ਲੰਡਨ: ਲਿਓਨੇਲ ਮੇਸੀ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਅਰਜਨਟੀਨਾ ਨੇ ਇਟਲੀ ਨੂੰ 3-0 ਨਾਲ ਹਰਾ ਕੇ ਪਹਿਲੀ ਵਾਰ ਫਾਈਨਲਿਸਮਾ ਫੁੱਟਬਾਲ ਟਰਾਫੀ ਜਿੱਤ ਲਈ ਹੈ। ਸੱਤ ਵਾਰ ਦੇ ਬੈਲਨ ਡੀ'ਓਰ ਜੇਤੂ ਮੇਸੀ ਨੇ ਇਸ ਤੋਂ ਪਹਿਲਾਂ ਪਿਛਲੇ ਸਾਲ ਕੋਪਾ ਅਮਰੀਕਾ ਖਿਤਾਬ ਜਿੱਤਣ ਵਿਚ ਅਹਿਮ ਭੂਮਿਕਾ ਨਿਭਾਈ ਸੀ, ਜੋ ਅਰਜਨਟੀਨਾ ਨਾਲ ਉਸ ਦਾ ਪਹਿਲਾ ਖਿਤਾਬ ਸੀ।
-
🇦🇷 Campeones, campeones 🏆🥳#Finalissima | @CopaAmerica pic.twitter.com/6nGrUwZNXC
— UEFA Nations League (@EURO2024) June 1, 2022 " class="align-text-top noRightClick twitterSection" data="
">🇦🇷 Campeones, campeones 🏆🥳#Finalissima | @CopaAmerica pic.twitter.com/6nGrUwZNXC
— UEFA Nations League (@EURO2024) June 1, 2022🇦🇷 Campeones, campeones 🏆🥳#Finalissima | @CopaAmerica pic.twitter.com/6nGrUwZNXC
— UEFA Nations League (@EURO2024) June 1, 2022
ਫਾਈਨਲਿਸਮਾ ਟਰਾਫੀ ਦੱਖਣੀ ਅਮਰੀਕਾ ਅਤੇ ਯੂਰਪੀਅਨ ਚੈਂਪੀਅਨ ਟੀਮ ਵਿਚਕਾਰ ਖੇਡੀ ਜਾਂਦੀ ਹੈ। ਅਰਜਨਟੀਨਾ ਲਈ ਰਿਕਾਰਡ 161ਵਾਂ ਮੈਚ ਖੇਡ ਰਹੇ 34 ਸਾਲਾ ਮੇਸੀ ਨੇ ਦੋ ਗੋਲ ਕਰਨ ਵਿੱਚ ਸਹਾਇਕ ਦੀ ਭੂਮਿਕਾ ਨਿਭਾਈ।
ਪਹਿਲਾ ਗੋਲ ਮੇਸੀ ਨੇ 28ਵੇਂ ਮਿੰਟ 'ਚ ਸ਼ਾਨਦਾਰ ਪਾਸ 'ਤੇ ਕੀਤਾ ਜਦਕਿ ਦੂਜਾ ਗੋਲ ਏਂਜਲ ਡੀ ਮਾਰੀਆ ਨੇ ਕੀਤਾ। ਸਟਾਪੇਜ ਟਾਈਮ ਦੇ ਚੌਥੇ ਮਿੰਟ ਵਿੱਚ ਮੇਸੀ ਨੇ ਪੌਲੋ ਡਿਬਾਲਾ ਨੂੰ ਗੇਂਦ ਸੌਂਪੀ, ਜਿਸ ਨੇ ਤੀਜਾ ਗੋਲ ਕੀਤਾ।
ਇਹ ਵੀ ਪੜ੍ਹੋ:-French Open: 4 ਘੰਟੇ ਦੀ ਰੋਮਾਂਚਕ ਲੜਾਈ...ਫਿਰ ਐਂਵੇ ਹੀ ਮੈਦਾਨ ਮਾਰ ਲੈ ਗਿਆ, 'ਲਾਲ ਬੱਜਰੀ ਦਾ ਰਾਜਾ'