ETV Bharat / sports

ਚੇੱਨਈ ਸੁਪਰ ਕਿੰਗਜ਼ ਨੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ - ਮੁੰਬਈ ਇੰਡੀਅਨਜ਼

IPL 2022 ਦੇ 33ਵੇਂ ਮੈਚ 'ਚ ਅੱਜ ਮੁੰਬਈ ਇੰਡੀਅਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਟੱਕਰ ਹੋ ਰਹੀ ਹੈ। ਚੇੱਨਈ ਸੁਪਰ ਕਿੰਗਜ਼ ਦੇ ਕਪਤਾਨ ਰਵਿੰਦਰ ਜਡੇਜਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਮੁੰਬਈ ਇੰਡੀਅਨਜ਼ ਦੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਸੱਦਾ ਦਿੱਤਾ ਗਿਆ ਹੈ।

Mumbai Indians vs Chennai Super Kings, 33rd Match

author img

By

Published : Apr 21, 2022, 7:28 PM IST

ਮੁੰਬਈ : IPL 2022 ਦਾ 33ਵਾਂ ਮੈਚ ਮੁੰਬਈ ਇੰਡੀਅਨਜ਼ ਅਤੇ ਚੇੱਨਈ ਸੁਪਰ ਕਿੰਗਜ਼ ਵਿਚਾਲੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। CSK ਦੇ ਕਪਤਾਨ ਰਵਿੰਦਰ ਜਡੇਜਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਸੀਐਸਕੇ ਨੇ ਦੋ ਅਤੇ ਮੁੰਬਈ ਨੇ ਤਿੰਨ ਬਦਲਾਅ ਕੀਤੇ ਹਨ। ਪ੍ਰੀਟੋਰੀਅਸ ਅਤੇ ਸੈਂਟਨਰ ਨੇ ਸੀਐਸਕੇ ਟੀਮ ਵਿੱਚ ਪ੍ਰਵੇਸ਼ ਕੀਤਾ ਹੈ।

ਦੋਵਾਂ ਟੀਮਾਂ ਵਿਚਾਲੇ ਹਮੇਸ਼ਾ ਹੀ ਸਖ਼ਤ ਮੁਕਾਬਲਾ ਹੁੰਦਾ ਹੈ। ਅਜਿਹੇ 'ਚ ਇਕ ਵਾਰ ਫਿਰ ਪ੍ਰਸ਼ੰਸਕਾਂ ਨੂੰ ਇੱਥੇ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਪਿਛਲੇ ਪੰਜ ਮੈਚਾਂ ਦੀ ਗੱਲ ਕਰੀਏ ਤਾਂ ਮੁੰਬਈ ਨੇ ਤਿੰਨ ਵਾਰ ਜਿੱਤ ਦਰਜ ਕੀਤੀ ਹੈ। ਹਾਲਾਂਕਿ ਪਿਛਲੇ ਮੁਕਾਬਲੇ 'ਚ ਚੇਨਈ ਨੇ 20 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ।

ਅੰਕ ਤਾਲਿਕਾ ਵਿੱਚ ਸਥਿਤੀ : ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਅਤੇ ਚਾਰ ਵਾਰ ਦੀ ਜੇਤੂ ਚੇਨਈ ਸੁਪਰ ਕਿੰਗਜ਼ ਲਈ ਮੌਜੂਦਾ ਸੈਸ਼ਨ ਨਿਰਾਸ਼ਾਜਨਕ ਰਿਹਾ ਹੈ। ਦੋਵੇਂ ਟੀਮਾਂ ਛੇ-ਛੇ ਮੈਚ ਖੇਡ ਕੇ ਅੰਕ ਸੂਚੀ ਵਿੱਚ ਸਭ ਤੋਂ ਹੇਠਲੇ ਸਥਾਨ ’ਤੇ ਹਨ। ਚੇਨਈ ਨੂੰ ਸਿਰਫ਼ ਇੱਕ ਜਿੱਤ ਮਿਲੀ ਹੈ, ਜਦਕਿ ਮੁੰਬਈ ਦਾ ਖਾਤਾ ਵੀ ਨਹੀਂ ਖੁੱਲ੍ਹਿਆ ਹੈ। ਚੇਨਈ ਦੀ ਟੀਮ ਨੌਵੇਂ ਸਥਾਨ 'ਤੇ ਹੈ ਅਤੇ ਮੁੰਬਈ ਦੀ ਟੀਮ 10ਵੇਂ ਸਥਾਨ 'ਤੇ ਹੈ।

