ਹੈਦਰਾਬਾਦ: ਇੰਡੀਯਨ ਪ੍ਰੀਮੀਅਰ ਲੀਗ ਦੇ 15ਵੇਂ ਸੀਜਨ ਤੋਂ ਪਹਿਲਾਂ ਮੈਗਾ ਆਕਸ਼ਨ ਅੱਜ ਸ਼ਨੀਵਾਰ ਤੋਂ ਸ਼ਰੂ ਹੋ ਚੁੱਕੀ ਹੈ। 4 ਸਾਲ ਬਾਅਦ ਦੁਨੀਆਂ ਦੀ ਇਸ ਸਭ ਤੋਂ ਅਮੀਰ ਕ੍ਰਿਕਟ ਲੀਗ ਵਿੱਚ ਮੈਗਾ ਆਕਸ਼ਨ ਕੀਤਾ ਜਾ ਰਿਹਾ ਹੈ। ਇਸ ਵਾਰ ਲੀਗ ਵਿੱਚ 8 ਦੇ ਬਦਲੇ 10 ਟੀਮ ਹਿੱਸਾ ਲੈਂਣਗੀਆਂ। ਮੇਗਾ ਆਕਸ਼ਨ 12 ਅਤੇ 13 ਫਰਵਰੀ 2 ਦਿਨ ਚੱਲੇਗੀ।
ਜਿਸ ਦੀ ਸੁਰੂਆਤ ਹੋ ਚੁੱਕੀ ਹੈ, ਇਸੇ ਤਹਿਤ ਹੀ ਪੰਜਾਬ ਕਿੰਗਜ਼ ਨੇ ਆਈ.ਪੀ.ਐੱਲ 2022 ਦੀ ਨਿਲਾਮੀ ਲਈ ਪਹਿਲਾ ਖਿਡਾਰੀ ਵਿੱਚ ਸ਼ਿਖਰ ਧਵਨ ਦੇ ਨਾਂ ਦੀ ਬੋਲੀ ਲੱਗੀ, ਜਿਸ ਨੂੰ ਪੰਜਾਬ ਫਰੈਂਚਾਇਜ਼ੀ ਨੇ 8.25 ਕਰੋੜ ਰੁਪਏ ਦੀ ਬੋਲੀ ਲਗਾ ਕੇ ਆਪਣੇ ਨਾਲ ਜੋੜਿਆ।
ਇਸ ਤੋਂ ਇਲਾਵਾਂ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਸ ਫ੍ਰੈਂਚਾਇਜ਼ੀ 'ਚ ਸ਼ਿਖਰ ਧਵਨ ਨੂੰ ਖਰੀਦਣ ਦਾ ਮੁਕਾਬਲਾ ਸੀ, ਜਿਸ ਵਿੱਚ ਪੰਜਾਬ ਕਿੰਗਜ਼ ਨੇ ਬਾਜ਼ੀ ਮਾਰੀ। ਇਸ ਤੋਂ ਬਾਅਦ ਕਾਗਿਸੋ ਰਬਾਡਾ ਨੂੰ ਪੰਜਾਬ ਕਿੰਗਜ਼ ਵੱਲੋਂ ਵੀ 9.25 ਕਰੋੜ ਦੀ ਮਹਿੰਗੀ ਬੋਲੀ ਲਗਾ ਕੇ ਖਰੀਦਿਆ ਗਿਆ।
ਇਹ ਵੀ ਪੜੋ:- IND vs NZ 1st ODI: ਮਿਤਾਲੀ ਦੇ ਅਰਧ ਸੈਂਕੜੇ ਦੇ ਬਾਵਜੂਦ ਭਾਰਤ ਦੀ ਪਹਿਲੇ ਵਨਡੇ ’ਚ ਹਾਰ