ਨਵੀਂ ਦਿੱਲੀ: ਟਾਟਾ IPL 2023 ਦਾ 59ਵਾਂ ਮੈਚ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਸ ਵਿਚਾਲੇ ਖੇਡਿਆ ਗਿਆ। ਇਸ ਸੀਜ਼ਨ 'ਚ ਹੁਣ ਤੱਕ ਦੋਵਾਂ ਟੀਮਾਂ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਦਿੱਲੀ ਕੈਪੀਟਲਜ਼ ਨੇ ਇਸ ਸੀਜ਼ਨ 'ਚ 11 ਮੈਚਾਂ 'ਚੋਂ ਸਿਰਫ 4 ਮੈਚ ਜਿੱਤੇ ਹਨ ਅਤੇ 8 ਅੰਕਾਂ ਨਾਲ ਉਹ ਅੰਕ ਸੂਚੀ 'ਚ ਸਭ ਤੋਂ ਹੇਠਲੇ 10ਵੇਂ ਸਥਾਨ 'ਤੇ ਸੀ। ਪੰਜਾਬ ਕਿੰਗਜ਼ ਨੇ 11 ਵਿੱਚੋਂ 5 ਮੈਚ ਜਿੱਤੇ ਹਨ। ਦੋਵਾਂ ਟੀਮਾਂ ਵਿਚਾਲੇ ਇਸ ਸੀਜ਼ਨ ਦਾ ਇਹ ਪਹਿਲਾ ਮੈਚ ਹੈ। ਦੋਵਾਂ ਟੀਮਾਂ ਦਾ ਪ੍ਰਦਰਸ਼ਨ ਵੀ ਇਸ ਮੈਚ ਵਿਚ ਰੌਮਾਂਚਕ ਰਿਹਾ। ਪੰਜਾਬ ਨੇ ਬਾਜ਼ੀ ਮਾਰਦਿਆਂ ਇਸ ਮੈਚ ਨੂੰ 31 ਦੌੜਾਂ ਨਾਲ ਜਿੱਤ ਲਿਆ।
-
A remarkable bowling performance from @PunjabKingsIPL 👏🏻👏🏻
— IndianPremierLeague (@IPL) May 13, 2023 " class="align-text-top noRightClick twitterSection" data="
They clinch a crucial 31-run victory in Delhi ✅
Scorecard ▶️ https://t.co/bCb6q4bzdn #TATAIPL | #DCvPBKS pic.twitter.com/OOpKS8tFV5
">A remarkable bowling performance from @PunjabKingsIPL 👏🏻👏🏻
— IndianPremierLeague (@IPL) May 13, 2023
They clinch a crucial 31-run victory in Delhi ✅
Scorecard ▶️ https://t.co/bCb6q4bzdn #TATAIPL | #DCvPBKS pic.twitter.com/OOpKS8tFV5A remarkable bowling performance from @PunjabKingsIPL 👏🏻👏🏻
— IndianPremierLeague (@IPL) May 13, 2023
They clinch a crucial 31-run victory in Delhi ✅
Scorecard ▶️ https://t.co/bCb6q4bzdn #TATAIPL | #DCvPBKS pic.twitter.com/OOpKS8tFV5
