ਹੈਦਰਾਬਾਦ: ਭਾਰਤ ਦੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਬੁੱਧਵਾਰ ਨੂੰ ਦ ਵਰਲਡ ਗੇਮਜ਼ ਐਥਲੀਟ ਆਫ਼ ਦ ਈਅਰ 2019 ਪੁਰਸਕਾਰ ਜਿੱਤਿਆ ਹੈ। ਇਹ ਪੁਰਸਕਾਰ ਉਨ੍ਹਾਂ ਨੂੰ ਸ਼ਾਨਦਾਰ ਪ੍ਰਦਰਸ਼ਨ, ਸਮਾਜਿਕ ਪ੍ਰਾਪਤੀਆ ਤੇ ਚੰਗੇ ਵਿਵਹਾਰ ਲਈ ਮਿਲਿਆ ਹੈ। ਇਸ ਪੁਰਸਕਾਰ ਦੇ ਲਈ ਲੋਕਾਂ ਨੇ ਮਤਦਾਨ ਵੀ ਦਿੱਤਾ।
ਹੋਰ ਪੜ੍ਹੋ: ਆਖ਼ਰ ਨਿਊਜ਼ੀਲੈਂਡ ਟੀਮ ਨੇ ਅਜਿਹਾ ਕੀ ਕਰ ਦਿੱਤਾ ਜੋ ਪੂਰੀ ਦੂਨੀਆਂ ਵਿੱਚ ਚਰਚਾ ਹੈ ?
ਸਾਰੇ 25 ਐਥਲੀਟਾਂ ਨੂੰ ਉਨ੍ਹਾਂ ਦੇ ਅੰਤਰਰਾਸ਼ਟਰੀ ਐਸੋਸੀਏਸ਼ਨਾਂ ਵੱਲੋਂ ਇਸ ਪੁਰਸਕਾਰ ਦੇ ਲਈ ਨਾਮਜ਼ਦ ਕੀਤਾ ਗਿਆ ਸੀ। ਰਾਣੀ ਨੂੰ ਉਨ੍ਹਾਂ ਦੇ ਵਧੀਆਂ ਪ੍ਰਦਰਸ਼ਨ ਦੇ ਲਈ ਐਫਆਈਐਚ ਵੱਲੋਂ ਸਿਫ਼ਾਰਸ਼ ਕੀਤੀ ਗਈ ਸੀ। ਇਸ ਪੁਰਸਕਾਰ ਲਈ 25 ਮਰਦ ਅਤੇ ਔਰਤ ਨਾਮਜ਼ਦ ਹੋਏ ਸਨ।
ਇਸ ਤੋਂ ਬਾਅਦ ਇਸ ਨੂੰ 10 ਕਰ ਦਿੱਤਾ ਗਿਆ ਤੇ ਫਿਰ ਇਸ ਦੇ ਲਈ ਲੋਕਾਂ ਦੀ ਰਾਇ ਲਈ ਗਈ। 15 ਸਾਲ ਦੀ ਉਮਰ ਤੋਂ ਭਾਰਤ ਦੇ ਲਈ ਖੇਡ ਰਹੀ ਰਾਣੀ ਨੇ ਹੁਣ ਤੱਕ ਕੁਲ 240 ਮੈਚ ਖੇਡ ਲਏ ਹਨ। ਰਾਣੀ ਦੀ ਕਪਤਾਨੀ ਵਿੱਚ ਭਾਰਤੀ ਟੀਮ ਟੋਕਿਓ ਉਲੰਪਿਕ ਦੇ ਲਈ ਕੁਆਲੀਫਾਈ ਕਰ ਚੁੱਕੀ ਹੈ।