ਚੇੱਨਈ ਸੁਪਰ ਕਿੰਗਜ਼ ਨੇ ਜ਼ਖਮੀ ਐਡਮ ਮਿਲਨੇ ਦੀ ਜਗ੍ਹਾ ਸ਼੍ਰੀਲੰਕਾ ਦੇ ਨੌਜਵਾਨ ਤੇਜ਼ ਗੇਂਦਬਾਜ਼ ਮੈਥੀਸਾ ਪਥੀਰਾਨਾ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ। ਮੁੰਬਈ ਦੇ ਸਟਾਰ ਆਲਰਾਊਂਡਰ ਕੀਰੋਨ ਪੋਲਾਰਡ ਨੇ ਬੁੱਧਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ। ਹਾਲਾਂਕਿ ਉਹ IPL ਖੇਡਦੇ ਨਜ਼ਰ ਆਉਣਗੇ।

ਚੇੱਨਈ ਸੁਪਰ ਕਿੰਗਜ਼ (ਪਲੇਇੰਗ ਇਲੈਵਨ): ਰੁਤੁਰਾਜ ਗਾਇਕਵਾੜ, ਰੌਬਿਨ ਉਥੱਪਾ, ਅੰਬਾਤੀ ਰਾਇਡੂ, ਸ਼ਿਵਮ ਦੂਬੇ, ਰਵਿੰਦਰ ਜਡੇਜਾ (ਕਪਤਾਨ), ਐਮਐਸ ਧੋਨੀ (ਵਿਕਟ ਕੀਪਰ), ਡਵੇਨ ਪ੍ਰੀਟੋਰੀਅਸ, ਡਵੇਨ ਬ੍ਰਾਵੋ, ਮਿਸ਼ੇਲ ਸੈਂਟਨਰ, ਮਹੇਸ਼ ਥੇਕਸ਼ਨ ਅਤੇ ਮੁਕੇਸ਼ ਚੌਧਰੀ।

ਮੁੰਬਈ ਇੰਡੀਅਨਜ਼ (ਪਲੇਇੰਗ ਇਲੈਵਨ) : ਰੋਹਿਤ ਸ਼ਰਮਾ (ਸੀ), ਈਸ਼ਾਨ ਕਿਸ਼ਨ (ਡਬਲਯੂ), ਡੇਵਾਲਡ ਬ੍ਰੇਵਿਸ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਕੀਰੋਨ ਪੋਲਾਰਡ, ਡੇਨੀਅਲ ਸੈਮਸ, ਰਿਤਿਕ ਸ਼ੌਕੀਨ, ਰਿਲੇ ਮੈਰੀਡਿਥ, ਜੈਦੇਵ ਉਨਾਦਕਟ, ਜਸਪ੍ਰੀਤ ਬੁਮਰਾਹ।

ਇਹ ਵੀ ਪੜ੍ਹੋ : ਹਰਭਜਨ ਸਿੰਘ ਨੇ MI-CSK ਮੈਚ ਦੀ ਤੁਲਨਾ ਕੀਤੀ ਭਾਰਤ ਪਾਕਿਸਤਾਨ ਮੈਚ

ETV Bharat Logo

Copyright © 2024 Ushodaya Enterprises Pvt. Ltd., All Rights Reserved.