ETV Bharat / sports

ਨੌਜਵਾਨਾਂ ਨੂੰ ਮੌਕੇ ਦੇਣ ਲਈ ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ੀਆਈ ਖੇਡਾਂ 'ਚ ਨਹੀਂ ਖੇਡੇਗੀ ਮੈਰੀਕਾਮ

ਛੇ ਵਾਰ ਦੀ ਵਿਸ਼ਵ ਚੈਂਪੀਅਨ ਐੱਮ.ਸੀ. ਮੈਰੀਕਾਮ (Six time world champion MC Mary Kom) ਨੇ ਸੋਮਵਾਰ ਤੋਂ ਸ਼ੁਰੂ ਹੋਣ ਵਾਲੀਆਂ ਆਗਾਮੀ ਆਈ.ਬੀ.ਏ. ਇਲੀਟ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ (Womens World Boxing Championships) ਅਤੇ ਏਸ਼ੀਆਈ ਖੇਡਾਂ 2022 (Asian Games 2022) ਦੇ ਟਰਾਇਲਾਂ ਨੂੰ ਛੱਡਣ ਦਾ ਫੈਸਲਾ ਕੀਤਾ ਹੈ।

MARY KOM
MARY KOM
author img

By

Published : Mar 6, 2022, 7:22 PM IST

ਨਵੀਂ ਦਿੱਲੀ: ਓਲੰਪਿਕ ਕਾਂਸੀ ਤਮਗਾ ਜੇਤੂ (Olympic bronze medalist) ਮੁੱਕੇਬਾਜ਼ ਐੱਮ.ਸੀ. ਮੈਰੀਕਾਮ (Mary Kom) ਨੇ ਨੌਜਵਾਨਾਂ ਨੂੰ ਮੌਕਾ ਦੇਣ ਲਈ ਇਸ ਸਾਲ ਹੋਣ ਵਾਲੀਆਂ ਵਿਸ਼ਵ ਚੈਂਪੀਅਨਸ਼ਿਪ (Womens World Boxing Championships) ਅਤੇ ਏਸ਼ੀਆਈ ਖੇਡਾਂ 2022 (Asian Games 2022) 'ਚ ਨਾ ਖੇਡਣ ਦਾ ਫੈਸਲਾ ਕੀਤਾ ਹੈ। ਛੇ ਵਾਰ ਦੀ ਵਿਸ਼ਵ ਚੈਂਪੀਅਨ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਲਈ ਆਪਣੀਆਂ ਤਿਆਰੀਆਂ 'ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹੈ।

ਆਈਬੀਏ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 6 ਤੋਂ 21 ਮਈ ਤੱਕ ਤੁਰਕੀ ਦੇ ਇਸਤਾਂਬੁਲ ਵਿੱਚ ਖੇਡੀ ਜਾਵੇਗੀ। 2022 ਰਾਸ਼ਟਰਮੰਡਲ ਖੇਡਾਂ 28 ਜੁਲਾਈ ਤੋਂ ਸ਼ੁਰੂ ਹੋਣਗੀਆਂ ਅਤੇ 2022 ਦੀਆਂ ਏਸ਼ੀਆਈ ਖੇਡਾਂ 10 ਸਤੰਬਰ ਤੋਂ ਸ਼ੁਰੂ ਹੋਣਗੀਆਂ। ਭਾਰਤੀ ਮੁੱਕੇਬਾਜ਼ੀ ਮਹਾਸੰਘ (ਬੀ.ਐੱਫ.ਆਈ.) ਨੂੰ ਦਿੱਤੇ ਸੰਦੇਸ਼ 'ਚ ਮੈਰੀਕਾਮ ਨੇ ਕਿਹਾ ਕਿ ਮੈਂ ਨੌਜਵਾਨ ਪੀੜ੍ਹੀ ਨੂੰ ਅੰਤਰਰਾਸ਼ਟਰੀ ਮੰਚ 'ਤੇ ਆਪਣਾ ਨਾਂ ਕਮਾਉਣ ਅਤੇ ਵੱਡੇ ਪੱਧਰ 'ਤੇ ਐਕਸਪੋਜਰ ਅਤੇ ਅਨੁਭਵ ਹਾਸਲ ਕਰਨ ਦਾ ਮੌਕਾ ਦੇਣ ਲਈ ਇਨ੍ਹਾਂ ਟੂਰਨਾਮੈਂਟਾਂ 'ਚ ਹਿੱਸਾ ਨਹੀਂ ਲੈਣਾ ਚਾਹਾਂਗੀ।

