ਨਵੀਂ ਦਿੱਲੀ: ਰਾਇਲ ਚੈਲੰਜਰਜ਼ ਬੈਗਲੁਰੂ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਖਿਡਾਰੀਆਂ ਦੀ ਨਿਲਾਮੀ ਤੋਂ ਪਹਿਲਾਂ ਮੰਗਲਵਾਰ ਨੂੰ ਆਪਣੇ ਸਾਬਕਾ ਕਪਤਾਨ ਵਿਰਾਟ ਕੋਹਲੀ ਜਦੋਂਕਿ ਮੁੰਬਈ ਇੰਡੀਅਨਜ਼ ਨੇ ਉਮੀਦ ਮੁਤਾਬਿਕ ਭਾਰਤ ਦੇ ਟੀ 20 ਕਪਤਾਨ ਰੋਹਿਤ ਸ਼ਰਮਾ ਅਤੇ ਤੇਜ਼ ਗੇਂਦਬਾਜ ਜਸਪ੍ਰੀਤ ਬੁਮਰਾਹ ਨੂੰ ਆਪਣੀ ਟੀਮ ਵਿੱਚ ਬਰਕਰਾਰ ਰੱਖਿਆ ਹੈ।
ਭਾਰਤ ਦੇ ਸੀਮਤ ਓਵਰਾਂ ਦੇ ਕ੍ਰਿਕਟ ਦੇ ਮਹਾਨ ਕਪਤਾਨ ਅਤੇ ਕ੍ਰਿਸ਼ਮਈ ਚੇਨੱਈ ਸੁਪਰ ਕਿੰਗਜ਼ (CSK) ਦੇ ਮਹਿੰਦਰ ਸਿੰਘ ਧੋਨੀ ਆਪਣੀ ਟੀਮ ਚ ਆਲਰਾਊਂਡਰ ਰਵਿੰਦਰ ਜਡੇਜਾ ਤੋਂ ਬਾਅਦ ਆਪਣੀ ਟੀਮ ਵਿੱਚ ਬਰਕਰਾਰ ਰਹਿਣ ਵਾਲੇ ਦੂਜੇ ਖਿਡਾਰੀ ਹੋਣਗੇ। ਟੀਮ ਨੇ ਰਿਤੂਰਾਜ ਗਾਇਕਵਾੜ ਨੂੰ ਬਰਕਰਾਰ ਖਿਡਾਰੀਆਂ ਦੀ ਸੂਚੀ ਵਿੱਚ ਚੌਥੇ ਨੰਬਰ 'ਤੇ ਰੱਖਿਆ ਹੈ, ਜਦਕਿ ਮੋਈਨ ਅਲੀ ਨੂੰ ਵੀ ਬਰਕਰਾਰ ਰੱਖਿਆ ਗਿਆ ਹੈ।
ਧਿਆਨ ਯੋਗ ਹੈ ਕਿ ਆਗਾਮੀ ਸੀਜ਼ਨ ਲਈ ਮੈਗਾ ਨਿਲਾਮੀ ਤੋਂ ਪਹਿਲਾਂ ਅੱਠ ਪੁਰਾਣੀਆਂ ਟੀਮਾਂ ਨੇ 30 ਨਵੰਬਰ ਦੀ ਸਮਾਂ ਸੀਮਾ ਦੇ ਅੰਦਰ ਬਰਕਰਾਰ ਖਿਡਾਰੀਆਂ ਦੀ ਸੂਚੀ ਜਮ੍ਹਾਂ ਕਰਾਉਣੀ ਹੈ। ਦੂਜੇ ਪਾਸੇ, ਇੰਡੀਅਨ ਪ੍ਰੀਮੀਅਰ ਲੀਗ ਅਗਲੇ ਸੀਜ਼ਨ ਤੋਂ ਦੋ ਨਵੀਆਂ ਟੀਮਾਂ ਲਖਨਊ ਅਤੇ ਅਹਿਮਦਾਬਾਦ ਨੂੰ ਜੋੜਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਬਰਕਰਾਰ ਸੂਚੀ ਤੋਂ ਬਾਅਦ ਮੈਗਾ ਨਿਲਾਮੀ ਦਾ ਰਾਹ ਪੱਧਰਾ ਹੋ ਜਾਵੇਗਾ। ਨਿਯਮਾਂ ਮੁਤਾਬਕ ਪੁਰਾਣੀਆਂ ਅੱਠ ਟੀਮਾਂ ਵੱਧ ਤੋਂ ਵੱਧ ਚਾਰ ਖਿਡਾਰੀਆਂ ਨੂੰ ਬਰਕਰਾਰ ਰੱਖ ਸਕਦੀਆਂ ਹਨ। ਇਹ ਅੱਠ ਟੀਮਾਂ ਵੱਧ ਤੋਂ ਵੱਧ ਤਿੰਨ ਭਾਰਤੀ ਖਿਡਾਰੀਆਂ ਨੂੰ ਬਰਕਰਾਰ ਰੱਖ ਸਕਦੀਆਂ ਹਨ। ਇਸ ਦੇ ਨਾਲ ਹੀ ਇਹ ਅੱਠ ਟੀਮਾਂ ਵੱਧ ਤੋਂ ਵੱਧ ਦੋ ਵਿਦੇਸ਼ੀ ਖਿਡਾਰੀਆਂ ਨੂੰ ਰਿਟੇਨ ਕਰ ਸਕਦੀਆਂ ਹਨ।
ਮੈਗਾ ਨਿਲਾਮੀ ਤੋਂ ਪਹਿਲਾਂ, ਦੋ ਨਵੀਆਂ ਟੀਮਾਂ ਲਖਨਊ ਅਤੇ ਅਹਿਮਦਾਬਾਦ 1 ਤੋਂ 25 ਦਸੰਬਰ ਤੱਕ ਤਿੰਨ-ਤਿੰਨ ਖਿਡਾਰੀ ਸ਼ਾਮਲ ਕਰ ਸਕਦੀਆਂ ਹਨ। ਇੰਨ੍ਹਾਂ ਵਿੱਚ ਵੱਧ ਤੋਂ ਵੱਧ ਦੋ ਭਾਰਤੀ ਖਿਡਾਰੀ ਹੋ ਸਕਦੇ ਹਨ।
