ਮੁੰਬਈ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਪਹਿਲੇ ਮੈਚ 'ਚ ਭਾਰਤ ਨੇ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਆਸਟਰੇਲੀਆ ਵੱਲੋਂ ਦਿੱਤੇ 188 ਦੌੜਾਂ ਦੇ ਟੀਚੇ ਨੂੰ 39.5 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ’ਤੇ 191 ਦੌੜਾਂ ਬਣਾ ਕੇ ਹਾਸਲ ਕਰ ਲਿਆ। ਇੱਕ ਵਾਰ ਇਸ ਘੱਟ ਸਕੋਰ ਵਾਲੇ ਮੈਚ ਵਿੱਚ ਭਾਰਤ ਦੀ ਹਾਲਤ ਪਤਲੀ ਹੋ ਗਈ ਸੀ। ਭਾਰਤ ਨੇ ਸਿਰਫ਼ 39 ਦੌੜਾਂ ਦੇ ਸਕੋਰ 'ਤੇ ਆਪਣੀਆਂ 4 ਵਿਕਟਾਂ ਗੁਆ ਦਿੱਤੀਆਂ ਸਨ। ਪਰ ਭਾਰਤ ਲਈ ਇਸ ਮੈਚ ਵਿੱਚ ਕੇਐੱਲ ਰਾਹੁਲ ਮੁਸੀਬਤ ਮੌਕੇ ਭਾਰਤ ਲਈ ਸੰਕਟਮੋਚਨ ਸਾਬਤ ਹੋਇਆ ਅਤੇ ਰਾਹੁਲ ਨੇ ਅਰਧ ਸੈਂਕੜਾ ਜੜ ਕੇ ਭਾਰਤ ਨੂੰ ਪਹਿਲੇ ਵਨਡੇ ਵਿੱਚ ਜਿੱਤ ਦਿਵਾਈ।
-
A brilliant knock from KL Rahul 👏#INDvAUS | 📝: https://t.co/ObBUQfQ1tD pic.twitter.com/FkdxdfoJI5
— ICC (@ICC) March 17, 2023 " class="align-text-top noRightClick twitterSection" data="
">A brilliant knock from KL Rahul 👏#INDvAUS | 📝: https://t.co/ObBUQfQ1tD pic.twitter.com/FkdxdfoJI5
— ICC (@ICC) March 17, 2023A brilliant knock from KL Rahul 👏#INDvAUS | 📝: https://t.co/ObBUQfQ1tD pic.twitter.com/FkdxdfoJI5
— ICC (@ICC) March 17, 2023
ਆਲੋਚਕਾਂ ਨੂੰ ਬੱਲੇ ਨਾਲ ਜਵਾਬ ਦਿੱਤਾ : ਭਾਰਤ ਦੇ ਸਟਾਈਲਿਸ਼ ਸੱਜੇ ਹੱਥ ਦੇ ਵਿਕਟਕੀਪਰ ਬੱਲੇਬਾਜ਼ ਕੇਐਲ ਰਾਹੁਲ ਨੇ 91 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਭਾਰਤ ਲਈ ਅਜੇਤੂ 75 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। ਉਸ ਨੇ ਇਸ ਪਾਰੀ 'ਚ 7 ਚੌਕੇ ਅਤੇ 1 ਛੱਕਾ ਲਗਾਇਆ। ਆਪਣੀ ਇਸ ਪਾਰੀ ਨਾਲ ਰਾਹੁਲ ਨੇ ਨਾ ਸਿਰਫ਼ ਭਾਰਤ ਨੂੰ ਮੈਚ ਜਿਤਾ ਦਿੱਤਾ ਸਗੋਂ ਬੱਲੇ ਨਾਲ ਆਪਣੇ ਆਲੋਚਕਾਂ ਨੂੰ ਵੀ ਕਰਾਰਾ ਜਵਾਬ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਕੇਐੱਲ ਰਾਹੁਲ ਆਸਟ੍ਰੇਲੀਆ ਦੇ ਖਿਲਾਫ ਹਾਲ ਹੀ 'ਚ ਖਤਮ ਹੋਈ ਚਾਰ ਟੈਸਟ ਮੈਚਾਂ ਦੀ ਸੀਰੀਜ਼ 'ਚ ਭਾਰਤੀ ਟੀਮ ਦਾ ਹਿੱਸਾ ਸਨ।
-
.@klrahul scored a gritty unbeaten half-century in the chase & was #TeamIndia's top performer from the second innings of the first #iNDvAUS ODI 👌👌
— BCCI (@BCCI) March 17, 2023 " class="align-text-top noRightClick twitterSection" data="
A summary of his batting display 🔽 pic.twitter.com/hSadbSphCp
">.@klrahul scored a gritty unbeaten half-century in the chase & was #TeamIndia's top performer from the second innings of the first #iNDvAUS ODI 👌👌
