ਨਵੀਂ ਦਿੱਲੀ: ਆਸਟ੍ਰੇਲੀਆ ਨੂੰ ਟੀ-20 ਮਹਿਲਾ ਵਿਸ਼ਵ ਕੱਪ ਦਾ ਜੇਤੂ ਬਣਾਉਣ ਵਾਲੀ ਆਸਟ੍ਰੇਲੀਆਈ ਕਪਤਾਨ ਮੇਗ ਲੈਨਿੰਗ ਨੂੰ ਮਹਿਲਾ ਪ੍ਰੀਮੀਅਰ ਲੀਗ (ਡਬਲਿਊ. ਪੀ. ਐੱਲ.) ਦੇ ਪਹਿਲੇ ਸੀਜ਼ਨ 'ਚ ਦਿੱਲੀ ਕੈਪੀਟਲਜ਼ ਦੀ ਕਪਤਾਨ ਬਣਾਇਆ ਗਿਆ ਹੈ। ਲੈਨਿੰਗ ਦੀ ਕਪਤਾਨੀ 'ਚ ਆਸਟ੍ਰੇਲੀਆ ਨੇ ਹਾਲ ਹੀ 'ਚ ਟੀ-20 ਮਹਿਲਾ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਹੈ। ਦਿੱਲੀ ਕੈਪੀਟਲਜ਼ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਮੇਗ-ਏ ਸਟਾਰ ਕੈਪਸ਼ਨ ਦੇ ਨਾਲ ਇੱਕ ਪੋਸਟ ਕਰਕੇ ਲੈਨਿੰਗ ਨੂੰ ਆਪਣੀ ਟੀਮ ਦਾ ਕਪਤਾਨ ਐਲਾਨ ਦਿੱਤਾ ਹੈ। ਦੱਸ ਦੇਈਏ ਕਿ ਦਿੱਲੀ ਕੈਪੀਟਲਜ਼ ਨੇ ਲੈਨਿੰਗ ਨੂੰ 1.10 ਕਰੋੜ ਰੁਪਏ ਵਿੱਚ ਖਰੀਦਿਆ ਸੀ।
ਮੇਗ ਲੈਨਿੰਗ ਦਾ ਟੀ-20 ਅੰਤਰਰਾਸ਼ਟਰੀ ਕੈਰੀਅਰ: ਲੈਨਿੰਗ ਨੇ ਆਸਟ੍ਰੇਲੀਆ ਲਈ 132 ਟੀ-20 ਮੈਚ ਖੇਡੇ ਹਨ, ਜਿਸ ਵਿੱਚ ਦੋ ਸੈਂਕੜੇ ਅਤੇ 15 ਅਰਧ ਸੈਂਕੜਿਆਂ ਦੀ ਮਦਦ ਨਾਲ 36.61 ਦੀ ਔਸਤ ਅਤੇ 116.37 ਦੀ ਸਟ੍ਰਾਈਕ ਰੇਟ ਨਾਲ 3405 ਦੌੜਾਂ ਬਣਾਈਆਂ ਹਨ। ਇਨ੍ਹਾਂ 132 ਮੈਚਾਂ 'ਚੋਂ ਉਸ ਨੇ 100 ਮੈਚਾਂ 'ਚ ਆਸਟ੍ਰੇਲੀਆ ਦੀ ਕਪਤਾਨੀ ਕੀਤੀ ਹੈ। ਅਜਿਹਾ ਕਰਨ ਵਾਲੀ ਉਹ ਦੁਨੀਆ ਦੀ ਇਕਲੌਤੀ ਮਹਿਲਾ ਕਪਤਾਨ ਹੈ। ਲੈਨਿੰਗ WPL ਟੀਮ ਦੀ ਅਗਵਾਈ ਕਰਨ ਵਾਲੀ ਤੀਜੀ ਆਸਟ੍ਰੇਲੀਆਈ ਖਿਡਾਰੀ ਹੈ ਅਤੇ ਉਸ ਨੂੰ ਕਪਤਾਨ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਬੇਥ ਮੂਨੀ ਨੂੰ ਗੁਜਰਾਤ ਜਾਇੰਟਸ ਦਾ ਕਪਤਾਨ ਬਣਾਇਆ ਗਿਆ ਸੀ ਅਤੇ ਐਲੀਸਾ ਹੀਲੀ ਨੂੰ ਯੂਪੀ ਵਾਰੀਅਰਜ਼ ਦਾ ਕਪਤਾਨ ਬਣਾਇਆ ਗਿਆ ਸੀ।
-
⭐ Introducing 𝓜𝓔𝓖-𝓐-𝓢𝓣𝓐𝓡 - In and As... 𝐃𝐂 𝐖𝐏𝐋 𝐂𝐚𝐩𝐭𝐚𝐢𝐧 💙
— Delhi Capitals (@DelhiCapitals) March 2, 2023 " class="align-text-top noRightClick twitterSection" data="
A #CapitalsUniverse production 🎬#YehHaiNayiDilli #WPL #MegLanning pic.twitter.com/M8FgDTgVYB
">⭐ Introducing 𝓜𝓔𝓖-𝓐-𝓢𝓣𝓐𝓡 - In and As... 𝐃𝐂 𝐖𝐏𝐋 𝐂𝐚𝐩𝐭𝐚𝐢𝐧 💙
— Delhi Capitals (@DelhiCapitals) March 2, 2023
A #CapitalsUniverse production 🎬#YehHaiNayiDilli #WPL #MegLanning pic.twitter.com/M8FgDTgVYB⭐ Introducing 𝓜𝓔𝓖-𝓐-𝓢𝓣𝓐𝓡 - In and As... 𝐃𝐂 𝐖𝐏𝐋 𝐂𝐚𝐩𝐭𝐚𝐢𝐧 💙
— Delhi Capitals (@DelhiCapitals) March 2, 2023
A #CapitalsUniverse production 🎬#YehHaiNayiDilli #WPL #MegLanning pic.twitter.com/M8FgDTgVYB
ਦਿੱਲੀ ਕੈਪੀਟਲਜ਼ ਦੀ ਉਪ-ਕਪਤਾਨ: ਜੇਮਿਮਾ ਰੌਡਰਿਗਜ਼ ਬਣੀ ਭਾਰਤ ਦੀ ਸਟਾਰ ਬੱਲੇਬਾਜ਼ ਜੇਮਿਮਾ ਰੌਡਰਿਗਜ਼ ਨੂੰ ਦਿੱਲੀ ਕੈਪੀਟਲਜ਼ ਦਾ ਉਪ-ਕਪਤਾਨ ਬਣਾਇਆ ਗਿਆ ਹੈ। ਦਿੱਲੀ ਨੇ ਜੇਮਿਮਾ ਨੂੰ 2.20 ਕਰੋੜ ਰੁਪਏ 'ਚ ਖਰੀਦਿਆ। ਤੁਹਾਨੂੰ ਦੱਸ ਦੇਈਏ ਕਿ WPL ਵਿੱਚ ਦਿੱਲੀ ਦਾ ਪਹਿਲਾ ਮੈਚ 5 ਮਾਰਚ ਨੂੰ ਹੈ। ਦਿੱਲੀ ਕੈਪੀਟਲਜ਼ ਆਪਣੇ ਪਹਿਲੇ ਮੈਚ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਨਾਲ ਭਿੜੇਗੀ। ਇਹ ਮੈਚ ਬ੍ਰੇਬੋਰਨ ਸਟੇਡੀਅਮ 'ਚ ਖੇਡਿਆ ਜਾਵੇਗਾ।
ਦਿੱਲੀ ਕੈਪੀਟਲਜ਼ ਦੀ ਟੀਮ: ਜੇਕਰ ਦਿੱਲੀ ਕੈਪੀਟਲਜ਼ ਟੀਮ ਦੀ ਗੱਲ ਕਰੀਏ ਤਾਂ ਇਸ 'ਚ WPL 2023 ਮਨੀ, ਅਰੁੰਧਤੀ ਰੈੱਡੀ, ਪੂਨਮ ਯਾਦਵ, ਤਾਨੀਆ ਭਾਟੀਆ, ਜੇਸ ਜੋਨਾਸੇਨ, ਅਪਰਨਾ ਮੰਡਲ ਅਤੇ ਸਨੇਹਾ ਦੀਪਤੀ ਆਦਿ ਖਿਡਾਰੀ ਸ਼ਾਮਿਲ ਹਨ। ਹੁਣ ਵੇਖਣ ਹੋਵੇਗਾ ਕਿ ਇਹ ਖਿਡਾਰੀ ਮਹਿਲਾ ਪ੍ਰੀਮੀਅਰ ਲੀਗ 'ਚ ਕੀ ਜਲਬਾ ਦਿਖਾਉਣਗੇ। ਕਿਉਂ ਟੀ-20 ਮੈਚਾਂ 'ਚ ਸਾਰੇ ਖਿਡਾਰੀਆਂ ਵੱਲੋਂ ਵਧੀਆ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਪ੍ਰਦਰਸ਼ਨ ਨੂੰ ਵੇਖਦੇ ਹੋਏ ਕਰੋੜਾਂ ਰੁਪਏ ਦੀ ਬੋਲੀ ਇਨ੍ਹਾਂ ਖਿਡਾਰੀਆਂ ਉੱਤੇ ਖਰਚ ਕੀਤੀ ਗਈ ਹੈ।
ਇਹ ਵੀ ਪੜ੍ਹੋ: R ASHWIN HIGHEST WICKETKEEPER: ਆਰ ਅਸ਼ਵਿਨ ਬਣੇ ਅੰਤਰਰਾਸ਼ਟਰੀ ਮੈਚਾਂ 'ਚ ਸਭ ਤੋਂ ਵੱਧ ਵਿਕਟ ਲੈਣ ਵਾਲੇ ਭਾਰਤ ਦੇ ਤੀਜੇ ਗੇਂਦਬਾਜ਼