ਨਵੀਂ ਦਿੱਲੀ: ਟੀਮ ਇੰਡੀਆ ਦੇ ਓਪਨਿੰਗ ਬੱਲੇਬਾਜ਼ ਸ਼ੁਭਮਨ ਗਿੱਲ (Opening batsman Shubman Gill) ਏਸ਼ੀਆ ਕੱਪ 2023 'ਚ ਆਪਣੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਉਸ ਨੇ ਸ਼ੁੱਕਰਵਾਰ ਨੂੰ ਬੰਗਲਾਦੇਸ਼ ਖਿਲਾਫ ਸੁਪਰ 4 ਦੇ ਫਾਈਨਲ ਮੈਚ 'ਚ ਟੀਚੇ ਦਾ ਪਿੱਛਾ ਕਰਦੇ ਹੋਏ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਆਪਣੇ ਵਨਡੇ ਕਰੀਅਰ ਦਾ ਪੰਜਵਾਂ ਸੈਂਕੜਾ ਵੀ ਪੂਰਾ ਕੀਤਾ। ਗਿੱਲ ਦੇ ਸੈਂਕੜੇ ਦੇ ਬਾਵਜੂਦ ਭਾਰਤ ਇਹ ਮੈਚ 6 ਦੌੜਾਂ ਨਾਲ ਹਾਰ ਗਿਆ ਪਰ ਗਿੱਲ ਨੇ ਬੰਗਲਾਦੇਸ਼ ਦੇ ਗੇਂਦਬਾਜ਼ਾਂ ਨੂੰ ਉਧੇੜਦੇ ਹੋਏ ਕਾਫੀ ਛੱਕੇ ਅਤੇ ਚੌਕੇ ਲਗਾਏ।
-
FIFTY for Shubman! 👏🏻
— Star Sports (@StarSportsIndia) September 15, 2023 " class="align-text-top noRightClick twitterSection" data="
A towering six brings up back to back fifties for @ShubmanGill as he continues to lead #TeamIndia's charge in a critical run-chase! 💪🏻
Tune-in to #AsiaCupOnStar, LIVE NOW on Star Sports Network#INDvBAN #Cricket pic.twitter.com/kjqDqCgrpL
">FIFTY for Shubman! 👏🏻
— Star Sports (@StarSportsIndia) September 15, 2023
A towering six brings up back to back fifties for @ShubmanGill as he continues to lead #TeamIndia's charge in a critical run-chase! 💪🏻
Tune-in to #AsiaCupOnStar, LIVE NOW on Star Sports Network#INDvBAN #Cricket pic.twitter.com/kjqDqCgrpLFIFTY for Shubman! 👏🏻
— Star Sports (@StarSportsIndia) September 15, 2023
A towering six brings up back to back fifties for @ShubmanGill as he continues to lead #TeamIndia's charge in a critical run-chase! 💪🏻
Tune-in to #AsiaCupOnStar, LIVE NOW on Star Sports Network#INDvBAN #Cricket pic.twitter.com/kjqDqCgrpL