ਪੰਜਾਬ ਦੀ ਪਾਰੀ : ਪੰਜਾਬ ਕਿੰਗਜ਼ ਨੇ ਦਿੱਲੀ ਨੂੰ 31 ਦੌੜਾਂ ਨਾਲ ਹਰਾਇਆ। ਇਸ ਹਾਰ ਨਾਲ ਦਿੱਲੀ ਪਲੇਆਫ ਦੀ ਦੌੜ ਤੋਂ ਬਾਹਰ ਹੋਣ ਵਾਲੀ ਪਹਿਲੀ ਟੀਮ ਬਣ ਗਈ ਹੈ। ਪੰਜਾਬ ਵੱਲੋਂ ਪ੍ਰਭਸਿਮਰਨ ਨੇ ਸੈਂਕੜਾ ਲਗਾਇਆ। ਇਸ ਤੋਂ ਬਾਅਦ ਬਰਾੜ ਨੇ ਚਾਰ ਵਿਕਟਾਂ ਲਈਆਂ। ਦਿੱਲੀ ਲਈ ਡੇਵਿਡ ਵਾਰਨਰ ਨੇ ਅਰਧ ਸੈਂਕੜਾ ਲਗਾਇਆ। ਪੰਜਾਬ ਕਿੰਗਜ਼ ਨੇ ਦਿੱਲੀ ਕੈਪੀਟਲਜ਼ ਨੂੰ 168 ਦੌੜਾਂ ਦਾ ਵੱਡਾ ਟੀਚਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਕਿੰਗਜ਼ ਨੇ 20 ਓਵਰਾਂ 'ਚ 7 ਵਿਕਟਾਂ 'ਤੇ 167 ਦੌੜਾਂ ਬਣਾਈਆਂ। ਪ੍ਰਭਸਿਮਰਨ ਸਿੰਘ ਨੇ ਆਤਿਸ਼ਬਾਜ਼ੀ ਨਾਲ ਬੱਲੇਬਾਜ਼ੀ ਕਰਦੇ ਹੋਏ ਇਸ ਸੀਜ਼ਨ ਦਾ ਦੂਜਾ ਸੈਂਕੜਾ ਲਗਾਇਆ। ਪ੍ਰਭਸਿਮਰਨ ਨੇ 65 ਗੇਂਦਾਂ 'ਚ 10 ਚੌਕੇ ਅਤੇ 6 ਛੱਕਿਆਂ ਦੀ ਮਦਦ ਨਾਲ 103 ਦੌੜਾਂ ਬਣਾਈਆਂ। ਉਸ ਦੀ ਪਾਰੀ ਦੀ ਬਦੌਲਤ ਪੰਜਾਬ ਦੀ ਟੀਮ 167 ਦੌੜਾਂ ਤੱਕ ਪਹੁੰਚ ਸਕੀ। ਸੈਮ ਕਰਨ ਨੇ 24 ਗੇਂਦਾਂ ਵਿੱਚ 20 ਦੌੜਾਂ ਬਣਾਈਆਂ। ਪੰਜਾਬ ਵੱਲੋਂ ਇਸ਼ਾਂਤ ਸ਼ਰਮਾ ਨੇ 2, ਅਕਸ਼ਰ ਪਟੇਲ, ਪ੍ਰਵੀਨ ਦੂਬੇ, ਕੁਲਦੀਪ ਯਾਦਵ, ਮੁਕੇਸ਼ ਕੁਮਾਰ ਨੇ 1-1 ਵਿਕਟਾਂ ਲਈਆਂ। ਪੰਜਾਬ ਵੱਲੋਂ ਹਰਪ੍ਰੀਤ ਬਰਾੜ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 4 ਵਿਕਟਾਂ ਹਾਸਲ ਕੀਤੀਆਂ।
- SRH vs LSG IPL 2023 LIVE: ਲਖਨਊ ਸੁਪਰ ਜਾਇੰਟਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ, ਪ੍ਰੇਰਕ ਮਾਂਕਡ ਨੇ 64 ਦੌੜਾਂ ਦੀ ਅਜੇਤੂ ਪਾਰੀ ਖੇਡੀ
- MI vs GT IPL : ਇਕ ਤੋਂ ਬਾਅਦ ਇਕ ਲੱਗੇ ਝਟਕੇ ਨੇ ਦਿਖਾਇਆ ਗੁਜਰਾਤ ਟਾਇਟਨਸ ਨੂੰ ਹਾਰ ਦਾ ਮੂੰਹ, 8 ਖਿਡਾਰੀ ਗਵਾ ਕੇ ਬਣਾਈਆਂ 191 ਦੌੜਾਂ
