ETV Bharat / sports

Most Wicket Taker in Ranji Trophy: ਇਸ ਖਿਡਾਰੀ ਨੇ ਰਣਜੀ 'ਚ ਲਗਾਇਆ ਵਿਕਟਾਂ ਦਾ ਅਰਧ ਸੈਂਕੜਾ, ਫਿਰ ਵੀ ਰਾਸ਼ਟਰੀ ਟੀਮ ਲਈ ਨਹੀਂ ਹੋਈ ਚੋਣ

ਭਾਰਤ ਨੇ ਆਸਟ੍ਰੇਲੀਆ ਨਾਲ ਖੇਡੀ ਜਾ ਰਹੀ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਦੋ ਟੈਸਟ ਮੈਚ ਜਿੱਤ ਕੇ ਸੀਰੀਜ਼ 'ਚ 2-0 ਦੀ ਬੜ੍ਹਤ ਬਣਾ ਲਈ ਹੈ। ਬਾਕੀ ਦੋ ਮੈਚਾਂ ਲਈ ਵੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਰਣਜੀ ਟਰਾਫੀ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਜਲਜ ਸਕਸੈਨਾ ਨੂੰ ਇਸ ਵਿੱਚ ਥਾਂ ਨਹੀਂ ਮਿਲੀ ਹੈ।

Jalaj Saxena
ਜਲਜ ਸਕਸੈਨਾ
author img

By

Published : Feb 20, 2023, 3:53 PM IST

ਨਵੀਂ ਦਿੱਲੀ: ਬਾਰਡਰ ਗਾਵਸਕਰ ਟਰਾਫੀ ਦੇ ਦੋ ਮੈਚ ਬਾਕੀ ਹਨ। ਤੀਜਾ ਟੈਸਟ 1-5 ਮਾਰਚ ਨੂੰ ਹੋਲਕਰ ਸਟੇਡੀਅਮ, ਇੰਦੌਰ ਵਿੱਚ ਅਤੇ ਚੌਥਾ ਮੈਚ 9-13 ਮਾਰਚ ਨੂੰ ਨਰਿੰਦਰ ਮੋਦੀ ਸਟੇਡੀਅਮ, ਅਹਿਮਦਾਬਾਦ ਵਿੱਚ ਖੇਡਿਆ ਜਾਵੇਗਾ। ਇਨ੍ਹਾਂ ਦੋਵਾਂ ਮੈਚਾਂ ਲਈ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਰਣਜੀ ਮੈਚ ਲਈ ਛੱਡੇ ਗਏ ਸੌਰਾਸ਼ਟਰ ਦੇ ਕਪਤਾਨ ਜੈਦੇਵ ਉਨਾਦਕਟ ਦੀ ਟੀਮ ਵਿੱਚ ਵਾਪਸੀ ਹੋਈ ਹੈ। ਪਰ ਕੇਰਲ ਦੇ ਸਪਿਨ ਗੇਂਦਬਾਜ਼ ਜਲਜ ਸਕਸੈਨਾ ਨੂੰ ਇਸ ਟੀਮ 'ਚ ਜਗ੍ਹਾ ਨਹੀਂ ਮਿਲੀ ਹੈ। ਜਲਜ ਨੇ ਹਾਲ ਹੀ ਵਿੱਚ ਹੋਈ ਰਣਜੀ ਟਰਾਫੀ ਵਿੱਚ 50 ਵਿਕਟਾਂ ਲਈਆਂ ਹਨ। ਇਸ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਵੀ ਚੋਣ ਕਮੇਟੀ ਨੇ ਉਸ ਨੂੰ ਨਜ਼ਰਅੰਦਾਜ਼ ਕੀਤਾ ਹੈ।

