ਮਾਮੱਲਾਪੁਰਮ: ਭਾਰਤ ਬੀ ਟੀਮ ਨੇ ਮੰਗਲਵਾਰ ਨੂੰ 44ਵੇਂ ਸ਼ਤਰੰਜ ਓਲੰਪੀਆਡ ਦੇ ਓਪਨ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ, ਜਦਕਿ ਭਾਰਤ ਏ ਟੀਮ ਵੀ ਮਹਿਲਾ ਵਰਗ ਵਿੱਚ ਤੀਜੇ ਸਥਾਨ ’ਤੇ ਰਹੀ। ਭਾਰਤ ਬੀ ਨੇ ਆਪਣੇ ਫਾਈਨਲ ਮੈਚ ਵਿੱਚ ਜਰਮਨੀ ਨੂੰ 3-1 ਨਾਲ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ।
ਓਪਨ ਵਰਗ ਵਿੱਚ ਉਜ਼ਬੇਕਿਸਤਾਨ ਨੇ ਨੀਦਰਲੈਂਡ ਨੂੰ ਹਰਾ ਕੇ ਸੋਨ ਤਮਗਾ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ। ਓਪਨ ਵਰਗ ਵਿੱਚ ਅਰਮੇਨੀਆ ਦੀ ਮਜ਼ਬੂਤ ਟੀਮ ਦੂਜੇ ਸਥਾਨ ’ਤੇ ਰਹੀ। ਟੀਮ ਨੇ ਆਪਣੇ ਅੰਤਿਮ ਦੌਰ ਦੇ ਮੈਚ ਵਿੱਚ ਸਪੇਨ ਨੂੰ 2.5-1.5 ਨਾਲ ਹਰਾਇਆ।
-
1️⃣st Indian women's team to finish on podium at the #ChessOlympiad 😎🔥
— All India Chess Federation (@aicfchess) August 9, 2022 " class="align-text-top noRightClick twitterSection" data="
Congratulations to Ukraine and Georgia for winning 🥇 & 🥈 respectively 👏
📸: FIDE/Lennart Ootes@FIDE_chess | @DrSK_AICF | @Bharatchess64 pic.twitter.com/ONBq337MPA
">1️⃣st Indian women's team to finish on podium at the #ChessOlympiad 😎🔥
— All India Chess Federation (@aicfchess) August 9, 2022
Congratulations to Ukraine and Georgia for winning 🥇 & 🥈 respectively 👏
📸: FIDE/Lennart Ootes@FIDE_chess | @DrSK_AICF | @Bharatchess64 pic.twitter.com/ONBq337MPA1️⃣st Indian women's team to finish on podium at the #ChessOlympiad 😎🔥
— All India Chess Federation (@aicfchess) August 9, 2022
Congratulations to Ukraine and Georgia for winning 🥇 & 🥈 respectively 👏
📸: FIDE/Lennart Ootes@FIDE_chess | @DrSK_AICF | @Bharatchess64 pic.twitter.com/ONBq337MPA
ਮਹਿਲਾ ਵਰਗ ਵਿੱਚ ਸਿਖਰਲਾ ਦਰਜਾ ਪ੍ਰਾਪਤ ਭਾਰਤ ਏ ਨੂੰ 11ਵੇਂ ਅਤੇ ਆਖ਼ਰੀ ਦੌਰ ਵਿੱਚ ਅਮਰੀਕਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਉਸ ਦੀਆਂ ਸੋਨ ਤਗ਼ਮੇ ਦੀਆਂ ਉਮੀਦਾਂ ਟੁੱਟ ਗਈਆਂ। ਕੋਨੇਰੂ ਹੰਪੀ ਦੀ ਅਗਵਾਈ ਵਾਲੀ ਟੀਮ ਤੀਜੇ ਸਥਾਨ 'ਤੇ ਰਹੀ।
ਇਹ ਵੀ ਪੜ੍ਹੋ:- CWG 2022: ਭਾਰਤ ਨੇ ਰਚਿਆ ਇਤਿਹਾਸ, 200 ਗੋਲਡ ਮੈਡਲ ਜਿੱਤਣ ਵਾਲਾ ਚੌਥਾ ਦੇਸ਼ ਬਣਿਆ
ਉਜ਼ਬੇਕਿਸਤਾਨ ਨੇ ਓਪਨ ਵਰਗ ਵਿੱਚ ਜਿੱਤਿਆ ਸੋਨ ਤਗ਼ਮਾ:- ਅੰਤਰਰਾਸ਼ਟਰੀ ਸ਼ਤਰੰਜ ਮਹਾਸੰਘ (FIDE) ਨੇ ਦੱਸਿਆ ਕਿ 14ਵਾਂ ਦਰਜਾ ਪ੍ਰਾਪਤ ਉਜ਼ਬੇਕਿਸਤਾਨ ਦੀ ਟੀਮ ਨੇ 44ਵੇਂ ਸ਼ਤਰੰਜ ਓਲੰਪੀਆਡ ਦੇ ਓਪਨ ਵਰਗ 'ਚ ਸੋਨ ਤਮਗਾ ਜਿੱਤਿਆ ਹੈ। ਜਦਕਿ ਅਰਮੇਨੀਆ ਅਤੇ ਭਾਰਤ-2 ਦੀ ਟੀਮ ਨੇ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ। FIDE ਦੇ ਅਨੁਸਾਰ, ਯੂਕਰੇਨ ਮਹਿਲਾ ਵਰਗ ਵਿੱਚ ਸੋਨ ਤਮਗਾ ਜੇਤੂ ਹੈ। ਨੌਜਵਾਨ ਖਿਡਾਰੀਆਂ ਨਾਲ ਬਣੀ ਭਾਰਤ-2 ਟੀਮ ਨੇ 11ਵੇਂ ਅਤੇ ਆਖ਼ਰੀ ਦੌਰ ਵਿੱਚ ਜਰਮਨੀ ਖ਼ਿਲਾਫ਼ 3-1 ਨਾਲ ਜਿੱਤ ਦਰਜ ਕੀਤੀ।