ਚੰਡੀਗੜ੍ਹ : ਚੇਨਈ ਸੁਪਰ ਕਿੰਗਜ ਅਤੇ ਰਾਜਸਥਾਨ ਰਾਇਲਸ ਵਿਚਾਲੇ ਖੇਡਿਆ ਗਿਆ ਮੈਚ ਰਾਜਸਥਾਨ ਦੇ ਖਿਡਾਰੀਆਂ ਨੇ ਜਿੱਤ ਲਿਆ ਹੈ ਪਰ ਅਖੀਰਲੇ ਓਵਰ ਵਿੱਚ ਮਹਿੰਦਰ ਸਿੰਘ ਧੋਨੀ ਦੇ ਸਿਕਸਰਾਂ ਨੇ ਜਰੂਰ ਦਰਸ਼ਕਾਂ ਦਾ ਮਨੋਰੰਜਨ ਕੀਤਾ। ਪਰ ਇਹ ਮੈਚ ਰਾਜਸਥਾਨ ਦੇ ਖਿਡਾਰੀਆਂ ਨੇ ਸ਼ਾਨਦਾਰ ਗੇਂਦਬਾਜ਼ੀ ਨਾਲ ਜਿੱਤ ਲਿਆ।
ਇਸ ਤਰ੍ਹਾਂ ਖੇਡੀ ਰਾਜਸਥਾਨ ਰਾਇਲਜ : RR ਨੇ ਸ਼ੁਰੂ ਪਹਿਲਾਂ ਬੱਲੇਬਾਜੀ ਹੈ। ਪਹਿਲਾ ਓਵਰ ਖਤਮ ਹੋਣ 'ਤੇ ਸਕੋਰ (9/0) ਸੀ। ਹਾਲਾਂਕਿ ਯਸ਼ਸਵੀ ਜੈਸਵਾਲ ਦੇ ਆਊਟ ਹੋਣ ਨਾਲ ਰਾਜਸਥਾਨ ਰਾਇਲਸ ਦੀ ਖਰਾਬ ਸ਼ੁਰੂਆਤ ਰਹੀ। CSK ਦੇ ਤੇਜ਼ ਗੇਂਦਬਾਜ਼ ਤੁਸ਼ਾਰ ਦੇਸ਼ਪਾਂਡੇ ਨੇ ਰਾਜਸਥਾਨ ਰਾਇਲਸ ਨੂੰ ਪਹਿਲਾ ਝਟਕਾ ਦਿੱਤਾ। ਦੇਸ਼ਪਾਂਡੇ ਨੇ 10 ਦੌੜਾਂ ਦੇ ਨਿੱਜੀ ਸਕੋਰ 'ਤੇ ਯਸ਼ਸਵੀ ਜੈਸਵਾਲ ਨੂੰ ਦੂਜੇ ਓਵਰ ਦੀ ਚੌਥੀ ਗੇਂਦ 'ਤੇ ਸ਼ਿਵਮ ਦੂਬੇ ਹੱਥੋਂ ਕੈਚ ਆਊਟ ਕਰਵਾ ਦਿੱਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਰਾਜਸਥਾਨ ਰਾਇਲਜ਼ ਨੇ ਮਾਮੂਲੀ ਸ਼ੁਰੂਆਤ ਕੀਤੀ। ਹਾਲਾਂਕਿ ਉਸ ਨੇ ਆਪਣੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦਾ ਵਿਕਟ ਗੁਆ ਦਿੱਤੀ ਸੀ। 5 ਓਵਰਾਂ ਦੇ ਅੰਤ 'ਤੇ ਜੇਸ ਬਟਲਰ (15) ਅਤੇ ਦੇਵਦੱਤ ਪੈਡਿਕਲ (20) ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਰਹੇ। ਰਾਜਸਥਾਨ ਰਾਇਲਜ਼ ਦਾ 7 ਓਵਰਾਂ ਤੋਂ ਬਾਅਦ ਸਕੋਰ (68/1) ਸੀ। ਰਾਜਸਥਾਨ ਰਾਇਲਜ਼ ਦੀ ਦੂਜੀ ਵਿਕਟ ਨੌਵੇਂ ਓਵਰ ਵਿੱਚ ਡਿੱਗੀ।
