ETV Bharat / sports

ਅੱਜ ਤੋਂ ਸ਼ੁਰੂ ਹੋਵੇਗੀ IPL ਮੈਗਾ ਨਿਲਾਮੀ, 10 ਟੀਮਾਂ ਲਗਾਉਣਗੀਆਂ ਬੋਲੀ - ਇੰਡੀਯਨ ਪ੍ਰੀਮੀਅਰ ਲੀਗ

ਕ੍ਰਿਕਟ ਲੀਗ ਆਈਪੀਐਲ ਦੇ ਅਗਲੇ ਸੀਜ਼ਨ ਤੋਂ ਪਹਿਲਾਂ 12 ਅਤੇ 13 ਫਰਵਰੀ ਨੂੰ ਮੈਗਾ ਨਿਲਾਮੀ ਹੋਣੀ ਹੈ। ਸਾਲ 2018 ਤੋਂ ਬਾਅਦ ਪਹਿਲੀ ਵਾਰ ਮੈਗਾ ਨਿਲਾਮੀ ਹੋਣ ਜਾ ਰਹੀ ਹੈ। ਇਸ ਵਾਰ ਅੱਠ ਦੀ ਬਜਾਏ 10 ਟੀਮਾਂ ਨਿਲਾਮੀ ਵਿੱਚ ਹਿੱਸਾ ਲੈਣਗੀਆਂ। ਇਸ ਨਿਲਾਮੀ ਵਿੱਚ ਕੁੱਲ 590 ਖਿਡਾਰੀ ਹਿੱਸਾ ਲੈਣਗੇ।

ipl mega auction 2022, ipl 15 season
ਅੱਜ ਤੋਂ ਸ਼ੁਰੂ ਹੋਵੇਗੀ IPL ਮੇਗਾ ਆਕਸ਼ਨ, 10 ਟੀਮਾਂ ਲਗਾਊਣਗੀਆਂ ਬੋਲੀ
author img

By

Published : Feb 12, 2022, 9:33 AM IST

Updated : Feb 12, 2022, 10:01 AM IST

ਹੈਦਰਾਬਾਦ: ਇੰਡੀਯਨ ਪ੍ਰੀਮੀਅਰ ਲੀਗ ਦੇ 15ਵੇਂ ਸੀਜਨ ਤੋਂ ਪਹਿਲਾਂ ਮੈਗਾ ਆਕਸ਼ਨ ਅੱਜ ਸ਼ਨੀਵਾਰ ਤੋਂ ਸ਼ਰੂ ਹੋ ਰਹੀ ਹੈ। ਚਾਰ ਸਾਲ ਬਾਅਦ ਦੁਨੀਆਂ ਦੀ ਇਸ ਸਭ ਤੋਂ ਅਮੀਰ ਕ੍ਰਿਕਟ ਲੀਗ ਵਿੱਚ ਮੈਗਾ ਆਕਸ਼ਨ ਕੀਤਾ ਜਾ ਰਿਹਾ ਹੈ। ਇਸ ਵਾਰ ਲੀਗ ਵਿੱਚ 8 ਦੇ ਬਦਲੇ 10 ਟੀਮ ਹਿੱਸਾ ਲੈਂਣਗੀਆਂ। ਮੇਗਾ ਆਕਸ਼ਨ 12 ਅਤੇ 13 ਫਰਵਰੀ ਦੋ ਦਿਨ ਚੱਲੇਗੀ।

