ਲੰਡਨ: ਫਾਰਮੂਲਾ -1 ਚੈਂਪੀਅਨ ਲੁਈਸ ਹੈਮਿਲਟਨ ਨੇ 2 ਕੋਰੋਨਾ ਪੀੜਤਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਆਪਣੇ ਆਪ ਨੂੰ ਆਈਸੋਲੇਟ ਕਰ ਲਿਆ ਹੈ। ਹਾਲਾਂਕਿ ਹੈਮਿਲਟਨ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਸ ਵਿੱਚ ਕੋਰੋਨਾ ਦੇ ਕੋਈ ਲੱਛਣ ਨਹੀਂ ਹਨ।
6 ਵਾਰ ਦੇ ਵਿਸ਼ਵ ਚੈਂਪੀਅਨ ਹੈਮਿਲਟਨ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ 'ਤੇ ਇਹ ਜਾਣਕਾਰੀ ਦਿੱਤੀ। ਹੈਮਿਲਟਨ ਮੁਤਾਬਕ ਇੱਕ ਹਫ਼ਤਾ ਲੰਘ ਗਿਆ ਹੈ ਜਦੋਂ ਤੋਂ ਉਸ ਨੇ ਆਪਣੇ ਆਪ ਨੂੰ ਆਈਸੋਲੇਟ ਵਿੱਚ ਰੱਖਿਆ ਹੋਇਆ ਹੈ। ਹੈਮਿਲਟਨ ਦੇ ਅਨੁਸਾਰ ਉਸ ਨੇ ਕੁੱਝ ਸਮਾਂ ਪਹਿਲਾਂ ਅਦਾਕਾਰ ਐਲਬਾ ਅਤੇ ਜਸਟਿਨ ਟਰੂਡੋ ਦੀ ਪਤਨੀ ਸੋਫੀ ਨਾਲ ਮੁਲਾਕਾਤ ਕੀਤੀ ਸੀ, ਜੋ ਕੋਰੋਨਾ ਪੀੜਤ ਪਾਏ ਗਏ ਹਨ।
ਇਹ ਵੀ ਪੜ੍ਹੋ: ਭਾਰਤੀ ਹਾਕੀ ਕਪਤਾਨ ਨੇ ਖ਼ੁਦ ਨੂੰ ਮੰਨਿਆ ਕਿਸਮਤ ਵਾਲਾ, ਓਲੰਪਿਕ ਦੀਆਂ ਤਿਆਰੀਆਂ ਜਾਰੀ
ਲੰਡਨ ਦੇ ਇੱਕ ਸਮਾਗਮ ਵਿੱਚ 4 ਮਾਰਚ ਨੂੰ ਹੈਮਿਲਟਨ ਨੇ ਦੋਵਾਂ ਨਾਲ ਮੁਲਾਕਾਤ ਕੀਤੀ ਸੀ। ਫਿਰ ਉਹ ਐਫ-1 ਸੀਜ਼ਨ ਦੀ ਪਹਿਲੀ ਦੌੜ ਲਈ ਆਸਟ੍ਰੇਲੀਆ ਗਿਆ ਸੀ ਪਰ ਬਾਅਦ ਵਿਚ ਇਸ ਦੌੜ ਨੂੰ ਰੱਦ ਕਰ ਦਿੱਤਾ ਗਿਆ।
ਹੈਮਿਲਟਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਸ ਵਿੱਚ ਕੋਰੋਨਾ ਦੇ ਸੰਕੇਤ ਨਹੀਂ ਹਨ, ਪਰ ਇਸਦੇ ਬਾਵਜੂਦ ਉਸ ਨੇ 13 ਮਾਰਚ ਤੋਂ ਆਪਣੇ ਆਪ ਨੂੰ ਆਈਸੋਲੇਟ ਕੀਤਾ ਹੋਇਆ ਹੈ।