ETV Bharat / sports

Shubman Gill Double Ton: ਪੰਜਾਬ ਦੇ ਸ਼ੁਭਮਨ ਗਿੱਲ ਦਾ ਕਮਾਲ, ਵਨਡੇ 'ਚ ਦੋਹਰਾ ਸੈਂਕੜਾ ਜੜਨ ਵਾਲਾ 5ਵਾਂ ਭਾਰਤੀ

ਸ਼ੁਭਮਨ ਗਿੱਲ ਨੇ ਨਿਊਜ਼ੀਲੈਂਡ ਖਿਲਾਫ ਪਹਿਲੇ ਵਨਡੇ 'ਚ ਰਚਿਆ ਇਤਿਹਾਸ ਗਿੱਲ ਨੇ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ।

ਕ੍ਰਿਕਟਰ ਸ਼ੁਭਮਨ ਗਿੱਲ
ਕ੍ਰਿਕਟਰ ਸ਼ੁਭਮਨ ਗਿੱਲ
author img

By

Published : Jan 18, 2023, 7:25 PM IST

Updated : Jan 18, 2023, 8:21 PM IST

ਹੈਦਰਾਬਾਦ: ਨਿਊਜ਼ੀਲੈਂਡ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੈਚ 'ਚ ਭਾਰਤੀ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਦੀ ਧਮਾਕੇਦਾਰ ਬੱਲੇਬਾਜ਼ੀ ਦੇਖਣ ਨੂੰ ਮਿਲੀ। ਗਿੱਲ ਨੇ ਇਕ ਸਿਰੇ 'ਤੇ ਡਬਲ ਸੈਂਕੜਾ ਲਗਾਇਆ। ਉਸ ਨੇ ਲਗਾਤਾਰ ਤਿੰਨ ਛੱਕੇ ਲਗਾ ਕੇ ਆਪਣਾ ਦੋਹਰਾ ਸੈਂਕੜਾ ਪੂਰਾ ਕੀਤਾ।

ਇਸ ਮੈਚ 'ਚ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਇੰਡੀਆ ਨੇ ਆਪਣੀਆਂ ਤਿੰਨ ਵਿਕਟਾਂ ਜਲਦੀ ਗੁਆ ਦਿੱਤੀਆਂ ਸਨ। ਪਰ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਡਟੇ ਰਹੇ। ਗਿੱਲ ਨੇ ਇਸ ਮੈਚ ਵਿੱਚ ਆਪਣਾ ਪਹਿਲਾ ਦੋਹਰਾ ਸੈਂਕੜਾ ਪੂਰਾ ਕੀਤਾ। ਗਿੱਲ ਵਨਡੇ 'ਚ ਦੋਹਰਾ ਸੈਂਕੜਾ ਲਗਾਉਣ ਵਾਲੇ 5ਵੇਂ ਭਾਰਤੀ ਬਣ ਗਏ ਹਨ। ਗਿੱਲ ਨੇ 149 ਗੇਂਦਾਂ ਵਿੱਚ 208 ਦੌੜਾਂ ਦੀ ਪਾਰੀ ਖੇਡੀ। ਇਸ ਦੌਰਾਨ ਉਨ੍ਹਾਂ ਨੇ 19 ਚੌਕੇ ਅਤੇ 9 ਛੱਕੇ ਲਗਾਏ।

ਗਿੱਲ ਵਨਡੇ ਵਿੱਚ ਸਭ ਤੋਂ ਤੇਜ਼ 1000 ਦੌੜਾਂ ਬਣਾਉਣ ਵਾਲਾ ਭਾਰਤੀ ਕ੍ਰਿਕਟਰ ਬਣਿਆ: ਸੱਜੇ ਹੱਥ ਦਾ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨਿਊਜ਼ੀਲੈਂਡ ਖਿਲਾਫ ਭਾਰਤ ਦੀ ਚੱਲ ਰਹੀ ਵਨਡੇ ਸੀਰੀਜ਼ ਦੇ ਪਹਿਲੇ ਮੈਚ ਦੌਰਾਨ ਸਭ ਤੋਂ ਤੇਜ਼ 1000 ਵਨਡੇ ਦੌੜਾਂ ਬਣਾਉਣ ਵਾਲਾ ਪਹਿਲਾ ਭਾਰਤੀ ਬਣ ਗਿਆ। 23 ਸਾਲਾ ਗਿੱਲ ਨੇ ਆਪਣੀ 19ਵੀਂ ਵਨਡੇ ਪਾਰੀ ਵਿੱਚ 1000 ਦੌੜਾਂ ਪੂਰੀਆਂ ਕੀਤੀਆਂ। ਇਸ ਤੋਂ ਪਹਿਲਾਂ ਭਾਰਤ ਵੱਲੋਂ ਵਿਰਾਟ ਕੋਹਲੀ ਅਤੇ ਸ਼ਿਖਰ ਧਵਨ ਨੇ ਇੱਕੋ 24-24 ਪਾਰੀਆਂ ਵਿੱਚ ਇਹ ਉਪਲਬਧੀ ਹਾਸਲ ਕੀਤੀ ਸੀ। ਓਵਰਆਲ ਦੀ ਗੱਲ ਕਰੀਏ ਤਾਂ ਸ਼ੁਭਮਨ ਗਿੱਲ ਫਖਰ ਜ਼ਮਾਨ ਤੋਂ ਬਾਅਦ ਸਭ ਤੋਂ ਤੇਜ਼ ਇਕ ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲੇ ਦੁਨੀਆ ਦੇ ਦੂਜੇ ਖਿਡਾਰੀ ਬਣ ਗਏ ਹਨ। ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਫਖਰ ਜ਼ਮਾਨ ਨੇ 18 ਵਨਡੇ ਪਾਰੀਆਂ 'ਚ ਇਹ ਕਾਰਨਾਮਾ ਕੀਤਾ ਹੈ।