ਰਿਟੇਨਸ਼ਨ ਨਿਯਮਾਂ ਮੁਤਾਬਕ ਅੱਠ ਪੁਰਾਣੀਆਂ ਟੀਮਾਂ ਵੱਧ ਤੋਂ ਵੱਧ ਚਾਰ ਖਿਡਾਰੀਆਂ ਨੂੰ ਬਰਕਰਾਰ ਰੱਖ ਸਕਦੀਆਂ ਹਨ। ਵੱਧ ਤੋਂ ਵੱਧ ਤਿੰਨ ਭਾਰਤੀ ਜਾਂ ਵੱਧ ਤੋਂ ਵੱਧ ਦੋ ਵਿਦੇਸ਼ੀ ਖਿਡਾਰੀ ਹੋ ਸਕਦੇ ਹਨ। ਪੁਰਾਣੀਆਂ ਟੀਮਾਂ ਨੂੰ ਬਰਕਰਾਰ ਰੱਖਣ ਤੋਂ ਬਾਅਦ ਨਵੀਂਆਂ ਟੀਮਾਂ ਅਹਿਮਦਾਬਾਦ ਅਤੇ ਲਖਨਊ ਤਿੰਨ ਖਿਡਾਰੀ ਸ਼ਾਮਲ ਕਰ ਸਕਣਗੀਆਂ।
ਰਾਇਲ ਚੈਲੇਂਜਰਸ ਬੰਗਲੌਰ
-
Welcome to #VIVOIPLRetention @RCBTweets have zeroed down on the retention list 👍
— IndianPremierLeague (@IPL) November 30, 2021 " class="align-text-top noRightClick twitterSection" data="
What do you make of it? 🤔#VIVOIPL pic.twitter.com/77AzHSVPH5
">Welcome to #VIVOIPLRetention @RCBTweets have zeroed down on the retention list 👍
— IndianPremierLeague (@IPL) November 30, 2021
What do you make of it? 🤔#VIVOIPL pic.twitter.com/77AzHSVPH5Welcome to #VIVOIPLRetention @RCBTweets have zeroed down on the retention list 👍
— IndianPremierLeague (@IPL) November 30, 2021
What do you make of it? 🤔#VIVOIPL pic.twitter.com/77AzHSVPH5
ਜਾਣਕਾਰੀ ਮੁਤਾਬਕ ਬੈਂਗਲੁਰੂ ਨੇ ਕੋਹਲੀ ਨੂੰ 15 ਕਰੋੜ, ਗਲੇਨ ਮੈਕਸਵੈੱਲ ਨੂੰ 11 ਕਰੋੜ ਅਤੇ ਮੁਹੰਮਦ ਸਿਰਾਜ ਨੂੰ 7 ਕਰੋੜ 'ਚ ਰਿਟੇਨ ਕੀਤਾ ਹੈ, ਜਦਕਿ ਟੀਮ ਨੇ ਸਲਾਮੀ ਬੱਲੇਬਾਜ਼ ਦੇਵਦੱਤ ਪਡਿਕਲ ਅਤੇ ਸਪਿਨਰ ਯੁਜਵੇਂਦਰ ਚਾਹਲ ਨੂੰ ਛੱਡਣ ਦਾ ਫੈਸਲਾ ਕੀਤਾ ਹੈ।
ਮੁੰਬਈ ਇੰਡੀਅਨਜ਼
-
The @mipaltan retention list is out!
— IndianPremierLeague (@IPL) November 30, 2021 " class="align-text-top noRightClick twitterSection" data="
Comment below and let us know what do you make of it❓#VIVOIPLRetention pic.twitter.com/rzAx6Myw3B
