ਬਰਲਿਨ : ਲਿਓਨ ਗੋਰੇਟਜਕਾ ਦੇ ਇਕਲੌਤੇ ਗੋਲ ਦੀ ਬਦੌਲਤ ਜਰਮਨੀ ਨੇ ਇੱਕ ਦੋਸਤਾਨਾ ਮੁਕਾਬਲੇ ਵਿੱਚ ਸਰਬਿਆ ਵਿਰੁੱਧ 1-1 ਨਾਲ ਡਰਾਅ ਖੇਡਿਆ। ਜਾਣਕਾਰੀ ਮੁਤਾਬਕ ਇਸ ਮੈਚ ਤੋਂ ਬਾਅਦ ਹੁਣ ਜਰਮਨੀ ਦੀ ਟੀਮ ਯੂਈਐਫ਼ਏ ਯੂਰੋ 2020 ਕੁਆਲੀਫ਼ਾਇਰਜ਼ ਨਾਲ ਖੇਡੇਗੀ। ਜਰਮਨੀ ਦੀ ਟੀਮ ਨੇ ਪੂਰੇ ਮੈਚ ਵਿੱਚ ਜ਼ਿਆਦਾ ਬਾਲ ਪੋਜੇਸ਼ਨ ਰੱਖਿਆ ਅਤੇ ਸਰਬੀਆ ਦੇ ਗੋਲ 'ਤੇ ਜ਼ਿਆਦਾ ਕੋਸ਼ਿਸ਼ਾਂ ਵੀ ਕੀਤੀਆਂ, ਪਰ ਪਹਿਲਾ ਗੋਲ ਮਹਿਮਾਨ ਟੀਮ ਨੇ ਕੀਤਾ।
ਮੈਚ ਦੇ 12ਵੇਂ ਮਿੰਟ ਵਿੱਚ ਲੂਕਾ ਯੋਵਿਕ ਨੇ 18 ਗਜ਼ ਦੇ ਘੇਰੇ ਅੰਦਰੋਂ ਗੋਲ ਕਰਦੇ ਹੋਏ ਮਹਿਮਾਨ ਟੀਮ ਨੂੰ ਅੱਗੇ ਲਿਆਂਦਾ। ਇੱਕ ਗੋਲ ਤੋਂ ਪਿਛੜਣ ਤੋਂ ਬਾਅਦ ਜਰਮਨੀ ਨੇ ਹਮਲਾਵਰ ਰੁਖ ਅਪਣਾਇਆ। ਹਾਲਾਂਕਿ, ਉਹ ਪਹਿਲੇ ਅੱਧ ਵਿੱਚ ਬਰਾਬਰੀ ਦਾ ਗੋਲ ਨਹੀਂ ਕਰ ਸਕੀ। ਜਰਮਨੀ ਲਈ ਦੂਸਰਾ ਅੱਧ ਵਧੀਆ ਰਿਹਾ।ਗੋਰੇਟਜਕਾ ਨੇ 69ਵੇਂ ਮਿੰਟ ਵਿੱਚ ਸ਼ਾਨਦਾਰ ਖੇਡਿਆ ਅਤੇ ਆਪਣੀ ਟੀਮ ਲਈ ਬਰਾਬਰੀ ਦਾ ਗੋਲ ਕੀਤਾ।
ਸਰਬੀਆ ਦੀ ਟੀਮ ਨੇ ਆਖ਼ਰੀ ਪਲਾਂ ਵਿੱਚ ਗੋਲ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ। ਇੰਜੁਰੀ ਟਾਇਮ ਵਿੱਚ ਮਿਲਾਨ ਪਾਵਕੋਵ ਨੇ ਜਰਮਨੀ ਦੇ ਵਿੰਗਰ ਲੇਰਾਏ ਨੂੰ ਗਿਰਾ ਦਿੱਤਾ ਜਿਸ ਕਾਰਨ ਉਸ ਨੂੰ ਰੈੱਡ ਕਾਰਡ ਵੀ ਮਿਲਿਆ।