ਤੁਹਾਨੂੰ ਦੱਸ ਦੇਈਏ ਕਿ ਸਾਰੀਆਂ ਫ੍ਰੈਂਚਾਇਜ਼ੀਜ਼ ਦਾ ਜ਼ੋਰ ਟੀਮ ਨੂੰ ਨਵੇਂ ਸਿਰੇ ਤੋਂ ਬਣਾਉਣ 'ਤੇ ਹੋਵੇਗਾ। ਕਿਸੇ ਟੀਮ ਦੇ ਪਰਸ ਵਿੱਚ ਜ਼ਿਆਦਾ ਪੈਸੇ ਹਨ ਅਤੇ ਕਿਸੇ ਕੋਲ ਘੱਟ। ਅਜਿਹੇ 'ਚ ਖਿਡਾਰੀਆਂ ਨੂੰ ਖਰੀਦਣ ਦਾ ਗਣਿਤ ਵੀ ਘੱਟ ਦਿਲਚਸਪ ਨਹੀਂ ਹੋਵੇਗਾ। ਖਿਡਾਰੀਆਂ ਦੀ ਨਿਲਾਮੀ ਬੈਂਗਲੁਰੂ ਵਿੱਚ 2 ਦਿਨ ਚੱਲੇਗੀ। ਕੁੱਲ 590 ਖਿਡਾਰੀਆਂ ਲਈ 10 ਟੀਮਾਂ ਬੋਲੀ ਲਗਾਉਣਗੀਆਂ, ਜਿਨ੍ਹਾਂ ਵਿੱਚੋਂ 228 ਕੈਪਡ ਅਤੇ 355 ਅਨਕੈਪਡ ਖਿਡਾਰੀ ਹਨ। ਇਨ੍ਹਾਂ ਤੋਂ ਇਲਾਵਾ 7 ਖਿਡਾਰੀ ਵੀ ਸਹਿਯੋਗੀ ਦੇਸ਼ਾਂ ਦੇ ਹਨ। ਨਿਲਾਮੀ ਵਿੱਚ 370 ਭਾਰਤੀ ਅਤੇ 220 ਵਿਦੇਸ਼ੀ ਖਿਡਾਰੀ ਹਿੱਸਾ ਲੈ ਰਹੇ ਹਨ।

ਇਹ ਵੀ ਪੜੋ: IND vs WI: ਕੈਰੇਬੀਅਨ ਟੀਮ ਫਿਰ ਭਾਰਤ 'ਚ ਢੇਰ, ਟੀਮ ਇੰਡੀਆ ਨੇ ਘਰ 'ਚ ਜਿੱਤੀ ਲਗਾਤਾਰ 7ਵੀਂ ਸੀਰੀਜ਼

ਨਿਲਾਮੀ ਸ਼ਨੀਵਾਰ ਅਤੇ ਐਤਵਾਰ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਆਈਪੀਐਲ ਦੇ ਇੱਕ ਟਵੀਟ ਰਾਹੀਂ ਇਸਦੀ ਪੁਸ਼ਟੀ ਕੀਤੀ ਗਈ ਹੈ। ਕੁੱਲ ਮਿਲਾ ਕੇ 10 ਟੀਮਾਂ ਦੇ ਨਾਲ 217 ਸਲਾਟ ਖਾਲੀ ਹਨ। ਇਸ ਵਾਰ ਮੇਗਾ ਨਿਲਾਮੀ ਲਈ 19 ਦੇਸ਼ਾਂ ਦੇ 1,214 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ। ਪਰ ਇਨ੍ਹਾਂ 'ਚੋਂ ਸਿਰਫ 590 ਖਿਡਾਰੀਆਂ ਦੀ ਬੋਲੀ ਹੋਵੇਗੀ। ਇਨ੍ਹਾਂ 'ਚੋਂ ਬਹੁਤੇ ਖਿਡਾਰੀ ਅਣਵਿਕੇ ਵੀ ਰਹਿਣਗੇ। ਇਸ ਦੇ ਨਾਲ ਹੀ ਕੁਝ ਅਜਿਹੇ ਹੋਣਗੇ ਜਿਨ੍ਹਾਂ 'ਤੇ ਫਰੈਂਚਾਈਜ਼ੀ ਖੁੱਲ੍ਹ ਕੇ ਬੋਲੀ ਲਗਾਵੇਗੀ।

Last Updated : Feb 12, 2022, 10:01 AM IST

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.