ਜਲਜ ਸਕਸੈਨਾ ਦਾ ਕਰੀਅਰ ਜਲਜ ਸਕਸੈਨਾ ਸੱਜੇ ਹੱਥ ਦਾ ਆਫ ਬ੍ਰੇਕ, ਲੈੱਗ ਬ੍ਰੇਕ ਗੇਂਦਬਾਜ਼ ਹੈ। ਉਹ ਰਣਜੀ ਟਰਾਫੀ ਵਿੱਚ ਕੇਰਲ ਲਈ ਖੇਡ ਰਿਹਾ ਸੀ। ਉਸਨੇ 17 ਦਸੰਬਰ 2005 ਨੂੰ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਆਪਣੀ ਸ਼ੁਰੂਆਤ ਕੀਤੀ। ਸਕਸੈਨਾ ਨੇ 133 ਮੈਚਾਂ 'ਚ 410 ਵਿਕਟਾਂ ਲਈਆਂ ਹਨ। ਉਸ ਨੇ 7 ਵਾਰ 10 ਵਿਕਟਾਂ ਵੀ ਲਈਆਂ ਹਨ। ਜਲਜ ਸਕਸੈਨਾ ਨੇ 10 ਫਰਵਰੀ 2006 ਨੂੰ ਲਿਸਟ ਏ ਕ੍ਰਿਕਟ ਵਿੱਚ ਆਪਣੀ ਸ਼ੁਰੂਆਤ ਕੀਤੀ। ਉਸ ਨੇ 104 ਮੈਚ ਖੇਡੇ ਹਨ ਅਤੇ 117 ਵਿਕਟਾਂ ਲਈਆਂ ਹਨ।

ਸੌਰਾਸ਼ਟਰ (Saurashtra) ਬਣਿਆ ਰਣਜੀ ਚੈਂਪੀਅਨ ਇਸ ਵਾਰ ਸੌਰਾਸ਼ਟਰ ਰਣਜੀ ਟਰਾਫੀ (Ranji Trophy) ਚੈਂਪੀਅਨ ਬਣਿਆ ਹੈ। ਫਾਈਨਲ ਮੈਚ ਵਿੱਚ ਸੌਰਾਸ਼ਟਰ ਨੇ ਬੰਗਾਲ ਨੂੰ ਹਰਾ ਕੇ ਚੈਂਪੀਅਨ ਬਣਨ ਦਾ ਖ਼ਿਤਾਬ ਜਿੱਤਿਆ। ਸੌਰਾਸ਼ਟਰ (Saurashtra) ਨੇ ਤਿੰਨ ਸਾਲਾਂ 'ਚ ਦੂਜੀ ਵਾਰ ਇਹ ਖਿਤਾਬ ਜਿੱਤਿਆ ਹੈ। ਜੈਦੇਵ ਉਨਾਦਕਟ ਦੀ ਕਪਤਾਨੀ ਵਿੱਚ ਸੌਰਾਸ਼ਟਰ ਦੀ ਟੀਮ ਨੇ ਬੰਗਾਲ ਨੂੰ ਨੌਂ ਵਿਕਟਾਂ ਨਾਲ ਹਰਾਇਆ। ਪਹਿਲੀ ਪਾਰੀ 'ਚ ਬੰਗਾਲ ਨੇ 174 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਸੌਰਾਸ਼ਟਰ ਨੇ ਪਹਿਲੀ ਪਾਰੀ 'ਚ 404 ਦੌੜਾਂ ਬਣਾਈਆਂ। ਦੂਜੀ ਪਾਰੀ 'ਚ ਬੰਗਾਲ ਦੀ ਟੀਮ 241 ਦੌੜਾਂ 'ਤੇ ਸਿਮਟ ਗਈ। ਸੌਰਾਸ਼ਟਰ ਨੂੰ ਜਿੱਤ ਲਈ 14 ਦੌੜਾਂ ਦਾ ਆਸਾਨ ਟੀਚਾ ਮਿਲਿਆ, ਜਿਸ ਨੂੰ ਸੌਰਾਸ਼ਟਰ ਨੇ ਇਕ ਵਿਕਟ ਗੁਆ ਕੇ ਪੂਰਾ ਕਰ ਲਿਆ।

ਇਹ ਵੀ ਪੜ੍ਹੋ:- PAT CUMMINS RETURN HOME: ਆਸਟ੍ਰੇਲੀਆ ਟੀਮ ਨੂੰ ਵੱਡਾ ਝਟਕਾ, ਕਪਤਾਨ ਤੀਜੇ ਮੈਚ ਤੋਂ ਪਹਿਲਾਂ ਪਰਤੇ ਘਰ

ETV Bharat Logo

Copyright © 2024 Ushodaya Enterprises Pvt. Ltd., All Rights Reserved.