">The @mipaltan retention list is out!
— IndianPremierLeague (@IPL) November 30, 2021
Comment below and let us know what do you make of it❓#VIVOIPLRetention pic.twitter.com/rzAx6Myw3BThe @mipaltan retention list is out!
— IndianPremierLeague (@IPL) November 30, 2021
Comment below and let us know what do you make of it❓#VIVOIPLRetention pic.twitter.com/rzAx6Myw3B
ਇਸ ਦੇ ਨਾਲ ਹੀ ਮੁੰਬਈ ਇੰਡੀਅਨਜ਼ ਨੇ ਚਾਰ ਖਿਡਾਰੀਆਂ ਨੂੰ ਬਰਕਰਾਰ ਰੱਖਿਆ ਹੈ। ਮੁੰਬਈ ਇੰਡੀਅਨਜ਼ ਨੇ ਰੋਹਿਤ ਸ਼ਰਮਾ ਨੂੰ 16 ਕਰੋੜ, ਜਸਪ੍ਰੀਤ ਬੁਮਰਾਹ ਨੂੰ 12 ਕਰੋੜ, ਸੂਰਿਆਕੁਮਾਰ ਯਾਦਵ ਨੂੰ ਅੱਠ ਕਰੋੜ ਅਤੇ ਕੀਰੋਨ ਪੋਲਾਰਡ ਨੂੰ ਛੇ ਕਰੋੜ ਵਿੱਚ ਰਿਟੇਨ ਕੀਤਾ ਹੈ। ਮੁੰਬਈ ਇੰਡੀਅਨਜ਼ ਨੂੰ IPL ਰਿਟੇਨਸ਼ਨ ਪਾਲਿਸੀ ਕਾਰਨ ਈਸ਼ਾਨ ਕਿਸ਼ਨ ਅਤੇ ਹਾਰਦਿਕ ਪੰਡਯਾ ਨੂੰ ਛੱਡਣ ਲਈ ਮਜਬੂਰ ਹੋਣਾ ਪਿਆ।
ਪੰਜਾਬ ਕਿੰਗਜ਼
-
Here's the @PunjabKingsIPL retention list 👍#VIVOIPLRetention pic.twitter.com/ABl5TWLFhG
— IndianPremierLeague (@IPL) November 30, 2021 " class="align-text-top noRightClick twitterSection" data="
">Here's the @PunjabKingsIPL retention list 👍#VIVOIPLRetention pic.twitter.com/ABl5TWLFhG
— IndianPremierLeague (@IPL) November 30, 2021Here's the @PunjabKingsIPL retention list 👍#VIVOIPLRetention pic.twitter.com/ABl5TWLFhG
— IndianPremierLeague (@IPL) November 30, 2021
