ETV Bharat / sports

ਵਿਰਾਟ ਕੋਹਲੀ ਦਾ ਫੈਸਲਾ ਨਿੱਜੀ, BCCI ਉਸਦਾ ਸਨਮਾਨ ਕਰਦਾ ਹੈ: ਸੌਰਵ ਗਾਂਗੁਲੀ

ਸੌਰਵ ਗਾਂਗੁਲੀ ਨੇ BCCI ਅਤੇ ਕੋਹਲੀ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ ਹੈ , "ਵਿਰਾਟ ਦੀ ਅਗਵਾਈ ਵਿੱਚ ਭਾਰਤੀ ਕ੍ਰਿਕਟ ਨੇ ਖੇਡ ਦੇ ਸਾਰੇ ਫਾਰਮੈਟਾਂ ਵਿੱਚ ਤੇਜ਼ੀ ਨਾਲ ਤਰੱਕੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਹਲੀ ਦਾ ਫੈਸਲਾ ਨਿੱਜੀ ਹੈ ਅਤੇ ਬੀਸੀਸੀਆਈ ਇਸਦਾ ਬਹੁਤ ਸਨਮਾਨ ਕਰਦਾ ਹੈ..."

ਕੋਹਲੀ ਦੇ ਅਸਤੀਫੇ ਤੇ ਗਾਂਗੁਲੀ ਦਾ ਬਿਆਨ
ਕੋਹਲੀ ਦੇ ਅਸਤੀਫੇ ਤੇ ਗਾਂਗੁਲੀ ਦਾ ਬਿਆਨ
author img

By

Published : Jan 16, 2022, 2:48 PM IST

ਨਵੀਂ ਦਿੱਲੀ: ਭਾਰਤੀ ਕ੍ਰਿਕਟ ਬੋਰਡ (BCCI) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਵਿਰਾਟ ਕੋਹਲੀ ਦੀ ਭਾਰਤੀ ਕਪਤਾਨ ਵਜੋਂ ਖੇਡ ਦੇ ਤਿੰਨੋਂ ਰੂਪਾਂ ਤੋਂ ਟੀਮ ਨੂੰ ਅੱਗੇ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਸ਼ਲਾਘਾ ਕੀਤੀ ਹੈ ਪਰ ਉਨ੍ਹਾਂ ਕਿਹਾ ਕਿ ਟੈਸਟ ਕਪਤਾਨੀ ਤੋਂ ਅਸਤੀਫਾ ਦੇਣ ਦਾ ਉਨ੍ਹਾਂ ਦਾ ਫੈਸਲਾ ਇੱਕ ਨਿੱਜੀ ਹੈ।

ਕੋਹਲੀ ਨੇ ਸ਼ਨੀਵਾਰ ਨੂੰ ਭਾਰਤ ਦੇ ਸਭ ਤੋਂ ਸਫਲ ਕਪਤਾਨ ਵਜੋਂ ਆਪਣੇ ਸੱਤ ਸਾਲ ਦੇ ਕਪਤਾਨੀ ਕਰੀਅਰ ਦਾ ਅੰਤ ਕੀਤਾ। ਇਸ ਤੋਂ ਇੱਕ ਦਿਨ ਪਹਿਲਾਂ ਭਾਰਤੀ ਟੀਮ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਲੜੀ ਵਿੱਚ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕੋਹਲੀ ਦੀ ਅਗਵਾਈ 'ਚ ਭਾਰਤ ਨੇ 68 ਟੈਸਟ ਮੈਚ ਖੇਡੇ ਜਿੰਨ੍ਹਾਂ 'ਚੋਂ 40 ਜਿੱਤੇ। ਉਨ੍ਹਾਂ ਦੀ ਅਗਵਾਈ 'ਚ ਟੀਮ ਨੇ ਇੰਗਲੈਂਡ ਅਤੇ ਆਸਟ੍ਰੇਲੀਆ 'ਚ ਯਾਦਗਾਰ ਜਿੱਤਾਂ ਦਰਜ ਕੀਤੀਆਂ।

ਗਾਂਗੁਲੀ ਨੇ ਬੀਸੀਸੀਆਈ ਅਤੇ ਕੋਹਲੀ ਨੂੰ 'ਟੈਗ' ਕਰਦਿਆਂ ਟਵੀਟ ਕੀਤਾ ਹੈ ,"ਵਿਰਾਟ ਦੀ ਅਗਵਾਈ ਵਿੱਚ ਭਾਰਤੀ ਕ੍ਰਿਕਟ ਨੇ ਖੇਡ ਦੇ ਸਾਰੇ ਫਾਰਮੈਟਾਂ ਵਿੱਚ ਤੇਜ਼ੀ ਨਾਲ ਤਰੱਕੀ ਕੀਤੀ ਹੈ। ਉਸ ਦਾ ਫੈਸਲਾ ਨਿੱਜੀ ਹੈ ਅਤੇ ਬੀਸੀਸੀਆਈ ਇਸਦਾ ਬਹੁਤ ਸਨਮਾਨ ਕਰਦਾ ਹੈ... ਭਵਿੱਖ ਵਿੱਚ ਸਾਡੀ ਟੀਮ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਣ ਲਈ ਇੱਕ ਮਹੱਤਵਪੂਰਨ ਮੈਂਬਰ ਹੋਵੇਗਾ। ਇੱਕ ਮਹਾਨ ਖਿਡਾਰੀ। ਬਹੁਤ ਵਧੀਆ ਭੂਮਿਕਾ ਨਿਭਾਈ।"

ਕੋਹਲੀ ਭਾਰਤ ਦੇ ਸਭ ਤੋਂ ਸਫਲ ਟੈਸਟ ਕਪਤਾਨ ਹਨ। ਉਸ ਤੋਂ ਬਾਅਦ ਮਹਿੰਦਰ ਸਿੰਘ ਧੋਨੀ (27 ਜਿੱਤਾਂ) ਅਤੇ ਗਾਂਗੁਲੀ (21 ਜਿੱਤਾਂ) ਦਾ ਨੰਬਰ ਆਉਂਦਾ ਹੈ।

ਇਹ ਵੀ ਪੜ੍ਹੋ: ਵਿਰਾਟ ਕੋਹਲੀ ਨੇ ਭਾਰਤੀ ਟੈਸਟ ਟੀਮ ਦੀ ਕਪਤਾਨੀ ਛੱਡੀ

ETV Bharat Logo

Copyright © 2024 Ushodaya Enterprises Pvt. Ltd., All Rights Reserved.