ਦਿੱਲੀ: ਭਾਰਤ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ (Rahul Dravid) ਨੇ ਸ਼ਨੀਵਾਰ ਨੂੰ ਸੀਮਤ ਓਵਰਾਂ ਦੀ ਕ੍ਰਿਕਟ ਵਿੱਚ ਵਿਰਾਟ ਕੋਹਲੀ ਦੀ ਕਪਤਾਨੀ ਨੂੰ ਲੈ ਕੇ ਚੋਣਕਾਰਾਂ ਨਾਲ ਹੋਈ ਕਿਸੇ ਵੀ ਗੱਲਬਾਤ ਦੇ ਵੇਰਵੇ ਦੱਸਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਮੀਡੀਆ ਦੇ ਜਾਨਣ ਲਈ ਨਹੀਂ ਹੈ।
-
💬 💬 We've got some good quality practice over the week.
— BCCI (@BCCI) December 25, 2021 " class="align-text-top noRightClick twitterSection" data="
Head Coach Rahul Dravid speaks about the #TeamIndia's preparation in the lead up to the first #SAvIND Test. pic.twitter.com/bCjXbveV0I
">💬 💬 We've got some good quality practice over the week.
— BCCI (@BCCI) December 25, 2021
Head Coach Rahul Dravid speaks about the #TeamIndia's preparation in the lead up to the first #SAvIND Test. pic.twitter.com/bCjXbveV0I💬 💬 We've got some good quality practice over the week.
— BCCI (@BCCI) December 25, 2021
Head Coach Rahul Dravid speaks about the #TeamIndia's preparation in the lead up to the first #SAvIND Test. pic.twitter.com/bCjXbveV0I
ਆਮ ਤੌਰ 'ਤੇ, ਕਿਸੇ ਸੀਰੀਜ਼ ਦੇ ਸ਼ੁਰੂਆਤੀ ਟੈਸਟ ਤੋਂ ਪਹਿਲਾਂ, ਭਾਰਤੀ ਕਪਤਾਨ ਮੀਡੀਆ ਨਾਲ ਗੱਲਬਾਤ ਕਰਦੇ ਹਨ। ਪਰ ਦੱਖਣੀ ਅਫਰੀਕਾ ਦੇ ਖਿਲਾਫ਼ ਬਾਕਸਿੰਗ ਡੇ ਟੈਸਟ ਤੋਂ ਪਹਿਲਾਂ ਦ੍ਰਾਵਿੜ ਪ੍ਰੈੱਸ ਕਾਨਫਰੰਸ 'ਚ ਆਏ। ਕੋਹਲੀ ਨੇ ਟੀ-20 ਦੀ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਅਤੇ ਬਾਅਦ 'ਚ ਵਨਡੇ ਟੀਮ ਦੀ ਕਪਤਾਨੀ ਵੀ ਰੋਹਿਤ ਸ਼ਰਮਾ ਨੂੰ ਸੌਂਪ ਦਿੱਤੀ ਗਈ।
