ਵਾਸ਼ਿੰਗਟਨ: ਵਿਸ਼ਵ ਵੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਉਲਟਫ਼ੇਰ ਤੋਂ ਇੱਕ ਵਿੱਚ ਗੋਲ ਕਰਨ ਵਾਲੇ ਸੇਨੇਗਲ ਦੇ ਲੰਬੇ ਕੱਦ ਦੇ ਮਿਡਫੀਲਡਰ ਪਾਪਾ ਬਾਉਬਾ ਡਾਇਓਪ ਦਾ ਦਿਹਾਂਤ ਹੋ ਗਿਆ। ਉਹ 42 ਸਾਲਾਂ ਦਾ ਸੀ।
ਫੁੱਟਬਾਲ ਦੀ ਪ੍ਰਬੰਧਕ ਸੰਸਥਾ ਫੀਫਾ ਨੇ ਐਤਵਾਰ ਨੂੰ ਕਿਹਾ, "ਫੀਫਾ ਸੇਨੇਗਲ ਦੇ ਮਹਾਨ ਪਾਪਾ ਬਾਉਬਾ ਡਾਇਓਪ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਬਹੁਤ ਦੁਖੀ ਹੈ।"
ਜਾਪਾਨ ਤੇ ਦੱਖਣੀ ਕੋਰੀਆ ਵਿੱਚ ਹੋਏ 2002 ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚ ਵਿੱਚ ਡਾਇਓਪ ਦੇ ਗੋਲ ਦੀ ਮਦਦ ਨਾਲ ਸੇਨੇਗਲ ਨੇ ਆਖ਼ਰੀ ਚੈਂਪੀਅਨ ਫ਼ਰਾਂਸ ਨੂੰ 1-0 ਨਾਲ ਮਾਤ ਦੇ ਕੇ ਉਲਟਫ਼ੇਰ ਕੀਤਾ ਸੀ।
ਇਸ ਵਿਸ਼ਵ ਕੱਪ ਵਿੱਚ ਸੈਨੇਗਲ ਨੇ ਆਪਣੀ ਸ਼ੁਰੂਆਤ ਕੀਤੀ ਅਤੇ ਇਸ ਜਿੱਤ ਨੇ ਟੀਮ ਨੂੰ ਕੁਆਰਟਰ ਫਾਈਨਲ ਵਿੱਚ ਪਹੁੰਚਣ 'ਚ ਸਹਾਇਤਾ ਕੀਤੀ, ਜੋ ਟੂਰਨਾਮੈਂਟ ਵਿੱਚ ਕਿਸੇ ਵੀ ਅਫ਼ਰੀਕੀ ਟੀਮ ਦੇ ਸਰਵਸ੍ਰੇਸ਼ਠ ਪ੍ਰਦਰਸ਼ਨ ਦੇ ਬਰਾਬਰ ਸੀ।
ਟਵਿੱਟਰ 'ਤੇ ਸ਼ਰਧਾਂਜਲੀ ਭੇਟ ਕਰਦਿਆਂ ਫੀਫਾ ਨੇ ਕਿਹਾ, "ਇਕ ਵਾਰ ਵਰਲਡ ਕੱਪ ਦਾ ਹੀਰੋ ਹਮੇਸ਼ਾ ਵਰਲਡ ਕੱਪ ਦਾ ਹੀਰੋ ਹੁੰਦਾ ਹੈ।"