ਦੂਜੇ ਪਾਸੇ ਜੇਕਰ ਪੰਜਾਬ ਕਿੰਗਜ਼ ਦੀ ਗੱਲ ਕਰੀਏ ਤਾਂ ਪੰਜਾਬ ਨੇ ਮਯੰਕ ਅਗਰਵਾਲ ਨੂੰ 14 ਕਰੋੜ ਅਤੇ ਅਰਸ਼ਦੀਪ ਸਿੰਘ ਨੂੰ 4 ਕਰੋੜ ਰੁਪਏ ਵਿੱਚ ਰਿਟੇਨ ਕੀਤਾ ਹੈ। ਹਾਲਾਂਕਿ ਕੇ.ਐੱਲ.ਰਾਹੁਲ ਨੂੰ ਪੰਜਾਬ ਕਿੰਗਜ਼ ਤੋਂ ਬਾਹਰ ਕਰ ਦਿੱਤਾ ਗਿਆ ਹੈ। ਮੁੱਖ ਕੋਚ ਅਨਿਲ ਕੁੰਬਲੇ ਨੇ ਖੁਲਾਸਾ ਕੀਤਾ ਕਿ ਟੀਮ ਨੇ ਕੇਐੱਲ ਰਾਹੁਲ ਨੂੰ ਪੰਜਾਬ ਕਿੰਗਜ਼ ਨਾਲ ਰਹਿਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਰਿਹਾਈ 'ਤੇ ਅੜੇ ਰਹੀ।
ਸਨਰਾਈਜ਼ਰਸ ਹੈਦਰਾਬਾਦ
-
Take a look at the @SunRisers retention list 👍#VIVOIPLRetention pic.twitter.com/fXv62OyAkA
— IndianPremierLeague (@IPL) November 30, 2021 " class="align-text-top noRightClick twitterSection" data="
">Take a look at the @SunRisers retention list 👍#VIVOIPLRetention pic.twitter.com/fXv62OyAkA
— IndianPremierLeague (@IPL) November 30, 2021Take a look at the @SunRisers retention list 👍#VIVOIPLRetention pic.twitter.com/fXv62OyAkA
— IndianPremierLeague (@IPL) November 30, 2021
ਇਸ ਤੋਂ ਇਲਾਵਾ ਸਨਰਾਈਜ਼ਰਜ਼ ਹੈਦਰਾਬਾਦ ਨੇ ਕੇਨ ਵਿਲੀਅਮਸਨ ਨੂੰ 14 ਕਰੋੜ, ਅਬਦੁਲ ਸਮਦ ਨੂੰ 4 ਕਰੋੜ ਅਤੇ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਨੂੰ 4 ਕਰੋੜ ਵਿੱਚ ਰਿਟੇਨ ਕੀਤਾ ਹੈ। ਸਨਰਾਈਜ਼ਰਸ ਹੈਦਰਾਬਾਦ ਨੇ ਪਿਛਲੇ ਪੰਜ ਸਾਲਾਂ ਦੇ ਆਪਣੇ ਦੋ ਸਭ ਤੋਂ ਵੱਡੇ ਮੈਚ ਜੇਤੂ ਡੇਵਿਡ ਵਾਰਨਰ ਅਤੇ ਰਾਸ਼ਿਦ ਖਾਨ ਨੂੰ ਰਿਲੀਜ਼ ਕੀਤਾ ਹੈ।
ਚੇਨੱਈ ਸੁਪਰ ਕਿੰਗਜ਼
-
The @ChennaiIPL retention list is out! 👌
— IndianPremierLeague (@IPL) November 30, 2021 " class="align-text-top noRightClick twitterSection" data="
Take a look! 👇#VIVOIPLRetention pic.twitter.com/3uyOJeabb6
">The @ChennaiIPL retention list is out! 👌
— IndianPremierLeague (@IPL) November 30, 2021
Take a look! 👇#VIVOIPLRetention pic.twitter.com/3uyOJeabb6The @ChennaiIPL retention list is out! 👌
