ਮੁੰਬਈ: ਕੋਰੋਨਾ ਕਾਰਨ ਅੱਧ ਵਿਚਕਾਰ ਪਏ ਆਈਪੀਐੱਲ ਦੇ ਰਹਿੰਦੇ ਬਾਕੀ ਮੈਚ 19 ਸਤੰਬਰ ਤੋਂ ਸ਼ੁਰੂ ਹੋਣਗੇ। ਜਿਸ ਨੂੰ ਲੇਕੇ ਸਾਰੀਆਂ ਟੀਮਾਂ ਆਪਣੀਆਂ ਤਿਆਰੀਆਂ 'ਚ ਜੁਟ ਗਈਆਂ ਹਨ।
ਕਿੰਗਜ਼ XI ਪੰਜਾਬ ਨੇ ਆਪਣੀ ਟੀਮ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਅਸਟ੍ਰੇਲੀਆਈ ਤੇਜ਼ ਗੇਦਬਾਜ਼ ਨਾਥਨ ਲੀਗਸ ਨੂੰ ਟੀਮ 'ਚ ਸ਼ਾਮਲ ਕੀਤਾ ਹੈ। ਕਿੰਗਜ਼ XI ਪੰਜਾਬ ਵਲੋਂ ਨਾਥਨ ਏਲਿਸ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਬਾਕੀ ਸੈਸ਼ਨ ਲਈ ਬਦਲਵੇਂ ਖਿਡਾਰੀ ਵਜੋਂ ਟੀਮ 'ਚ ਸ਼ਾਮਲ ਕੀਤਾ ਹੈ।
ਆਈਪੀਐਲ ਟੂਰਨਾਮੈਂਟ ਦੇ ਬਾਕੀ ਮੈਚ 19 ਸਤੰਬਰ ਤੋਂ ਯੂਏਈ 'ਚ ਖੇਡੇ ਜਾਣਗੇ। 26 ਸਾਲਾ ਏਲਿਸ ਨੇ ਅਗਸਤ 2021 'ਚ ਬੰਗਲਾਦੇਸ਼ ਖਿਲਾਫ਼ ਸ਼ੁਰੂਆਤੀ ਮੈਚ 'ਚ ਹੀ ਹੈਟ੍ਰਿਕ ਲਾਉਂਦਿਆਂ 34 ਦੌੜਾਂ ਦੇ ਕੇ 3 ਵਿਕਟਾਂ ਲਈਆਂ ਸਨ। ਉਹ ਟੀ-20 ਵਿਸ਼ਵ ਕੱਪ ਲਈ ਅਸਟ੍ਰੇਲੀਆਈ ਟੀਮ ਦੇ ਰਿਜ਼ਰਵ ਖਿਡਾਰੀਆਂ 'ਚ ਹਨ। ਉਨ੍ਹਾਂ ਨੇ ਇਸ ਸਾਲ ਬਿਗ ਬੈਸ਼ ਲੀਗ 'ਚ 14 ਮੈਚਾਂ 'ਚ 20 ਵਿਕਟਾਂ ਲਈਆਂ ਸਨ।
ਇਹ ਵੀ ਪੜ੍ਹੋ:World Athletics Championships : ਅਮਿਤ ਨੇ ਜਿੱਤਿਆ ਚਾਂਦੀ ਦਾ ਤਮਗਾ