ਨਵੀਂ ਦਿੱਲੀ: ਏਸ਼ੀਆ ਕੱਪ 2023 ਦਾ ਫਾਈਨਲ ਮੈਚ 17 ਸਤੰਬਰ (ਐਤਵਾਰ) ਨੂੰ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ (R Premadasa Stadium) ਵਿੱਚ ਭਾਰਤ ਅਤੇ ਸ੍ਰੀਲੰਕਾ ਵਿਚਾਲੇ ਖੇਡਿਆ ਜਾਵੇਗਾ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਭਾਰਤ ਅਤੇ ਸ਼੍ਰੀਲੰਕਾ ਏਸ਼ੀਆ ਕੱਪ ਦੇ ਫਾਈਨਲ 'ਚ ਆਹਮੋ-ਸਾਹਮਣੇ ਹੋਣਗੇ। ਏਸ਼ੀਆ ਕੱਪ ਦੇ ਫਾਈਨਲ 'ਚ ਇਹ ਦੋਵੇਂ ਟੀਮਾਂ ਹੁਣ ਤੱਕ 8 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਇਸ ਦੌਰਾਨ ਭਾਰਤ ਨੇ ਸ਼੍ਰੀਲੰਕਾ ਨੂੰ 5 ਵਾਰ ਹਰਾਇਆ ਹੈ ਜਦੋਂ ਕਿ ਸ਼੍ਰੀਲੰਕਾ ਸਿਰਫ 3 ਵਾਰ ਹੀ ਭਾਰਤ ਤੋਂ ਏਸ਼ੀਆ ਕੱਪ ਦਾ ਫਾਈਨਲ (Asia Cup Final) ਜਿੱਤ ਸਕੀ ਹੈ। ਇਸ ਲਈ, ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਹੋਣ ਵਾਲੇ ਇਸ ਫਾਈਨਲ ਮੈਚ ਤੋਂ ਪਹਿਲਾਂ, ਆਓ ਜਾਣਦੇ ਹਾਂ ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਏਸ਼ੀਆ ਕੱਪ ਦੇ ਹੁਣ ਤੱਕ ਦੇ ਫਾਈਨਲ ਮੈਚਾਂ ਦੇ ਇਤਿਹਾਸ ਬਾਰੇ।
-
Asia Cup editions - 16
— CricTracker (@Cricketracker) September 16, 2023 " class="align-text-top noRightClick twitterSection" data="
India vs Pakistan final - 0 🤯
Sri Lanka and India dominate the chart 📝 pic.twitter.com/5Q0pImqdcu
">Asia Cup editions - 16
— CricTracker (@Cricketracker) September 16, 2023
India vs Pakistan final - 0 🤯
Sri Lanka and India dominate the chart 📝 pic.twitter.com/5Q0pImqdcuAsia Cup editions - 16
— CricTracker (@Cricketracker) September 16, 2023
India vs Pakistan final - 0 🤯
Sri Lanka and India dominate the chart 📝 pic.twitter.com/5Q0pImqdcu
ਫਾਈਨਲ 'ਚ ਭਾਰਤ-ਸ਼੍ਰੀਲੰਕਾ ਦੀ ਟੱਕਰ: ਏਸ਼ੀਆ ਕੱਪ ਦੀ ਸ਼ੁਰੂਆਤ ਸਾਲ 1984 ਵਿੱਚ ਹੋਈ ਸੀ। ਫਿਰ ਭਾਰਤ ਅਤੇ ਸ਼੍ਰੀਲੰਕਾ ਪਹਿਲੀ ਵਾਰ ਏਸ਼ੀਆ ਕੱਪ ਦਾ ਫਾਈਨਲ ਖੇਡੇ। ਇਸ ਤੋਂ ਬਾਅਦ ਦੋਵਾਂ ਨੇ ਸਾਲ 1988, 1991, 1995, 1997, 2004, 2008 ਅਤੇ 2010 ਵਿੱਚ ਇੱਕ ਦੂਜੇ ਨਾਲ ਏਸ਼ੀਆ ਕੱਪ ਦਾ ਫਾਈਨਲ ਖੇਡਿਆ। ਹੁਣ ਇਹ ਦੋਵੇਂ ਟੀਮਾਂ ਏਸ਼ੀਆ ਕੱਪ 2023 ਦੇ ਫਾਈਨਲ ਮੈਚ ਵਿੱਚ 9ਵੀਂ ਵਾਰ ਇੱਕ ਦੂਜੇ ਨਾਲ ਖੇਡਣ ਜਾ ਰਹੀਆਂ ਹਨ। ਏਸ਼ੀਆ ਕੱਪ ਦੇ ਫਾਈਨਲ ਮੈਚਾਂ ਦੀ ਗੱਲ ਕਰੀਏ ਤਾਂ ਭਾਰਤ ਨੇ ਜ਼ਿਆਦਾਤਰ ਮੌਕਿਆ ਉੱਤੇ ਸ਼੍ਰੀਲੰਕਾ 'ਤੇ ਜਿੱਤ ਦਰਜ ਕੀਤੀ ਹੈ।
