ਨਵੀਂ ਦਿੱਲੀ: ਆਗਾਮੀ ਟੀ-20 ਵਿਸ਼ਵ ਕੱਪ ਲਈ ਭਾਰਤੀ ਕ੍ਰਿਕਟ ਟੀਮ ਦਾ ਪਹਿਰਾਵਾ ਬੁੱਧਵਾਰ ਨੂੰ ਜਾਰੀ ਕੀਤਾ ਗਿਆ ਸੀ ਅਤੇ 'ਬਿਲੀਅਨ ਚੀਅਰਜ਼' ਪਹਿਰਾਵਾ ਪ੍ਰਸ਼ੰਸਕਾਂ ਦੁਆਰਾ ਪ੍ਰੇਰਿਤ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਭਾਰਤੀ ਟੀਮ ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ਵਿੱਚ 17 ਅਕਤੂਬਰ ਤੋਂ 14 ਨਵੰਬਰ ਤੱਕ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿੱਚ ਕੱਟੜ ਵਿਰੋਧੀ ਪਾਕਿਸਤਾਨ ਦੇ ਵਿਰੁੱਧ ਮੈਚ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।
-
Presenting the Billion Cheers Jersey!
— BCCI (@BCCI) October 13, 2021 " class="align-text-top noRightClick twitterSection" data="
The patterns on the jersey are inspired by the billion cheers of the fans.
Get ready to #ShowYourGame @mpl_sport.
Buy your jersey now on https://t.co/u3GYA2wIg1#MPLSports #BillionCheersJersey pic.twitter.com/XWbZhgjBd2
">Presenting the Billion Cheers Jersey!
— BCCI (@BCCI) October 13, 2021
The patterns on the jersey are inspired by the billion cheers of the fans.
Get ready to #ShowYourGame @mpl_sport.
Buy your jersey now on https://t.co/u3GYA2wIg1#MPLSports #BillionCheersJersey pic.twitter.com/XWbZhgjBd2Presenting the Billion Cheers Jersey!
— BCCI (@BCCI) October 13, 2021
The patterns on the jersey are inspired by the billion cheers of the fans.
Get ready to #ShowYourGame @mpl_sport.
Buy your jersey now on https://t.co/u3GYA2wIg1#MPLSports #BillionCheersJersey pic.twitter.com/XWbZhgjBd2
ਭਾਰਤੀ ਪੁਰਸ਼, ਮਹਿਲਾ ਅਤੇ ਅੰਡਰ-19 ਟੀਮਾਂ 'ਐਮਪੀਐਲ ਸਪੋਰਟਸ' ਦੇ ਅਧਿਕਾਰਤ ਕਿੱਟ ਸਪਾਂਸਰ ਨੇ ਟੀਮ ਦੇ ਪ੍ਰਸ਼ੰਸਕਾਂ ਤੋਂ ਪ੍ਰੇਰਿਤ 'ਬਿਲੀਅਨ ਚੀਅਰਜ਼ ਆਊਟਫਿੱਟ' ਨਾਮਕ ਇਸ ਨਵੀਂ ਜਰਸੀ ਨੂੰ ਜਾਰੀ ਕੀਤਾ।
ਐਮਪੀਐਲ ਸਪੋਰਟਸ ਦੀ ਇੱਕ ਰੀਲੀਜ਼ ਦੇ ਅਨੁਸਾਰ, "ਇਹ ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਪ੍ਰਸ਼ੰਸਕਾਂ ਦੀਆਂ ਭਾਵਨਾਵਾਂ ਨੂੰ ਪਹਿਰਾਵੇ ਉੱਤੇ ਦਰਸਾਇਆ ਗਿਆ ਹੈ ਜੋ ਇੱਕ ਵਿਸ਼ੇਸ਼ 'ਸਾਊਂਡ ਵੇਵ' ਪੈਟਰਨ ਦੁਆਰਾ ਦਿਖਾਇਆ ਗਿਆ ਹੈ।"
ਪਹਿਰਾਵੇ ਵਿੱਚ ਗੂੜ੍ਹੇ ਨੀਲੇ ਰੰਗ ਦੇ ਦੋ 'ਸ਼ੇਡ' ਹਨ।
ਬੀਸੀਸੀਆਈ (ਭਾਰਤੀ ਕ੍ਰਿਕਟ ਬੋਰਡ) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ, “ਭਾਰਤੀ ਕ੍ਰਿਕਟ ਟੀਮ ਦੇ ਪ੍ਰਸ਼ੰਸਕ ਸਿਰਫ ਭਾਰਤ ਵਿੱਚ ਹੀ ਨਹੀਂ ਬਲਕਿ ਵਿਸ਼ਵ ਭਰ ਵਿੱਚ ਹਨ ਅਤੇ ਉਨ੍ਹਾਂ ਦੇ ਉਤਸ਼ਾਹ ਅਤੇ ਊਰਜਾ ਦਾ ਜਸ਼ਨ ਮਨਾਉਣ ਦਾ ਇਸ ਤੋਂ ਵਧੀਆ ਹੋਰ ਕੋਈ ਤਰੀਕਾ ਨਹੀਂ ਹੋ ਸਕਦਾ ਕਿ ਇਸ ਨੂੰ ਪਹਿਰਾਵੇ ਵਿੱਚ ਦਿਖਾ ਕੇ ਵੇਖਿਆ ਜਾ ਸਕੇ।"
ਉਨ੍ਹਾਂ ਨੇ ਕਿਹਾ, “ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਨਾਲ ਟੀਮ ਨੂੰ ਟੀ-20 ਚੈਂਪੀਅਨ ਬਣਨ ਦੇ ਰਾਹ ਵਿੱਚ ਲੋੜੀਂਦੀ ਸਹਾਇਤਾ ਮਿਲੇਗੀ।”
ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਵੀ ਇਸ ਦੀ ਹਮਾਇਤ ਕਰਦਿਆਂ ਕਿਹਾ, "ਹਰ ਭਾਰਤੀ ਕ੍ਰਿਕਟ ਪ੍ਰਸ਼ੰਸਕ ਦੇ ਪਿੱਛੇ ਇੱਕ ਕਹਾਣੀ ਹੈ। ਸਾਨੂੰ ਯਕੀਨ ਹੈ ਕਿ ਇਸ ਜਰਸੀ ਨੂੰ ਪਹਿਨਣਾ ਟੀਮ ਅਤੇ ਸਮਰਥਕਾਂ ਲਈ ਮਾਣ ਵਾਲੀ ਗੱਲ ਹੋਵੇਗੀ।"
ਇਹ ਡਰੈਸ ਸਟੋਰ ਵਿੱਚ 1,799 ਰੁਪਏ ਵਿੱਚ ਉਪਲਬਧ ਹੋਵੇਗੀ। ਇਸਦੇ ਨਾਲ ਹੀ ਇਸ ਦੇ 10 ਵੇਰੀਐਂਟ ਵੀ ਲਾਂਚ ਕੀਤੇ ਗਏ ਹਨ।
ਇਹ ਵੀ ਪੜ੍ਹੋ:ਭਾਰਤੀ ਟੀਮ ਪਹਿਲੀ ਵਾਰ ਥਾਮਸ ਕੱਪ ਦੇ ਕੁਆਟਰ ਫਾਈਨਲ ‘ਚ ਪੁੱਜੀ