— IndianPremierLeague (@IPL) November 30, 2021
Take a look! 👇#VIVOIPLRetention pic.twitter.com/3uyOJeabb6
ਸਭ ਤੋਂ ਸਫਲ ਆਈਪੀਐਲ ਫਰੈਂਚਾਇਜ਼ੀ ਵਿੱਚੋਂ ਇੱਕ, ਚੇਨੱਈ ਸੁਪਰ ਕਿੰਗਜ਼ ਨੇ ਰਵਿੰਦਰ ਜਡੇਜਾ ਨੂੰ 16 ਕਰੋੜ, ਐਮਐਸ ਧੋਨੀ ਨੂੰ 12 ਕਰੋੜ, ਮੋਈਨ ਅਲੀ ਨੂੰ ਅੱਠ ਕਰੋੜ ਅਤੇ ਰਿਤੂਰਾਜ ਗਾਇਕਵਾੜ ਨੂੰ ਛੇ ਕਰੋੜ ਵਿੱਚ ਬਰਕਰਾਰ ਰੱਖਿਆ ਹੈ। ਇਸ ਦੇ ਨਾਲ ਹੀ ਚੇਨੱਈ ਸੁਪਰ ਕਿੰਗਜ਼ ਨੇ ਕੁਝ ਫਰੈਂਚਾਇਜ਼ੀ ਦਿੱਗਜ ਸੁਰੇਸ਼ ਰੈਨਾ, ਫਾਫ ਡੂ ਪਲੇਸਿਸ ਅਤੇ ਡਵੇਨ ਬ੍ਰਾਵੋ ਨੂੰ ਰਿਲੀਜ਼ ਕੀਤਾ ਹੈ।
ਦਿੱਲੀ ਕੈਪੀਟਲਜ਼
-
How is that for a retention list, @delhicapitals fans❓#VIVOIPLRetention pic.twitter.com/x9dzaWRaCR
— IndianPremierLeague (@IPL) November 30, 2021 " class="align-text-top noRightClick twitterSection" data="
">How is that for a retention list, @delhicapitals fans❓#VIVOIPLRetention pic.twitter.com/x9dzaWRaCR
— IndianPremierLeague (@IPL) November 30, 2021How is that for a retention list, @delhicapitals fans❓#VIVOIPLRetention pic.twitter.com/x9dzaWRaCR
— IndianPremierLeague (@IPL) November 30, 2021
ਦਿੱਲੀ ਕੈਪੀਟਲਸ ਨੇ ਰਿਸ਼ਭ ਪੰਤ ਨੂੰ 16 ਕਰੋੜ, ਅਕਸ਼ਰ ਪਟੇਲ ਨੂੰ 12 ਕਰੋੜ, ਪ੍ਰਿਥਵੀ ਸ਼ਾਅ ਨੂੰ 8 ਕਰੋੜ ਅਤੇ ਐਨਰਿਕ ਨੌਰਟਜੇ ਨੂੰ 6 ਕਰੋੜ ਰੁਪਏ ਵਿੱਚ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਸ਼੍ਰੇਅਸ ਅਈਅਰ, ਸ਼ਿਖਰ ਧਵਨ ਅਤੇ ਕਾਗਿਸੋ ਰਬਾਡਾ ਨੂੰ ਰਿਲੀਜ਼ ਕੀਤਾ ਗਿਆ ਹੈ।
ਕੋਲਕਾਤਾ ਨਾਈਟ ਰਾਈਡਰਜ਼
-
Here's @KKRiders's #VIVOIPL retention list 👍#VIVOIPLRetention pic.twitter.com/mc4CKiwxZL