ਏਸ਼ੀਆ ਕੱਪ ਦਾ ਪਹਿਲਾ ਸੈਂਕੜਾ: ਸ਼ੁਭਮਨ ਗਿੱਲ ਪਹਿਲੀ ਵਾਰ ਏਸ਼ੀਆ ਕੱਪ ਵਿੱਚ ਭਾਰਤ ਲਈ ਖੇਡ ਰਿਹਾ ਹੈ। ਅਜਿਹੇ 'ਚ ਉਸ ਨੇ ਪਿਛਲੇ ਸ਼ੁੱਕਰਵਾਰ ਨੂੰ ਬੰਗਲਾਦੇਸ਼ ਖਿਲਾਫ ਏਸ਼ੀਆ ਕੱਪ ਦਾ ਪਹਿਲਾ ਸੈਂਕੜਾ ਲਗਾਇਆ ਹੈ। ਗਿੱਲ ਦੇ ਕਰੀਅਰ ਦਾ ਇਹ ਪੰਜਵਾਂ ਵਨਡੇ ਸੈਂਕੜਾ ਹੈ। ਦੌੜਾਂ ਦਾ ਪਿੱਛਾ ਕਰਦੇ ਹੋਏ ਉਸ ਨੇ ਸਫੇਦ ਗੇਂਦ ਦੀ ਕ੍ਰਿਕਟ 'ਚ ਭਾਰਤ ਲਈ ਪਹਿਲੀ ਵਾਰ ਸੈਂਕੜਾ ਲਗਾਇਆ ਹੈ। ਇਸ ਮੈਚ 'ਚ ਸ਼ੁਭਮਨ ਗਿੱਲ ਨੇ ਹਮਲਾਵਰ ਬੱਲੇਬਾਜ਼ੀ ਕਰਦੇ ਹੋਏ 121 ਦੌੜਾਂ ਦਾ ਸੈਂਕੜਾ ਲਗਾਇਆ। ਇਸ ਪਾਰੀ 'ਚ ਗਿੱਲ ਨੇ 133 ਗੇਂਦਾਂ ਦਾ ਸਾਹਮਣਾ ਕੀਤਾ ਅਤੇ 8 ਚੌਕਿਆਂ ਦੇ ਨਾਲ-ਨਾਲ 5 ਧਮਾਕੇਦਾਰ ਛੱਕੇ ਵੀ ਲਗਾਏ। ਇਸ ਪਾਰੀ ਦੌਰਾਨ ਗਿੱਲ ਦਾ ਸਟ੍ਰਾਈਕ ਰੇਟ 90.98 ਰਿਹਾ।
6 ਦੌੜਾਂ ਨਾਲ ਮਿਲੀ ਹਾਰ: ਇਸ ਪਾਰੀ 'ਚ ਸ਼ੁਭਮਨ ਗਿੱਲ ਨੇ ਇੱਕ ਤੋਂ ਬਾਅਦ ਇੱਕ ਸ਼ਾਨਦਾਰ ਛੱਕੇ ਲਗਾਏ। ਉਸ ਦੇ ਅਸਮਾਨੀ ਛੱਕੇ ਨੂੰ ਦੇਖ ਕੇ ਮੈਦਾਨ 'ਚ ਮੌਜੂਦ ਪ੍ਰਸ਼ੰਸਕ ਵੀ ਨੱਚਦੇ ਨਜ਼ਰ ਆਏ। ਗਿੱਲ ਨੇ ਪਾਰੀ ਦੇ 20ਵੇਂ ਓਵਰ ਦੀ ਚੌਥੀ ਗੇਂਦ 'ਤੇ ਮਹਿੰਦੀ ਹਸਨ ਦੀ ਗੇਂਦ 'ਤੇ ਛੱਕਾ ਲਗਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਮੈਚ 'ਚ ਬੰਗਲਾਦੇਸ਼ ਨੇ ਪਹਿਲਾਂ ਖੇਡਦੇ ਹੋਏ 265 ਦੌੜਾਂ ਬਣਾਈਆਂ ਸਨ। ਇਸ ਟੀਚੇ ਦਾ ਪਿੱਛਾ ਕਰਦਿਆਂ ਟੀਮ ਇੰਡੀਆ 1 ਗੇਂਦ ਬਾਕੀ ਰਹਿੰਦਿਆਂ 259 ਦੌੜਾਂ 'ਤੇ ਆਊਟ ਹੋ ਗਈ ਅਤੇ 6 ਦੌੜਾਂ ਨਾਲ ਮੈਚ ਹਾਰ ਗਈ।
- IND vs BAN Asia Cup Super 4 : ਬੰਗਲਾਦੇਸ਼ ਨੇ ਭਾਰਤ ਨੂੰ 6 ਦੌੜਾਂ ਨਾਲ ਹਰਾਇਆ, ਮੁਸਤਫਿਜ਼ੁਰ ਰਹਿਮਾਨ ਨੇ ਲਈਆਂ 3 ਵਿਕਟਾਂ, ਸ਼ੁਭਮਨ ਗਿੱਲ ਦਾ ਸੈਂਕੜਾ ਵਿਅਰਥ
- Asia Cup 2023: ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਹੋਣ ਵਾਲੇ ਮੈਚ 'ਚ ਮੀਂਹ ਪਾ ਸਕਦੈ ਵਿਘਨ, ਜਾਣੋ ਪਿੱਚ ਦਾ ਮਿਜਾਜ਼
- Watch Highlights : ਪਾਕਿਸਤਾਨ ਨੂੰ ਦੋ ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚ ਗਿਆ ਸ੍ਰੀਲੰਕਾ, ਇਨ੍ਹਾਂ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਗਿੱਲ ਨੇ ਪਾਕਿਸਤਾਨ ਖਿਲਾਫ ਪਹਿਲੇ ਲੀਗ ਮੈਚ 'ਚ 10 ਦੌੜਾਂ ਬਣਾਈਆਂ ਸਨ। ਉੱਥੇ ਹੀ ਨੇਪਾਲ ਖਿਲਾਫ ਅਜੇਤੂ 67 ਦੌੜਾਂ ਬਣਾਈਆਂ। ਇਸ ਤੋਂ ਬਾਅਦ ਸੁਪਰ 4 ਦੇ ਤਿੰਨ ਮੈਚਾਂ 'ਚ ਗਿੱਲ ਦੇ ਬੱਲੇ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਅਤੇ ਉਸ ਨੇ ਪਹਿਲਾਂ ਪਾਕਿਸਤਾਨ ਖਿਲਾਫ 58 ਦੌੜਾਂ ਜੜ ਅਰਧ ਸੈਂਕੜਾ ਲਗਾਇਆ। ਇਸ ਤੋਂ ਬਾਅਦ ਉਨ੍ਹਾਂ ਨੇ ਸ਼੍ਰੀਲੰਕਾ ਖਿਲਾਫ 19 ਦੌੜਾਂ ਬਣਾਈਆਂ ਅਤੇ ਬੰਗਲਾਦੇਸ਼ ਖਿਲਾਫ 121 ਦੌੜਾਂ ਦੀ ਧਮਾਕੇਦਾਰ ਸੈਂਕੜੇ ਵਾਲੀ ਪਾਰੀ ਖੇਡੀ। ਹੁਣ ਇੱਕ ਵਾਰ ਫਿਰ ਪ੍ਰਸ਼ੰਸਕ ਗਿੱਲ ਤੋਂ ਏਸ਼ੀਆ ਕੱਪ 2023 ਦੇ ਫਾਈਨਲ ਮੈਚ ਵਿੱਚ ਸ਼੍ਰੀਲੰਕਾ ਖਿਲਾਫ ਦੌੜਾਂ ਬਣਾਉਣ ਦੀ ਉਮੀਦ ਕਰ ਰਹੇ ਹਨ।