— BCCI (@BCCI) March 17, 2023
A summary of his batting display 🔽 pic.twitter.com/hSadbSphCp.@klrahul scored a gritty unbeaten half-century in the chase & was #TeamIndia's top performer from the second innings of the first #iNDvAUS ODI 👌👌
— BCCI (@BCCI) March 17, 2023
A summary of his batting display 🔽 pic.twitter.com/hSadbSphCp
ਉਹ ਨਾਗਪੁਰ ਟੈਸਟ ਅਤੇ ਦਿੱਲੀ ਟੈਸਟ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਸਨ। ਜਿਸ ਤੋਂ ਬਾਅਦ ਕਈ ਦਿੱਗਜਾਂ ਨੇ ਉਸ ਦੇ ਟੀਮ 'ਚ ਹੋਣ ਅਤੇ ਵਾਰ-ਵਾਰ ਟੀਮ 'ਚ ਮੌਕਾ ਮਿਲਣ 'ਤੇ ਸਵਾਲ ਖੜ੍ਹੇ ਕੀਤੇ ਹਨ। ਹਾਲਾਂਕਿ ਕਪਤਾਨ ਰੋਹਿਤ ਸ਼ਰਮਾ ਨੇ ਰਾਹੁਲ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਹ ਇੱਕ ਚੈਂਪੀਅਨ ਖਿਡਾਰੀ ਹੈ। ਹੁਣ ਕੇਐੱਲ ਰਾਹੁਲ ਨੇ ਆਪਣੀ ਪਾਰੀ ਨਾਲ ਆਲੋਚਕਾਂ ਨੂੰ ਚੁੱਪ ਕਰਵਾ ਦਿੱਤਾ ਹੈ ਅਤੇ ਸਾਬਤ ਕਰ ਦਿੱਤਾ ਹੈ ਕਿ ਸਫਲ ਬੱਲੇਬਾਜ਼ ਉਹ ਹੈ ਜੋ ਖ਼ਰਾਬ ਫਾਰਮ ਤੋਂ ਬਾਹਰ ਆ ਕੇ ਬੱਲੇ ਨਾਲ ਆਪਣੀ ਕਾਬਲੀਅਤ ਦਿਖਾਈ।
-
A hard-fought victory for India as they take a 1-0 series lead 👊#INDvAUS | 📝: https://t.co/V30MqMC4km pic.twitter.com/o0EwmiAAaV
— ICC (@ICC) March 17, 2023 " class="align-text-top noRightClick twitterSection" data="
">A hard-fought victory for India as they take a 1-0 series lead 👊#INDvAUS | 📝: https://t.co/V30MqMC4km pic.twitter.com/o0EwmiAAaV
— ICC (@ICC) March 17, 2023A hard-fought victory for India as they take a 1-0 series lead 👊#INDvAUS | 📝: https://t.co/V30MqMC4km pic.twitter.com/o0EwmiAAaV
— ICC (@ICC) March 17, 2023
ਰਵਿੰਦਰ ਜਡੇਜਾ ਨਾਲ ਸੈਂਕੜੇ ਵਾਲੀ ਸਾਂਝੇਦਾਰੀ: ਇਸ ਮੈਚ 'ਚ ਕੇਐੱਲ ਰਾਹੁਲ ਨੇ ਰਵਿੰਦਰ ਜਡੇਜਾ (45*) ਨਾਲ 108 ਦੌੜਾਂ ਦੀ ਅਹਿਮ ਸਾਂਝੇਦਾਰੀ ਕਰਕੇ ਟੀਮ ਇੰਡੀਆ ਨੂੰ ਮੁਸ਼ਕਲ 'ਚੋਂ ਬਾਹਰ ਕੱਢਿਆ। ਕੇਐਲ ਰਾਹੁਲ ਦੀ ਅਜੇਤੂ 75 ਦੌੜਾਂ ਦੀ ਮੈਚ ਜੇਤੂ ਪਾਰੀ ਦੀ ਬਦੌਲਤ ਭਾਰਤ ਨੇ ਪਹਿਲੇ ਵਨਡੇ ਵਿੱਚ ਆਸਟਰੇਲੀਆ ਨੂੰ 5 ਵਿਕਟਾਂ ਨਾਲ ਹਰਾਇਆ। ਤੁਹਾਨੂੰ ਦੱਸ ਦੇਈਏ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਦੂਜਾ ਵਨਡੇ ਐਤਵਾਰ 19 ਮਾਰਚ ਨੂੰ ਵਿਸ਼ਾਖਾਪਟਨਮ 'ਚ ਖੇਡਿਆ ਜਾਵੇਗਾ। ਭਾਰਤ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ ਆਸਟ੍ਰੇਲੀਆ ਤੋਂ 1-0 ਨਾਲ ਅੱਗੇ ਹੈ।
ਇਹ ਵੀ ਪੜ੍ਹੋ:- Child's Murder in mansa: ਪਿਤਾ ਸਾਹਮਣੇ ਹਮਲਾਵਰਾਂ ਨੇ 6 ਸਾਲਾ ਮਾਸੂਮ ਨੂੰ ਮਾਰੀਆਂ ਗੋਲੀਆਂ, ਅੰਤਿਮ ਸੰਸਕਾਰ ਮੌਕੇ ਪਰਿਵਾਰ ਦਾ ਰੋ-ਰੋ ਬੁਰਾ ਹਾਲ