ਰਾਹੁਲ ਦ੍ਰਾਵਿੜ ਨੇ ਕਿਹਾ, ਇਹ ਚੋਣਕਾਰਾਂ ਦਾ ਕੰਮ ਹੈ ਅਤੇ ਮੈਂ ਇਸ ਬਾਰੇ ਕੁਝ ਨਹੀਂ ਕਹਾਂਗਾ ਕਿ ਮੈਂ ਉਨ੍ਹਾਂ ਨਾਲ ਗੱਲ ਕੀਤੀ ਸੀ ਜਾਂ ਨਹੀਂ। ਉਨ੍ਹਾਂ ਕਿਹਾ, ਇਹ ਉਸਦਾ ਸਮਾਂ ਅਤੇ ਸਥਾਨ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਵੈਸੇ ਵੀ ਮੇਰੀ ਜੋ ਵੀ ਗੱਲਬਾਤ ਹੋਈ ਹੈ, ਉਹ ਮੀਡੀਆ ਤੱਕ ਨਹੀਂ ਪਹੁੰਚਣ ਵਾਲੀ ਹੈ। ਉਨ੍ਹਾਂ ਕਿਹਾ ਕਿ ਮੈਂ ਕਿਸੇ ਨੂੰ ਨਹੀਂ ਦੱਸਾਂਗਾ ਕਿ ਕੀ ਹੋਇਆ ਹੈ।
ਦਸ ਦਿਨ ਪਹਿਲਾਂ ਜਦੋਂ ਕੋਹਲੀ ਨੇ ਰਵਾਨਗੀ ਤੋਂ ਪਹਿਲਾਂ ਇਸ ਮੁੱਦੇ 'ਤੇ ਗੱਲ ਕੀਤੀ ਸੀ ਤਾਂ ਵੱਡਾ ਵਿਵਾਦ ਖੜ੍ਹਾ ਹੋ ਗਿਆ ਸੀ। ਉਨ੍ਹਾਂ ਜਨਤਕ ਤੌਰ 'ਤੇ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ (BCCI President Sourav Ganguly) ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਕਿ ਉਸਨੂੰ ਟੀ-20 ਟੀਮ ਦੀ ਕਪਤਾਨੀ ਜਾਰੀ ਰੱਖਣ ਲਈ ਕਿਹਾ ਗਿਆ ਸੀ।
ਇਹ ਵੀ ਪੜ੍ਹੋ: ਕੋਹਲੀ ਨੂੰ ਕਪਿਲ ਦੀ ਸਲਾਹ, ਕਿਹਾ- 'ਤੁਸੀਂ ਦੇਸ਼ ਬਾਰੇ ਸੋਚੋ'
ਦੱਸ ਦਈਏ ਕਿ ਕੋਹਲੀ ਨੇ ਕਿਹਾ ਸੀ ਕਿ ਬੀਸੀਸੀਆਈ (BCCI) ਵਿੱਚ ਕਿਸੇ ਨੇ ਵੀ ਉਨ੍ਹਾਂ ਨੂੰ ਟੀ-20 ਕਪਤਾਨ ਬਣੇ ਰਹਿਣ ਲਈ ਨਹੀਂ ਕਿਹਾ ਸੀ। ਸਾਬਕਾ ਭਾਰਤੀ ਕਪਤਾਨ ਦ੍ਰਾਵਿੜ ਨੇ ਕੋਹਲੀ ਦੇ ਟੈਸਟ ਕ੍ਰਿਕਟ ਦੇ ਜਨੂੰਨ ਦੀ ਸ਼ਲਾਘਾ ਕੀਤੀ ਅਤੇ ਉਮੀਦ ਜਤਾਈ ਕਿ ਉਹ ਇਸ ਸੀਰੀਜ਼ 'ਚ ਚੰਗਾ ਪ੍ਰਦਰਸ਼ਨ ਕਰਨਗੇ।
ਉਨ੍ਹਾਂ ਕਿਹਾ, ਵਿਰਾਟ ਨੇ ਇੱਕ ਖਿਡਾਰੀ ਅਤੇ ਕਪਤਾਨ ਦੇ ਰੂਪ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਉਹ ਉਨ੍ਹਾਂ ਖਿਡਾਰੀਆਂ ਵਿੱਚੋਂ ਇੱਕ ਹੈ ਜੋ ਟੈਸਟ ਕ੍ਰਿਕਟ ਨੂੰ ਪਿਆਰ ਕਰਦੇ ਹਨ ਅਤੇ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ, ਉਮੀਦ ਹੈ ਕਿ ਉਹ ਚੰਗਾ ਪ੍ਰਦਰਸ਼ਨ ਕਰੇਗਾ, ਜਿਸ ਨਾਲ ਟੀਮ ਨੂੰ ਵੀ ਫਾਇਦਾ ਹੋਵੇਗਾ।
ਇਹ ਵੀ ਪੜ੍ਹੋ:ਵਿਰਾਟ ਕੋਹਲੀ VS ਰੋਹਿਤ ਸ਼ਰਮਾ: ਕਪਤਾਨੀ ਨੂੰ ਲੈ ਕੇ ਵਿਵਾਦ ’ਤੇ ਬੋਲੇ ਖੇਡ ਮੰਤਰੀ