ਚੇਨਈ ਸੁਪਰ ਕਿੰਗਜ਼ ਦੇ ਸਟਾਰ ਸਪਿਨਰ ਰਵਿੰਦਰ ਜਡੇਜਾ ਨੇ 9ਵੇਂ ਓਵਰ ਦੀ ਤੀਜੀ ਗੇਂਦ 'ਤੇ ਚੰਗੀ ਬੱਲੇਬਾਜ਼ੀ ਕਰ ਰਹੇ ਦੇਵਦੱਤ ਪਡਿਕਲ ਨੂੰ 38 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਕਰ ਦਿੱਤਾ। ਡੇਵੋਨ ਕੋਨਵੇ ਨੇ ਬਾਊਂਡਰੀ 'ਤੇ ਕੈਚ ਲੈ ਕੇ ਪੈਡਿਕਲ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਫਿਰ ਜਡੇਜਾ ਨੇ 5ਵੀਂ ਗੇਂਦ 'ਤੇ ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸਮਝਨ ਨੂੰ ਜ਼ੀਰੋ ਦੇ ਸਕੋਰ 'ਤੇ ਬੋਲਡ ਕਰ ਦਿੱਤਾ। 9 ਓਵਰਾਂ ਤੋਂ ਬਾਅਦ ਰਾਜਸਥਾਨ ਰਾਇਲਜ਼ ਦਾ ਸਕੋਰ (88/3)ਸੀ। ਰਾਜਸਥਾਨ ਰਾਇਲਜ਼ ਲਈ ਜੋਸ ਬਟਲਰ ਅਤੇ ਦੇਵਦੱਤ ਪਡਿਕਲ ਚੰਗੀ ਬੱਲੇਬਾਜ਼ੀ ਕਰ ਰਹੇ ਸਨ, ਪਰ 9ਵੇਂ ਓਵਰ ਵਿੱਚ ਜਡੇਜਾ ਨੇ ਪਹਿਲਾਂ ਦੇਵਦੱਤ ਪਡਿਕਲ ਅਤੇ ਫਿਰ ਸੰਜੂ ਸੈਮਸਨ ਨੂੰ ਆਊਟ ਕਰਕੇ ਚੇਨਈ ਸੁਪਰ ਕਿੰਗਜ਼ ਨੂੰ ਵਾਪਸੀ ਕੀਤੀ। 10 ਓਵਰਾਂ ਤੋਂ ਬਾਅਦ ਜੋਸ ਬਟਲਰ (38) ਅਤੇ ਆਰ ਅਸ਼ਵਿਨ (2) ਦੌੜਾਂ ਬਣਾ ਕੇ ਮੈਦਾਨ 'ਤੇ ਸਨ। ਜੋਸ ਬਟਲਰ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ। 14 ਓਵਰਾਂ ਬਾਅਦ ਰਾਜਸਥਾਨ ਰਾਇਲਜ਼ ਦਾ ਸਕੋਰ (135/3) ਸੀ।
ਰਾਜਸਥਾਨ ਰਾਇਲਜ਼ ਨੇ ਨਿਰਧਾਰਤ 20 ਓਵਰਾਂ ਵਿੱਚ 8 ਵਿਕਟਾਂ ਗੁਆ ਕੇ 175 ਦੌੜਾਂ ਬਣਾਈਆਂ। 15 ਓਵਰਾਂ ਦੇ ਅੰਤ 'ਤੇ ਰਾਇਲਜ਼ ਦਾ ਸਕੋਰ 4 ਵਿਕਟਾਂ 'ਤੇ 135 ਦੌੜਾਂ ਸੀ। ਅਜਿਹਾ ਲੱਗ ਰਿਹਾ ਸੀ ਕਿ ਉਹ ਵੱਡਾ ਸਕੋਰ ਬਣਾ ਲਵੇਗਾ ਪਰ ਆਖਰੀ ਓਵਰਾਂ ਵਿੱਚ ਸੀਐਸਕੇ ਦੇ ਗੇਂਦਬਾਜ਼ਾਂ ਨੇ ਚੰਗੀ ਗੇਂਦਬਾਜ਼ੀ ਕੀਤੀ ਅਤੇ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਦੇ ਜ਼ਿਆਦਾ ਮੌਕੇ ਨਹੀਂ ਦਿੱਤੇ। ਰਾਜਸਥਾਨ ਰਾਇਲਜ਼ ਵੱਲੋਂ ਜੋਸ ਬਟਲਰ ਨੇ ਸਭ ਤੋਂ ਵੱਧ 52 ਦੌੜਾਂ ਬਣਾਈਆਂ। ਦੇਵਦੱਤ ਪਡੀਕਲ ਨੇ 38 ਅਤੇ ਆਰ ਅਸ਼ਵਿਨ ਨੇ 30 ਦੌੜਾਂ ਬਣਾਈਆਂ। ਸ਼ਿਮਰੋਨ ਹੇਟਮਾਇਰ ਵੀ 30 ਦੌੜਾਂ ਬਣਾ ਕੇ ਅਜੇਤੂ ਰਿਹਾ। ਚੇਨਈ ਸੁਪਰ ਕਿੰਗਜ਼ ਵੱਲੋਂ ਆਕਾਸ਼ ਸਿੰਘ, ਤੁਸ਼ਾਰ ਦੇਸ਼ਪਾਂਡੇ ਅਤੇ ਰਵਿੰਦਰ ਜਡੇਜਾ ਨੇ 2-2 ਵਿਕਟਾਂ ਲਈਆਂ।
ਰੁਤੂਰਾਜ ਗਾਇਕਵਾੜ ਅਤੇ ਡੇਵੋਨ ਕੋਨਵੇ ਨੇ ਚੇਨਈ ਸੁਪਰ ਕਿੰਗਜ਼ ਲਈ ਸ਼ੁਰੂਆਤ ਕੀਤੀ। ਰਾਜਸਥਾਨ ਰਾਇਲਜ਼ ਵੱਲੋਂ ਪਹਿਲਾ ਓਵਰ ਸੰਦੀਪ ਸਿੰਘ ਨੇ ਸੁੱਟਿਆ। ਰੁਤੁਰਾਜ 8 ਦੌੜਾਂ ਬਣਾ ਕੇ ਆਉਟ ਹੋ ਗਏ। ਉਸ ਵੇਲੇ 2.1 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦਾ ਸਕੋਰ (10/1) ਸੀ। ਸ਼ੁਰੂਆਤੀ ਝਟਕੇ ਤੋਂ ਬਾਅਦ ਚੇਨਈ ਦੀ ਟੀਮ ਨੇ ਵਾਪਸੀ ਕੀਤੀ ਅਤੇ 5 ਓਵਰਾਂ ਬਾਅਦ ਸਕੋਰ (35/1) ਸੀ। 176 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਚੇਨਈ ਸੁਪਰ ਕਿੰਗਜ਼ ਦੀ ਸ਼ੁਰੂਆਤ ਧੀਮੀ ਰਹੀ। 5 ਓਵਰਾਂ ਦੇ ਅੰਤ 'ਤੇ ਅਜਿੰਕਿਆ ਰਹਾਣੇ (10) ਅਤੇ ਡੇਵੋਨ ਕੋਨਵੇ (16) ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹਨ। ਅਜਿੰਕੇ ਰਹਾਣੇ ਐਲਬੀਡਬਲਿਊ ਆਊਟ ਹੋ ਗਏ। ਉਸ ਵੇਲੇ 9 ਓਵਰਾਂ ਬਾਅਦ ਚੇਨਈ ਸੁਪਰ ਕਿੰਗਜ਼ ਦਾ ਸਕੋਰ (78/2) ਸੀ।
ਰਾਜਸਥਾਨ ਰਾਇਲਜ਼ ਦੇ ਸਟਾਰ ਸਪਿਨਰ ਆਰ ਅਸ਼ਵਿਨ ਨੇ 31 ਦੌੜਾਂ ਦੇ ਨਿੱਜੀ ਸਕੋਰ 'ਤੇ ਸੀਐੱਸਕੇ ਦੇ ਬੱਲੇਬਾਜ਼ ਅਜਿੰਕਿਆ ਰਹਾਣੇ ਨੂੰ ਆਊਟ ਕੀਤਾ। 10 ਓਵਰਾਂ ਦੇ ਅੰਤ 'ਤੇ ਡੇਵੋਨ ਕੋਨਵੇ (37) ਅਤੇ ਸ਼ਿਵਮ ਦੂਬੇ (1) ਦੌੜਾਂ ਬਣਾ ਕੇ ਕ੍ਰੀਜ਼ 'ਤੇ ਹਨ। ਸੀਐਸਕੇ ਨੂੰ ਹੁਣ ਮੈਚ ਜਿੱਤਣ ਲਈ 60 ਗੇਂਦਾਂ ਵਿੱਚ 96 ਦੌੜਾਂ ਦੀ ਲੋੜ ਸੀ। ਚੇਨਈ ਸੁਪਰ ਕਿੰਗਜ਼ ਦਾ ਤੀਜਾ ਵਿਕਟ 12ਵੇਂ ਓਵਰ ਵਿੱਚ ਡਿੱਗਿਆ। 