾਲ 2009 ਵਿੱਚ ਆਯੋਜਿਤ ਵਿਸ਼ਵ ਕੱਪ ਵਿੱਚ ਇੰਗਲੈਂਡ ਦੀ ਹੋਲੀ ਕੋਲਵਿਨ ਨੇ 9 ਵਿਕੇਟ ਲਏ। ਸਾਲ 2010 ਵਿੱਚ ਭਾਰਤ ਦੀ ਡਾਇਨਾ ਡੇਵਿਡ ਅਤੇ ਅਸਟ੍ਰੇਲੀਆ ਦੀ ਨਿਕੋਲਾ ਬਰਾਉਨ ਨੇ 9-9 ਵਿਕੇਟ ਲਏ। 2012 ਵਿੱਚ ਅਸਟ੍ਰੇਲੀਆ ਦੀ ਜੂਲੀ ਹੰਟਰ 11 ਵਿਕੇਟ ਲੈਣ ਵਾਲੀ ਖਿਡਾਰੀ ਬਣੀ।
2014 ਵਿੱਚ ਇੰਗਲੈਂਡ ਦੀ ਅਨਿਆ ਸ਼ਰੂਬਸੋਲੇ ਨੇ 13 ਵਿਕੇਟ ਲਏ। 2016 ਵਿੱਚ ਅਸਟ੍ਰੇਲੀਆ ਦੀ ਲੇਹ ਕਸਪੇਰੇਕ, ਸੋਫੀ ਡਿਵਾਇਨ ਅਤੇ ਵੇਸਟਇੰਡੀਜ ਦੇ ਡਿਆਂਡ੍ਰਾ ਦੋਤੀਨ ਨੇ ਵੀ 9-9 ਵਿਕੇਟ ਲਏ ਸੀ। ਸਾਲ 2018 ਵਿੱਚ ਵੇਸਟਇੰਡੀਜ ਦੇ ਡਿਆਂਡ੍ਰਾ ਦੋਤੀਨ, ਅਸਟ੍ਰੇਲੀਆਂ ਦੀ ਏਸ਼ਲੇ ਗਾਡਨਰ ਅਤੇ ਮੇਗਨ ਸ਼ਤ ਨੇ 10-10 ਵਿਕੇਟ ਆਪਣੇ ਨਾਮ ਕੀਤੇ। ਅਸਟ੍ਰੇਲੀਆ ਦੀ ਮੇਗਨ ਸ਼ਤ ਨੇ 2020 ਵਿਸ਼ਵ ਕੱਪ ਵਿੱਚ ਵੀ 13 ਵਿਕੇਟ ਆਪਣੇ ਨਾਮ ਕੀਤੇ।
ਇਹ ਵੀ ਪੜ੍ਹੋ :- Club World Cup : ਰੀਅਲ ਮੈਡ੍ਰਿਡ ਨੇ ਫਾਈਨਲ ਵਿੱਚ ਅਲ ਹਿਲਾਲ ਨੂੰ ਹਰਾ ਕੇ 5ਵੀਂ ਵਾਰ ਜਿੱਤਿਆ ਕਲੱਬ ਵਿਸ਼ਵ ਕੱਪ