— IndianPremierLeague (@IPL) November 30, 2021 " class="align-text-top noRightClick twitterSection" data="
">Here's @KKRiders's #VIVOIPL retention list 👍#VIVOIPLRetention pic.twitter.com/mc4CKiwxZL
— IndianPremierLeague (@IPL) November 30, 2021Here's @KKRiders's #VIVOIPL retention list 👍#VIVOIPLRetention pic.twitter.com/mc4CKiwxZL
— IndianPremierLeague (@IPL) November 30, 2021
ਕੋਲਕਾਤਾ ਨਾਈਟ ਰਾਈਡਰਜ਼ ਨੇ ਕਪਤਾਨ ਇਓਨ ਮੋਰਗਨ ਨੂੰ ਛੱਡ ਦਿੱਤਾ ਹੈ, ਜਦੋਂਕਿ ਆਂਦਰੇ ਰਸੇਲ ਨੂੰ 16 ਕਰੋੜ ਰੁਪਏ, ਵਰੁਣ ਚੱਕਰਵਰਤੀ ਨੂੰ 8 ਕਰੋੜ ਰੁਪਏ, ਵੈਂਕਟੇਸ਼ ਅਈਅਰ ਨੂੰ 8 ਕਰੋੜ ਰੁਪਏ ਅਤੇ ਸੁਨੀਲ ਨਾਰਾਇਣ ਨੂੰ 6 ਕਰੋੜ ਰੁਪਏ ਵਿੱਚ ਬਰਕਰਾਰ ਰੱਖਿਆ ਗਿਆ ਹੈ।
ਰਾਜਸਥਾਨ ਰਾਇਲਜ਼
-
.@rajasthanroyals fans, what do you make of the retention list? 🤔#VIVOIPLRetention pic.twitter.com/JgrLm09mkv
— IndianPremierLeague (@IPL) November 30, 2021 " class="align-text-top noRightClick twitterSection" data="
">.@rajasthanroyals fans, what do you make of the retention list? 🤔#VIVOIPLRetention pic.twitter.com/JgrLm09mkv
— IndianPremierLeague (@IPL) November 30, 2021.@rajasthanroyals fans, what do you make of the retention list? 🤔#VIVOIPLRetention pic.twitter.com/JgrLm09mkv
— IndianPremierLeague (@IPL) November 30, 2021
ਰਾਜਸਥਾਨ ਰਾਇਲਜ਼ ਨੇ ਵੀ ਆਪਣੇ ਰਿਟੇਨ ਖਿਡਾਰੀਆਂ ਦੀ ਸੂਚੀ ਦਾ ਐਲਾਨ ਕਰ ਦਿੱਤਾ ਹੈ। ਰਾਜਸਥਾਨ ਨੇ ਸੰਜੂ ਸੈਮਸਨ ਨੂੰ 14 ਕਰੋੜ, ਜੋਸ ਬਟਲਰ ਨੂੰ 10 ਕਰੋੜ ਅਤੇ ਯਸ਼ਸਵੀ ਜੈਸਵਾਲ ਨੂੰ 4 ਕਰੋੜ ਵਿੱਚ ਰਿਟੇਨ ਕੀਤਾ ਹੈ।
ਇਹ ਵੀ ਪੜ੍ਹੋ: IPL 2022: ਅਗਲੇ ਸਾਲ ਭਾਰਤ ’ਚ ਹੋਵੇਗਾ IPL, ਜਾਣੋ ਹਰ ਮੈਚ ਦਾ ਸਮਾਂ ਤੇ ਸ਼ਡਿਊਲ