ਮੁੰਬਈ: ਮਹਿਲਾ ਪ੍ਰੀਮੀਅਰ ਲੀਗ 2024 ਦੀ ਨਿਲਾਮੀ ਅੱਜ 9 ਦਸੰਬਰ ਨੂੰ ਹੋਈ। ਇਸ ਨਿਲਾਮੀ 'ਚ ਗੁਜਰਾਤ ਜਾਇੰਟਸ ਨੇ ਭਾਰਤ ਦੀ ਅਨਕੈਪਡ ਖਿਡਾਰਨ ਕਾਸ਼ਵੀ ਗੌਤਮ 'ਤੇ 2 ਕਰੋੜ ਰੁਪਏ ਦੀ ਬੋਲੀ ਲਗਾ ਕੇ ਉਸ ਨੂੰ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ। ਉਹ ਇਸ ਨਿਲਾਮੀ ਵਿੱਚ ਸਭ ਤੋਂ ਵੱਧ ਰਕਮ ਵਿੱਚ ਵਿਕਣ ਵਾਲੀ ਪਹਿਲੀ ਭਾਰਤੀ ਖਿਡਾਰਨ ਹੈ। ਕਾਸ਼ੀ ਸੱਜੇ ਹੱਥ ਦੀ ਤੇਜ਼ ਗੇਂਦਬਾਜ਼ ਹੈ। ਇਸ ਦੇ ਹੀ ਉਹ ਬੱਲੇ ਨਾਲ ਚੰਗੀ ਪਾਰੀ ਵੀ ਖੇਡ ਸਕਦੀ ਹੈ। ਉਸ ਨੇ ਕਈ ਅਹਿਮ ਮੌਕਿਆਂ 'ਤੇ ਵੱਡੇ ਸ਼ਾਟ ਲਗਾਏ ਹਨ।
-
A bid to remember!
— Women's Premier League (WPL) (@wplt20) December 9, 2023 " class="align-text-top noRightClick twitterSection" data="
Gujarat Giants win the bidding war to get Kashvee Gautam for INR 2 Cr 🔥🔥#TATAWPLAuction | @TataCompanies pic.twitter.com/JUlusSI9M8
">A bid to remember!
— Women's Premier League (WPL) (@wplt20) December 9, 2023
Gujarat Giants win the bidding war to get Kashvee Gautam for INR 2 Cr 🔥🔥#TATAWPLAuction | @TataCompanies pic.twitter.com/JUlusSI9M8A bid to remember!
— Women's Premier League (WPL) (@wplt20) December 9, 2023
Gujarat Giants win the bidding war to get Kashvee Gautam for INR 2 Cr 🔥🔥#TATAWPLAuction | @TataCompanies pic.twitter.com/JUlusSI9M8
ਕੌਣ ਹੈ ਕਾਸ਼ਵੀ ਗੌਤਮ?: ਕਾਸ਼ਵੀ ਨੇ ਸਾਲ 2020 ਵਿੱਚ ਪਹਿਲੀ ਵਾਰ ਆਪਣੀ ਵਿਸਫੋਟਕ ਖੇਡ ਸ਼ਕਤੀ ਦਿਖਾਈ। ਉਸ ਨੇ ਘਰੇਲੂ ਅੰਡਰ-19 ਟੂਰਨਾਮੈਂਟ ਵਿੱਚ ਚੰਡੀਗੜ੍ਹ ਲਈ ਅਰੁਣਾਚਲ ਪ੍ਰਦੇਸ਼ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਇਸ ਮੈਚ ਵਿੱਚ ਹੈਟ੍ਰਿਕ ਲਈ। ਇੰਨਾ ਹੀ ਨਹੀਂ ਕਾਸ਼ਵੀ ਨੇ ਇਸ ਮੈਚ 'ਚ 10 ਵਿਕਟਾਂ ਲਈਆਂ ਸਨ। ਇਸ ਕਰ ਕੇ ਉਹ ਰਾਤੋ-ਰਾਤ ਚਰਚਾ 'ਚ ਆ ਗਈ। ਇਸ ਤੋਂ ਇਲਾਵਾ ਕਾਸ਼ਵੀ ਨੇ ਸੀਨੀਅਰ ਮਹਿਲਾ ਟੀ-20 ਟਰਾਫੀ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਸ ਨੇ 7 ਮੈਚਾਂ 'ਚ 12 ਵਿਕਟਾਂ ਲਈਆਂ ਸਨ। ਇਸ ਨਿਲਾਮੀ ਵਿੱਚ ਕਈ ਫਰੈਂਚਾਇਜ਼ੀਜ਼ ਨੇ ਉਸ ਉੱਤੇ ਸੱਟਾ ਲਗਾਇਆ ਪਰ ਅੰਤ ਵਿੱਚ ਗੁਜਰਾਤ ਜਿੱਤ ਗਿਆ ਅਤੇ ਉਸਨੂੰ ਆਪਣੀ ਟੀਮ ਵਿੱਚ ਸ਼ਾਮਲ ਕੀਤਾ।
-
From 10 Lakh to 2 CR! 🤯
— CricTracker (@Cricketracker) December 9, 2023 " class="align-text-top noRightClick twitterSection" data="
Indian uncapped bowler Kashvee Gautam secures a massive bid of 2 CR, soaring from her base price of 10 Lakh, courtesy of Gujarat Giants. pic.twitter.com/RjPxLx2iQf
">From 10 Lakh to 2 CR! 🤯
— CricTracker (@Cricketracker) December 9, 2023
Indian uncapped bowler Kashvee Gautam secures a massive bid of 2 CR, soaring from her base price of 10 Lakh, courtesy of Gujarat Giants. pic.twitter.com/RjPxLx2iQfFrom 10 Lakh to 2 CR! 🤯
— CricTracker (@Cricketracker) December 9, 2023
Indian uncapped bowler Kashvee Gautam secures a massive bid of 2 CR, soaring from her base price of 10 Lakh, courtesy of Gujarat Giants. pic.twitter.com/RjPxLx2iQf
ਗੁਜਰਾਤ ਜਾਇੰਟਸ: ਕਾਸ਼ਵੀ ਦਾ ਕੱਦ ਚੰਗਾ ਹੈ, ਜਿਸ ਕਾਰਨ ਉਸ ਨੂੰ ਗੇਂਦਬਾਜ਼ੀ ਕਰਦੇ ਸਮੇਂ ਪਿੱਚ ਤੋਂ ਜ਼ਬਰਦਸਤ ਉਛਾਲ ਮਿਲਦਾ ਹੈ, ਜੋ ਬਹੁਤ ਫਾਇਦੇਮੰਦ ਹੁੰਦਾ ਹੈ। ਕਾਸ਼ਵੀ ਨੇ ਪਿਛਲੇ ਸਾਲ ਹੋਈ ਮਹਿਲਾ ਪ੍ਰੀਮੀਅਰ ਲੀਗ 2023 ਦੀ ਨਿਲਾਮੀ ਵਿੱਚ ਵੀ ਆਪਣਾ ਨਾਂ ਦਿੱਤਾ ਸੀ ਪਰ ਕਿਸੇ ਨੇ ਉਸ ਨੂੰ ਨਹੀਂ ਖਰੀਦਿਆ। ਇਸ ਵਾਰ ਉਹ ਭਾਰਤ ਦੀ ਸਭ ਤੋਂ ਮਹਿੰਗੀ ਵਿਕਣ ਵਾਲੀ ਖਿਡਾਰਨ ਬਣ ਗਈ ਹੈ। ਹੁਣ ਗੁਜਰਾਤ ਉਸ ਤੋਂ ਵਧੀਆ ਪ੍ਰਦਰਸ਼ਨ ਦੀ ਉਮੀਦ ਕਰੇਗਾ ਅਤੇ WPL 2024 ਵਿੱਚ ਗੁਜਰਾਤ ਜਾਇੰਟਸ ਨੂੰ ਖਿਤਾਬ ਦਿਵਾਏਗਾ।