ਕਦੋਂ ਕਿਹੜੀ ਟੀਮ ਫਾਈਨਲ ਜਿੱਤੀ: ਭਾਰਤ ਨੇ ਪਹਿਲੀ ਵਾਰ 1984 ਦੇ ਫਾਈਨਲ ਮੈਚ ਵਿੱਚ ਸ਼੍ਰੀਲੰਕਾ ਨੂੰ ਹਰਾਇਆ ਸੀ। ਇਸ ਤੋਂ ਬਾਅਦ ਭਾਰਤ ਨੇ 1988, 1991 ਅਤੇ 1995 'ਚ ਵੀ ਫਾਈਨਲ 'ਚ ਸ਼੍ਰੀਲੰਕਾ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ। ਦੂਜੇ ਪਾਸੇ ਸ਼੍ਰੀਲੰਕਾ ਨੇ ਸਾਲ 1997, 2004 ਅਤੇ 2008 ਵਿੱਚ ਭਾਰਤ ਨੂੰ ਫਾਈਨਲ ਵਿੱਚ ਹਰਾਇਆ ਸੀ। ਇਸ ਤੋਂ ਬਾਅਦ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਆਖਰੀ ਏਸ਼ੀਆ ਕੱਪ ਫਾਈਨਲ 2010 'ਚ ਹੋਇਆ ਸੀ, ਜਿੱਥੇ ਭਾਰਤ ਨੇ ਸ਼੍ਰੀਲੰਕਾ ਨੂੰ ਹਰਾ ਕੇ ਟਰਾਫੀ 'ਤੇ ਕਬਜ਼ਾ ਕੀਤਾ ਸੀ। ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਐਤਵਾਰ ਨੂੰ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਏਸ਼ੀਆ ਕੱਪ 2023 ਦੀ ਟਰਾਫੀ ਕੌਣ ਜਿੱਤਦਾ ਹੈ।
- Asia cup 2023: ਸ਼ੁਭਮਨ ਨੇ ਸੈਂਕੜਾ ਜੜ ਖਿੱਚਿਆ ਸਭ ਦਾ ਧਿਆਨ, ਏਸ਼ੀਆ ਕੱਪ 'ਚ ਲਗਾਇਆ ਪਹਿਲਾ ਸੈਂਕੜਾ
- IND vs BAN Asia Cup Super 4 : ਬੰਗਲਾਦੇਸ਼ ਨੇ ਭਾਰਤ ਨੂੰ 6 ਦੌੜਾਂ ਨਾਲ ਹਰਾਇਆ, ਮੁਸਤਫਿਜ਼ੁਰ ਰਹਿਮਾਨ ਨੇ ਲਈਆਂ 3 ਵਿਕਟਾਂ, ਸ਼ੁਭਮਨ ਗਿੱਲ ਦਾ ਸੈਂਕੜਾ ਵਿਅਰਥ
- Asia Cup 2023: ਏਸ਼ੀਆ ਕੱਪ ਤੋਂ ਬਾਹਰ ਹੋਣ 'ਤੇ ਸ਼ੋਏਬ ਅਖਤਰ ਨੇ ਕੀਤੀ ਪਾਕਿਸਤਾਨ ਟੀਮ ਦੀ ਆਲੋਚਨਾ, ਬਾਬਰ ਆਜ਼ਮ ਬਾਰੇ ਕਹੀ ਵੱਡੀ ਗੱਲ
ਭਾਰਤੀ ਟੀਮ ਨੇ 7 ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਹੈ। ਇਸ ਦੇ ਨਾਲ ਹੀ ਸ਼੍ਰੀਲੰਕਾ ਦੀ ਟੀਮ 6 ਵਾਰ ਏਸ਼ੀਆ ਕੱਪ ਟਰਾਫੀ ਆਪਣੇ ਨਾਂ ਕਰ ਚੁੱਕੀ ਹੈ। ਹੁਣ ਜਿੱਥੇ ਭਾਰਤ ਕੋਲ 8ਵੀਂ ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤਣ ਦਾ ਮੌਕਾ ਹੋਵੇਗਾ, ਉੱਥੇ ਹੀ ਸ਼੍ਰੀਲੰਕਾ ਵੀ ਐਤਵਾਰ ਨੂੰ ਹੋਣ ਵਾਲੇ ਏਸ਼ੀਆ ਕੱਪ 2023 ਦੇ ਫਾਈਨਲ ਵਿੱਚ ਭਾਰਤ ਨੂੰ ਹਰਾ ਕੇ ਖਿਤਾਬ ਦੀ ਗਿਣਤੀ (7-7) ਨਾਲ ਬਰਾਬਰ ਕਰਨਾ ਚਾਹੇਗਾ।