ਗਿੱਲ ਦੋਹਰਾ ਸੈਂਕੜਾ ਲਗਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਬੱਲੇਬਾਜ਼ ਬਣੇ

23 ਸਾਲ 132 ਦਿਨ ਸ਼ੁਭਮਨ ਗਿੱਲ ਬਨਾਮ ਨਿਊਜ਼ੀਲੈਂਡ, 2023

24 ਸਾਲ 145 ਦਿਨ ਈਸ਼ਾਨ ਕਿਸ਼ਨ ਬਨਾਮ ਬੰਗਲਾਦੇਸ਼, ਚਟਗਾਂਵ, 2022

26 ਸਾਲ 186 ਦਿਨ ਰੋਹਿਤ ਸ਼ਰਮਾ ਬਨਾਮ ਆਸਟ੍ਰੇਲੀਆ, ਬੈਂਗਲੁਰੂ, 2013

ਵਨਡੇ ਦੀ ਇੱਕ ਪਾਰੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਚੋਟੀ ਦੇ 10 ਬੱਲੇਬਾਜ਼

ਰੋਹਿਤ ਸ਼ਰਮਾ ਨੇ 265 ਦੌੜਾਂ ਬਨਾਮ ਸ਼੍ਰੀਲੰਕਾ, 2014

ਮਾਰਟਿਨ ਗੁਪਟਿਲ 237* ਦੌੜਾਂ ਬਨਾਮ ਵੈਸਟ ਇੰਡੀਜ਼, 2015

ਵਰਿੰਦਰ ਸਹਿਵਾਗ ਨੇ ਵੈਸਟ ਇੰਡੀਜ਼, 2011 ਵਿਰੁੱਧ 219 ਦੌੜਾਂ ਬਣਾਈਆਂ

ਕ੍ਰਿਸ ਗੇਲ ਨੇ ਜ਼ਿੰਬਾਬਵੇ ਵਿਰੁੱਧ 215 ਦੌੜਾਂ, 2015

ਫਖਰ ਜ਼ਮਾਨ 210 ਦੌੜਾਂ ਬਨਾਮ ਜ਼ਿੰਬਾਬਵੇ, 2018

ਈਸ਼ਾਨ ਕਿਸ਼ਨ 210 ਬਨਾਮ ਬੰਗਲਾਦੇਸ਼, 2022

ਰੋਹਿਤ ਸ਼ਰਮਾ 209 ਦੌੜਾਂ ਬਨਾਮ ਆਸਟ੍ਰੇਲੀਆ, 2013

ਰੋਹਿਤ ਸ਼ਰਮਾ 208 ਦੌੜਾਂ ਬਨਾਮ ਸ਼੍ਰੀਲੰਕਾ, 2017

ਸ਼ੁਭਮਨ ਗਿੱਲ 208 ਬਨਾਮ ਨਿਊਜ਼ੀਲੈਂਡ, 2023

ਸਚਿਨ ਤੇਂਦੁਲਕਰ 200* ਦੌੜਾਂ ਬਨਾਮ ਦੱਖਣੀ ਅਫਰੀਕਾ, 2010

ਇਹ ਵੀ ਪੜ੍ਹੋ:- ਵਨਡੇ ਇਤਿਹਾਸ ਵਿੱਚ ਭਾਰਤ ਦੀ ਸਭ ਤੋਂ ਵੱਡੀ ਜਿੱਤ, ਸੋਸ਼ਲ ਮੀਡੀਆ ਉੱਤੇ ਲੱਗੀ ਅੱਗ, ਦੇਖੋ ਲੋਕਾਂ ਦੇ ਪ੍ਰਤੀਕਰਮ

ਅਪਡੇਟ ਜਾਰੀ ਹੈ।

Last Updated : Jan 18, 2023, 8:21 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.