ਮੈਰੀਕਾਮ ਨੇ ਕਿਹਾ ਕਿ ਮੈਂ ਆਪਣਾ ਧਿਆਨ ਸਿਰਫ ਰਾਸ਼ਟਰਮੰਡਲ ਖੇਡਾਂ ਦੀਆਂ ਤਿਆਰੀਆਂ 'ਤੇ ਕੇਂਦਰਿਤ ਕਰਨਾ ਚਾਹਾਂਗੀ। ਵਿਸ਼ਵ ਚੈਂਪੀਅਨਸ਼ਿਪ ਲਈ ਸਾਰੀਆਂ 12 ਸ਼੍ਰੇਣੀਆਂ ਲਈ ਚੋਣ ਟਰਾਇਲ ਸੋਮਵਾਰ ਤੋਂ ਸ਼ੁਰੂ ਹੋਣਗੇ ਅਤੇ ਬੁੱਧਵਾਰ ਨੂੰ ਖਤਮ ਹੋਣਗੇ। ਟਰਾਇਲਾਂ ਵਿੱਚ ਏਸ਼ੀਅਨ ਖੇਡਾਂ ਦੇ ਭਾਰ ਵਰਗ ਵੀ ਸ਼ਾਮਲ ਹਨ ਜੋ ਕਿ ਆਈ.ਬੀ.ਏ. ਜਿਹੇ ਹੀ ਹਨ।

ਇਹ ਵੀ ਪੜ੍ਹੋ : IPL 2022 Schedule: 26 ਮਾਰਚ ਤੋਂ IPL ਦੀ ਸ਼ੁਰੂਆਤ,ਕੋਲਕਾਤਾ ਅਤੇ ਚੇਨਈ ਵਿਚਾਲੇ ਪਹਿਲਾ ਮੁਕਾਬਲਾ

ਬੀਐਫਆਈ ਦੇ ਪ੍ਰਧਾਨ ਅਜੈ ਸਿੰਘ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੈਰੀਕਾਮ ਪਿਛਲੇ ਦੋ ਦਹਾਕਿਆਂ ਤੋਂ ਭਾਰਤੀ ਮੁੱਕੇਬਾਜ਼ੀ ਦੀ ਮੁਖੀ ਰਹੀ ਹੈ ਅਤੇ ਉਸ ਨੇ ਦੁਨੀਆ ਭਰ ਦੇ ਅਣਗਿਣਤ ਮੁੱਕੇਬਾਜ਼ਾਂ ਅਤੇ ਖਿਡਾਰੀਆਂ ਨੂੰ ਪ੍ਰੇਰਿਤ ਕੀਤਾ ਹੈ। ਅਸੀਂ ਉਸਦੇ ਫੈਸਲੇ ਦਾ ਪੂਰਾ ਸਨਮਾਨ ਕਰਦੇ ਹਾਂ ਅਤੇ ਦੂਜੇ ਮੁੱਕੇਬਾਜ਼ਾਂ ਨੂੰ ਮੌਕਾ ਦੇਣਾ ਉਸਦੀ ਚੈਂਪੀਅਨ ਸ਼ਖਸੀਅਤ ਦਾ ਪ੍ਰਮਾਣ ਹੈ। ਏਸ਼ੀਆਈ ਖੇਡਾਂ ਲਈ ਪੁਰਸ਼ਾਂ ਦੇ ਚੋਣ ਟਰਾਇਲ ਮਈ 'ਚ ਹੋਣਗੇ ਜਦਕਿ ਰਾਸ਼ਟਰਮੰਡਲ ਖੇਡਾਂ ਦੇ ਪੁਰਸ਼ਾਂ ਅਤੇ ਔਰਤਾਂ ਦੇ ਟਰਾਇਲ ਜੂਨ 'ਚ ਹੋਣਗੇ।

(ਪੀਟੀਆਈ-ਭਾਸ਼ਾ)

ETV Bharat Logo

Copyright © 2024 Ushodaya Enterprises Pvt. Ltd., All Rights Reserved.