ਜਲੰਧਰ : ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਵੱਲੋਂ 'ਪਲੇਅਰ ਆਫ ਦਾ ਈਅਰ' ਐਲਾਨਿਆ ਗਿਆ ਹੈ। ਮਨਪ੍ਰੀਤ ਲਈ ਹੋਏ ਇਸ ਐਲਾਨ ਤੋਂ ਬਾਅਦ ਪਿੰਡ ਮਿੱਠਾਪੁਰ ਸਥਿਤ ਮਨਪ੍ਰੀਤ ਦੇ ਘਰ ਖੁਸ਼ੀ ਦਾ ਮਾਹੌਲ ਹੈ।
ਭਾਰਤੀ ਹਾਕੀ ਟੀਮ ਦੇ ਕਿਸੇ ਖਿਡਾਰੀ ਨੂੰ ਪਹਿਲੀ ਵਾਰ 'ਪਲੇਅਰ ਆਫ਼ ਦਾ ਈਅਰ' ਦੇ ਅਵਾਰਡ ਨਾਲ ਨਵਾਜਿਆ ਜਾ ਰਿਹਾ ਹੈ। ਮਨਪ੍ਰੀਤ ਇਸ ਅਵਾਰਡ ਨੂੰ ਹਾਲਸ ਕਰਨ ਵਾਲੇ ਪਹਿਲੇ ਭਾਰਤੀ ਹਾਕੀ ਖਿਡਾਰੀ ਬਣ ਚੁੱਕੇ ਹਨ।
ਮਨਪ੍ਰੀਤ ਲਈ ਇਸ ਅਵਾਰਡ ਦੇ ਐਲਾਨ ਹੋਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ।ਉਨ੍ਹਾਂ ਦੇ ਘਰ ਵਿੱਚ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦੀ ਲੰਬੀ ਕਤਾਰ ਲੱਗੀ ਹੋਈ ਹੈ।
ਇਸ ਮੌਕੇ ਆਪਣੀ ਖੁਸ਼ੀ ਦਾ ਜਾਹਿਰ ਕਰਦੇ ਹੋਏ ਮਨਪ੍ਰੀਤ ਦੇ ਵੱਡੇ ਭਰਾ ਸੁਖਰਾਜ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਨੂੰ ਪਲੇਅਰ ਆਫ਼ ਦਾ ਈਅਰ ਮਿਲਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਇਹ ਵੀ ਆਖਿਆ ਕਿ ਇਸ ਮਨਪ੍ਰੀਤ ਨੂੰ ਇਹ ਅਵਾਰਡ ਮਿਲਣ ਦਾ ਦਾ ਕਾਰਨ ਪੂਰੀ ਭਾਰਤੀ ਟੀਮ ਦੀ ਮਹਿਨਤ ਦਾ ਨਤੀਜਾ ਹੈ।
ਇਹ ਵੀ ਪੜ੍ਹੋ : ਮਹਿਲਾ ਹਾਕੀ: ਭਾਰਤ ਨੇ ਨਿਊਜ਼ੀਲੈਂਡ ਨੂੰ 3-0 ਨਾਲ ਹਰਾਇਆ
ਜ਼ਿਕਰਯੋਗ ਹੈ ਕਿ ਮਨਪ੍ਰੀਤ ਸਿੰਘ 2011 ਤੋਂ ਭਾਰਤੀ ਟੀਮ ਲਈ ਖੇਡ ਰਹੇ ਹਨ।ਉਹ ਹੁਣ ਤੱਕ 260 ਮੈਚ ਖੇਡ ਚੁੱਕੇ ਹਨ।ਫਿਲਹਾਲ ਮਨਪ੍ਰੀਤ ਆਪਣੇ ਅੱਗੇ ਦੇ ਟੂਰਨਾਮੈਂਟ ਦੀਆਂ ਤਿਆਰੀਆਂ ਲਈ ਓਡੀਸ਼ਾ ਵਿਖੇ ਅਭਿਆਸ ਕਰ ਰਹੇ ਹਨ।