ਦਿੱਲੀ ਦੀ ਪਾਰੀ : ਦਿੱਲੀ ਕੈਪੀਟਲਜ਼ ਹੁਣ ਪੰਜਾਬ ਤੋਂ ਮਿਲੀ ਹਾਰ ਤੋਂ ਬਾਅਦ ਪਲੇਆਫ ਦੀ ਦੌੜ ਤੋਂ ਬਾਹਰ ਹੋਣ ਵਾਲੀ ਹੈ। ਇਸ ਦੌੜ ਤੋਂ ਬਾਹਰ ਹੋਣ ਵਾਲੀ ਇਹ ਪਹਿਲੀ ਟੀਮ ਹੋਵੇਗੀ। ਪੰਜਾਬ ਵੱਲੋਂ ਮਿਲੇ 168 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਡੇਵਿਡ ਵਾਰਨਰ ਅਤੇ ਫਿਲ ਸਾਲਟ ਨੇ ਦਿੱਲੀ ਕੈਪੀਟਲਸ ਲਈ ਸ਼ੁਰੂਆਤ ਕੀਤੀ। ਦਿੱਲੀ ਕੈਪੀਟਲਸ ਦੀ ਪਹਿਲੀ ਵਿਕਟ 6.2 ਓਵਰਾਂ ਵਿੱਚ ਡਿੱਗ ਗਈ। ਫਿਲ ਸਾਲਟ 17 ਗੇਂਦਾਂ 'ਚ 21 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਪੰਜਾਬ ਦੇ ਹਰਪ੍ਰੀਤ ਬਰਾੜ ਨੇ ਆਊਟ ਕੀਤਾ। 7.2 ਓਵਰਾਂ ਵਿੱਚ ਮਿਸ਼ੇਲ ਮਾਰਸ਼ 4 ਗੇਂਦਾਂ 'ਤੇ 3 ਦੌੜਾਂ ਬਣਾ ਕੇ ਆਊਟ ਹੋ ਗਏ। ਦਿੱਲੀ ਕੈਪੀਟਲਸ ਦੀ ਛੇਵੀਂ ਵਿਕਟ 10.1 ਓਵਰਾਂ ਵਿੱਚ ਡਿੱਗੀ। ਮਨੀਸ਼ ਪਾਂਡੇ ਨੇ ਹਰਪ੍ਰੀਤ ਬਰਾੜ ਨੂੰ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਭੇਜ ਦਿੱਤਾ। ਇਸ ਨਾਲ 11ਵੇਂ ਓਵਰ ਤੋਂ ਬਾਅਦ ਟੀਮ ਦਾ ਸਕੋਰ 6 ਵਿਕਟਾਂ 'ਤੇ 91 ਦੌੜਾਂ ਹੀ ਰਿਹਾ। 16ਵੇਂ ਓਵਰ ਵਿੱਚ ਅਮਨ ਹਕੀਮ ਖਾਨ ਦੇ ਰੂਪ ਵਿੱਚ ਦਿੱਲੀ ਦੀ 7ਵੀਂ ਵਿਕਟ ਡਿੱਗੀ, ਅਮਨ 18 ਗੇਂਦਾਂ ਵਿੱਚ 16 ਦੌੜਾਂ ਬਣਾ ਕੇ ਆਊਟ ਹੋ ਗਏ। ਦਿੱਲੀ ਕੈਪੀਟਲਸ ਦੀ 8ਵੀਂ ਵਿਕਟ 17.2 ਓਵਰਾਂ 'ਚ ਡਿੱਗ ਗਈ। ਪ੍ਰਵੀਨ ਦੂਬੇ 20 ਗੇਂਦਾਂ ਵਿੱਚ 16 ਦੌੜਾਂ ਬਣਾ ਕੇ ਆਊਟ ਹੋ ਗਏ।
ਪੰਜਾਬ ਕਿੰਗਜ਼ ਪਲੇਇੰਗ-11 ਪ੍ਰਭਸਿਮਰਨ ਸਿੰਘ, ਸ਼ਿਖਰ ਧਵਨ (ਕਪਤਾਨ), ਲਿਆਮ ਲਿਵਿੰਗਸਟੋਨ, ਜਿਤੇਸ਼ ਸ਼ਰਮਾ (ਵਿਕਟਕੀਪਰ), ਸੈਮ ਕੁਰਾਨ, ਸਿਕੰਦਰ ਰਜ਼ਾ, ਸ਼ਾਹਰੁਖ ਖਾਨ, ਹਰਪ੍ਰੀਤ ਬਰਾੜ, ਰਿਸ਼ੀ ਧਵਨ, ਰਾਹੁਲ ਚਾਹਰ, ਅਰਸ਼ਦੀਪ ਸਿੰਘ
ਬਦਲਵੇਂ ਖਿਡਾਰੀ: ਨਾਥਨ ਐਲਿਸ, ਅਥਰਵ ਟੇਡੇ, ਮੈਥਿਊ ਸ਼ਾਰਟ, ਹਰਪ੍ਰੀਤ ਸਿੰਘ ਭਾਟੀਆ, ਮੋਹਿਤ ਰਾਠੀ।
ਦਿੱਲੀ ਕੈਪੀਟਲਜ਼ ਪਲੇਇੰਗ-11 ਡੇਵਿਡ ਵਾਰਨਰ (ਕਪਤਾਨ), ਫਿਲਿਪ ਸਾਲਟ (ਵਿਕਟਕੀਪਰ), ਮਿਸ਼ੇਲ ਮਾਰਸ਼, ਰਿਲੇ ਰੋਸੋ, ਅਮਨ ਹਾਕਿਮ ਖਾਨ, ਅਕਸ਼ਰ ਪਟੇਲ, ਪ੍ਰਵੀਨ ਦੂਬੇ, ਕੁਲਦੀਪ ਯਾਦਵ, ਇਸ਼ਾਂਤ ਸ਼ਰਮਾ, ਖਲੀਲ ਅਹਿਮਦ, ਮੁਕੇਸ਼ ਕੁਮਾਰ
ਬਦਲਵੇਂ ਖਿਡਾਰੀ : ਮਨੀਸ਼ ਪਾਂਡੇ, ਰਿਪਲ ਪਟੇਲ, ਲਲਿਤ ਯਾਦਵ, ਚੇਤਨ ਸਾਕਾਰੀਆ, ਅਭਿਸ਼ੇਕ ਪੋਰੇਲ।