11ਵੇਂ ਓਵਰ ਵਿੱਚ ਸ਼ਿਵਮ ਦੂਬੇ ਨੂੰ ਅਸ਼ਵਿਨ ਨੇ ਆਊਟ ਕੀਤਾ। ਰਾਜਸਥਾਨ ਰਾਇਲਜ਼ ਦੇ ਅਨੁਭਵੀ ਆਫ ਸਪਿਨਰ ਆਰ ਅਸ਼ਵਿਨ ਨੇ CSK ਨੂੰ ਇੱਕ ਹੋਰ ਝਟਕਾ ਦਿੱਤਾ ਹੈ।
ਮੋਇਨ ਅਲੀ ਨੂੰ ਕੈਚ ਆਊਟ ਕੀਤਾ ਗਿਆ। ਚੇਨਈ ਸੁਪਰ ਕਿੰਗਜ਼ ਦਾ ਤੀਜਾ ਵਿਕਟ 12ਵੇਂ ਓਵਰ ਵਿੱਚ ਡਿੱਗਿਆ। 14 ਓਵਰ ਵਿੱਚ ਮਹਿਜ ਦੋ ਗੇਂਦਾਂ ਖੇਡ ਕੇ ਰਾਇਡੂ ਪਵੇਲੀਅਨ ਪਰਤ ਗਏ। ਚਹਿਲ ਨੇ ਰਾਇਡੂ ਦੀ ਵਿਕੇਟ ਲਈ। ਕਾਨਵੇ ਨੇ 14ਵੇਂ ਓਵਰ ਵਿਚ ਆਪਣਾ ਅਰਧ ਸੈਂਕੜਾ ਜੜਿਆ। ਚੇਨਈ ਸੁਪਰ ਕਿੰਗਜ਼ ਦੀ ਪਾਰੀ ਖਰਾਬ ਹੋ ਗਈ ਹੈ। ਰਾਜਸਥਾਨ ਰਾਇਲਜ਼ ਦੇ ਸਪਿਨਰਾਂ ਨੇ ਮੈਚ ਨੂੰ ਦਿਲਚਸਪ ਬਣਾ ਦਿੱਤਾ ਹੈ। ਯੁਜਵੇਂਦਰ ਚਾਹਲ ਨੇ 15ਵੇਂ ਓਵਰ ਦੀ ਪਹਿਲੀ ਗੇਂਦ 'ਤੇ ਅੰਬਾਤੀ ਰਾਇਡੂ (1) ਨੂੰ ਆਊਟ ਕੀਤਾ। ਫਿਰ ਆਖਰੀ ਗੇਂਦ 'ਤੇ ਉਸ ਨੇ 50 ਦੌੜਾਂ ਦੇ ਨਿੱਜੀ ਸਕੋਰ 'ਤੇ ਕੋਨਵੇ ਨੂੰ ਆਊਟ ਕਰ ਦਿੱਤਾ। 15 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦਾ ਸਕੋਰ (113/6) ਸੀ। ਸੀਐਸਕੇ ਨੂੰ ਹੁਣ ਮੈਚ ਜਿੱਤਣ ਲਈ 30 ਗੇਂਦਾਂ ਵਿੱਚ 63 ਦੌੜਾਂ ਦੀ ਲੋੜ ਹੈ।
ਇਹ ਵੀ ਪੜ੍ਹੋ : MI Owner Nita Ambani : ਨੀਤਾ ਅੰਬਾਨੀ ਪਿਊਸ਼ ਚਾਵਲਾ ਦੀ ਗੇਂਦਬਾਜ਼ੀ ਦੀ ਹੋਈ ਫੈਨ, ਮਿਲਿਆ ਇਹ ਖਾਸ ਐਵਾਰਡ
ਚੇਨਈ ਸੁਪਰ ਕਿੰਗਜ਼ ਨੂੰ ਜਿੱਤਣ ਲਈ 40 ਦੌੜਾਂ ਦੀ ਲੋੜ ਸੀ ਅਤੇ 12 ਗੇਂਦਾਂ ਬਾਕੀ ਸਨ। 18 ਓਵਰਾਂ ਤੋਂ ਬਾਅਦ ਸਕੋਰ (136/6) ਸੀ। ਚੇਨਈ ਸੁਪਰ ਕਿੰਗਜ਼ ਨੂੰ ਜਿੱਤਣ ਲਈ 21 ਦੌੜਾਂ ਦੀ ਲੋੜ ਸੀ ਅਤੇ 6 ਗੇਂਦਾਂ ਬਾਕੀ, 19 ਓਵਰਾਂ ਤੋਂ ਬਾਅਦ ਸਕੋਰ (155/6) ਸੀ।